06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਭਾਰੀ ਬਹੁਮਤ ਨਾਲ ਜੇਤੂ ਹੋਣਗੇ-ਕਰਨੈਲ ਸਿੰਘ ਪੀਰ ਮੁਹੰਮਦ <br/>

ਅਜੀਤ ਡੈਸਕ 05-11-2025
ਤਰਨ ਤਾਰਨ, 4 ਨਵੰਬਰ (ਹਰਿੰਦਰ ਸਿੰਘ)- ਤਰਨ ਤਾਰਨ ਜ਼ਿਮਨੀ ਚੋਣ ਲਈ ਪੰਥ ਦੇ ਸਾਂਝੇ ਉਮੀਦਵਾਰ ਭਾਈ ਮਨਦੀਪ ਸਿੰਘ ਸਮਰਥਨ ਵਿਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਸਮੁੱਚੀ ਲੀਡਰਸ਼ਿਪ ਨੇ ਪ੍ਰਚਾਰ ਨੂੰ ਤੇਜ ਕਰਦੇ ਹੋਏ ਹਲਕੇ ਦੇ ਅੰਦਰ ਲਗਾਤਾਰ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ | ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਜਥੇਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਅੱਜ ਲੜਾਈ ਪੰਥ ਅਤੇ ਪੰਥ ਵਿਰੋਧੀ ਧਿਰ ਸਮੇਤ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਦੇ ਵਿਚਾਲੇ ਹੈ | ਤਰਨ ਤਾਰਨ ਉਹ ਹਲਕਾ ਹੈ ਜਿਸਨੇ ਨਕਲੀ ਪੁਲਿਸ ਮੁਕਾਬਲਿਆਂ ਦਾ ਸਭ ਤੋਂ ਵੱਧ ਸੰਤਾਪ ਹੰਢਾਇਆ | ਪੰਜਾਬ ਦੀ ਕਾਨੂੰਨ ਵਿਵਸਥਾ ਦਾ ਜਿਕਰ ਕਰਦਿਆਂ ਕਿਹਾ ਉਨ੍ਹਾਂ ਕਿਹਾ ਕਿ ਅੱਜ ਗੈਂਗਸਟਰਵਾਦ ਦੇ ਸਾਏ ਹੇਠ ਪੰਜਾਬ ਵਾਸੀ ਜਿਉਣ ਲਈ ਮਜ਼ਬੂਰ ਹਨ | ਹਰ ਰੋਜ ਫਿਰੌਤੀਆਂ ਦੀ ਮੰਗ ਕੀਤੀ ਜਾ ਰਹੀ ਹੈ | ਦਿਨ ਦਿਹਾੜੇ ਗੋਲੀਆਂ ਚੱਲ ਰਹੀਆਂ ਹਨ | ਨਸ਼ੇ ਦੀ ਦਲਦਲ ਹੇਠ ਪੰਜਾਬ ਦੀ ਜਵਾਨੀ ਜਾ ਚੁੱਕੀ ਹੈ | ਇਹ ਸਭ ਸਰਕਾਰਾਂ ਸਰਪ੍ਰਸਤੀ ਹੇਠ ਹੋਇਆ ਹੈ | ਕਰਨੈਲ ਸਿੰਘ ਪੀਰ ਮੁਹੰਮਦ ਨੇ ਹਲਕਾ ਤਰਨ ਤਾਰਨ ਦੀ ਸੰਗਤ ਨੂੰ ਅਪੀਲ ਕੀਤੀ ਕਿ ਆਉਣ ਵਾਲੀ 11 ਨਵੰਬਰ ਨੂੰ ਭਾਈ ਮਨਦੀਪ ਸਿੰਘ ਦੇ ਹੱਕ ਵਿੱਚ ਆਪਣੀ ਵੋਟ ਪਾਕੇ ਪੰਥਕ ਏਕਤਾ ਅਤੇ ਸੋਚ ਨੂੰ ਜਿੱਤ ਦੇ ਰੂਪ ਵਿਚ ਬਦਲੀਏ | ਉਨ੍ਹਾਂ ਕਿਹਾ ਕਿ ਭਾਈ ਸੰਦੀਪ ਸਿੰਘ ਦੀ ਪੰਥ ਲਈ ਬਹੁਤ ਵੱਡੀ ਕੁਰਬਾਨੀ ਹੈ | ਇਸ ਕੁਰਬਾਨੀ ਨੂੰ ਤਰਨ ਤਾਰਨ ਦੀ ਸੰਗਤ ਬਾਖੂਬੀ ਜਾਣਦੀ ਹੈ | ਇਸ ਮੌਕੇ ਉਨ੍ਹਾਂ ਨਾਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂ ਗੁਰਮੁੱਖ ਸਿੰਘ ਸੰਧੂ, ਡਾਕਟਰ ਕਾਰਜ ਸਿੰਘ ਧਰਮ ਸਿੰਘ ਵਾਲਾ, ਬਲਬੀਰ ਸਿੰਘ ਅਤੇ ਕਮਿਕਰ ਸਿੰਘ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਭਗਵੰਤ ਮਾਨ ਨੇ 1,000 ਰੁਪਏ ਦਾ ਖੋਖਲਾ ਵਾਅਦਾ ਕਰ ਕੇ ਔਰਤਾਂ ਨਾਲ ਫਿਰ ਧੋਖਾ ਕੀਤਾ-ਬਾਜਵਾ ਅਗਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।