06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਤਰਨ ਤਾਰਨ ਚੋਣ ਹਲਕੇ 'ਚ ਕਿਸਾਨਾਂ ਵਲੋਂ ਮੋਟਰਸਾਈਕਲ ਮਾਰਚ <br/>

ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੂੰ ਮੰਗ-ਪੱਤਰ ਦਿੰਦੇ ਹੋਏ ਸੰਯੁਕਤ ਕਿਸਾਨ ਮੋਰਚੇ ਦੇ ਆਗੂ | ਤਸਵੀਰ: ਮਨਜੀਤ ਸਿੰਘ <br/> 05-11-2025
ਤਰਨ ਤਾਰਨ, 4 ਨਵੰਬਰ (ਪਰਮਜੀਤ ਜੋਸ਼ੀ)­-ਸੰਯੁਕਤ ਕਿਸਾਨ ਮੋਰਚਾ ਨਾਲ ਸੰਬੰਧਿਤ ਕਿਸਾਨ ਜਥੇਬੰਦੀਆਂ ਵਲੋਂ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਨੂੰ ਕਿਸਾਨੀ ਮੰਗਾਂ ਦੇ ਆਧਾਰ 'ਤੇ ਇਕ ਮੰਗ ਪੱਤਰ ਦਿੱਤਾ ਗਿਆ, ਜਿਸ ਵਿਚ ਬਿਜਲੀ ਬਿੱਲ 2025 ਵਾਪਸ ਲੈਣ ਅਤੇ ਕਿਸਾਨਾਂ ਨੂੰ ਡੀ.ਪੀ. ਡੀ.ਏ.ਪੀ. ਖਾਦ ਮਹੱਈਆ ਕਰਵਾਉਣਾ, ਪਰਾਲੀ ਸੰਬੰਧੀ ਲੋੜੀਂਦੀ ਮਸ਼ੀਨਰੀ ਮੁਹੱਈਆ ਕਰਾਉਣੀ, ਕਿਸਾਨਾਂ ਨੂੰ ਤੰਗ ਕਰਨਾ ਬੰਦ ਕਰਨਾ, ਹੜ੍ਹ ਪ੍ਰਭਾਵਿਤ ਲੋਕਾਂ ਦੀਆਂ ਮੁਸ਼ਕਿਲਾਂ ਤੁਰੰਤ ਹੱਲ ਕਰਨਾ ਆਦਿ ਮੰਗਾਂ ਨੂੰ ਲੈ ਕੇ ਕਿਸਾਨ ਮੋਰਚਾ ਡਿਪਟੀ ਕਮਿਸ਼ਨ ਨੂੰ ਮੰਗ ਪੱਤਰ ਦਿੱਤਾ | ਇਸ ਤੋਂ ਬਾਅਦ ਕਿਸਾਨਾਂ ਵਲੋਂ ਤਰਨ ਤਾਰਨ ਵਿਧਾਨ ਸਭਾ ਹਲਕੇ ਵਿਚ ਸਰਕਾਰ ਵਲੋਂ ਸਹਿਕਾਰੀ ਸ਼ੂਗਰ ਮਿੱਲ ਸੇਰੋਂ ਵੇਚਣ ਦੇ ਵਿਰੁੱਧ ਮੋਟਰਸਾਈਕਲ ਮਾਰਚ ਕੀਤਾ ਗਿਆ | ਇਸ ਦੀ ਅਗਵਾਈ ਵਾਈ ਦਲਜੀਤ ਸਿੰਘ ਦਿਆਲਪੁਰ, ਭੁਪਿੰਦਰ ਸਿੰਘ ਪੰਡੋਰੀ ਤੱਖਤਮਲ, ਤਰਸੇਮ ਸਿੰਘ ਲੁਹਾਰ, ਦਯਾ ਸਿੰਘ ਦੀਨਪੁਰ, ਜੱਸਾ ਸਿੰਘ, ਨਛੱਤਰ ਸਿੰਘ ਮੁਗਲਚੱਕ, ਮਹਾਂਵੀਰ ਸਿੰਘ ਪੱਟੀ, ਕਾਰਜ ਸਿੰਘ ਕੈਰੋਂ, ਹਰਜਿੰਦਰ ਸਿੰਘ ਟਾਂਡਾ, ਮਨਜੀਤ ਸਿੰਘ ਨਿੱਜਰ, ਮੇਹਰ ਸਿੰਘ ਸਖੀਰਾ ਆਦਿ ਆਗੂਆਂ ਦੀ ਪ੍ਰਧਾਨਗੀ 'ਚ ਕੱਢਿਆ ਗਿਆ | ਇਸ ਮਾਰਚ ਵਿਚ ਸਰਕਾਰ ਦੀਆਂ ਕਿਸਾਨ, ਮਜ਼ਦੂਰ, ਮੁਲਾਜ਼ਮ ਵਿਰੋਧੀ ਨੀਤੀਆਂ ਕਾਰਨ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ | ਇਹ ਮਾਰਚ ਕਾਜ਼ੀਕੋਟ, ਨੂਰਦੀ, ਕੈਰੋਂਵਾਲ, ਠਰੂ, ਪੰਡੋਰੀਆਂ ਅਤੇ ਦਬੁਰਜੀ ਆਦਿ ਪਿੰਡਾਂ ਵਿਚ ਨਾਅਰੇਬਾਜ਼ੀ ਕਰਦਿਆਂ ਲੋਕਾਂ ਨੂੰ ਸਰਕਾਰੀ ਜਾਇਦਾਦਾਂ ਬਚਾਉਣ ਦਾ ਹੌਕਾ ਦਿੰਦਿਆਂ ਹੋਇਆ ਮੁਕੰਮਲ ਹੋਇਆ |

ਪਿਛਲੀ ਖ਼ਬਰ ਮਿਲੇਨੀਅਮ ਵਰਲਡ ਸਕੂਲ ਕੈਰੋਂ 'ਚ ਪ੍ਰਕਾਸ਼ ਪੁਰਬ ਮਨਾਇਆ <br/> ਅਗਲੀ ਖ਼ਬਰ ਅਕਾਲੀ ਦਲ ਦੇ ਵਧ ਰਹੇ ਪ੍ਰਭਾਵ ਤੋਂ 'ਆਪ' ਅਤੇ ਕਾਂਗਰਸ ਪੂਰੀ ਤਰ੍ਹਾਂ ਸਹਿਮੀ- ਸੁਖਬੀਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।