25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸ੍ਰੀ ਸਾਈ ਸੰਧਿਆ ਸਮਾਗਮ ਨੂੰ ਲੈ ਕੇ ਸ਼ੋਭਾ ਯਾਤਰਾ ਕੱਢੀ <br/>

ਅਜੀਤ ਡੈਸਕ 22-11-2025
ਤਰਨ ਤਾਰਨ, 21 ਨਵੰਬਰ (ਇਕਬਾਲ ਸਿੰਘ ਸੋਢੀ)- 11 ਵੀਂ ਵਿਸ਼ਾਲ ਸਾਂਈ ਸੰਧਿਆਂ ਅਤੇ ਲੰਗਰ ਭੰਡਾਰਾ ਜੋ ਕਿ 22 ਨਵੰਬਰ ਨੂੰ ਸ਼ਿਵਾਨੀ ਸਾਈ ਮੰਦਰ ਨਜ਼ਦੀਕ ਪੀ.ਸੀ.ਏ. ਸਕੂਲ ਗੋਇੰਦਵਾਲ ਰੋਡ ਤਰਨ ਤਾਰਨ ਵਿਖੇ ਮਨਾਇਆ ਜਾ ਰਿਹਾ ਨੂੰ ਲੈ ਕੇ ਇਕ ਸ਼ੋਭਾ ਯਾਤਰਾ ਕੱਢੀ ਗਈ, ਜੋ ਕਿ ਸਾਂਈ ਮੰਦਰ ਤੋਂ ਆਰੰਭ ਹੋ ਕੇ ਤਰਨ ਤਾਰਨ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਗਈ, ਜਿਥੇ ਸੰਗਤਾਂ ਵਲੋਂ ਸ਼ੋਭਾ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਅਤੇ ਭਗਤਾਂ ਵਲੋਂ ਸ੍ਰੀ ਸਾਂਈ ਬਾਬਾ ਜੀ ਦੀਆਂ ਮਹਿਮਾ ਦਾ ਗੁਣਗਾਨ ਕੀਤਾ ਗਿਆ | ਜਾਣਕਾਰੀ ਦਿੰਦੇ ਹੋਏ ਮੰਦਰ ਸੰਚਾਲਕ ਸ਼ਿਵਾਨੀ ਬਾਬਾ ਅਤੇ ਮਹੰਤ ਰਾਜ ਕੁਮਾਰ ਨੇ ਦੱਸਿਆ ਕਿ ਹਰ ਸਾਲ ਸ੍ਰੀ ਸਾਂਈ ਸੰਧਿਆਂ ਸਮਾਗਮ ਕਰਵਾਇਆ ਜਾਂਦਾ ਹੈ ਅਤੇ ਇਸ ਵਾਰ 22 ਨਵੰਬਰ ਦਿਨ ਸ਼ਨੀਵਾਰ ਨੂੰ ਸਾਂਈ ਸੰਧਿਆਂ ਸਮਾਗਮ ਸ਼ਾਮ 6 ਵਜੇ ਤੋਂ ਰਾਤ 12 ਵਜੇ ਤੱਕ ਹੋਵੇਗਾ | ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਮਾਸਟਰ ਅਤੁਲ ਐਂਡ ਪਾਰਟੀ ਜਲੰਧਰ ਵਾਲੇ ਅਤੇ ਪੰਜਾਬੀ ਕਲਾਕਾਰ ਇੰਡੀਅਨ ਆਈਡਲ ਵਿਜੇਤਾ ਮਨੀ ਧਰਮਕੋਟ ਸਾਂਈ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਆਈ ਹੋਈ ਸੰਗਤ ਨੂੰ ਨਿਹਾਲ ਕਰਨਗੇ | ਸਮਾਗਮ ਦੌਰਾਨ ਲੰਗਰ ਭੰਡਾਰਾ ਸੰਗਤਾਂ ਵਿਚ ਅਤੁੱਟ ਵਰਤਾਇਆ ਜਾਵੇਗਾ | ਸ਼ੋਭਾ ਯਾਤਰਾ ਦੌਰਾਨ ਵੀ.ਕੇ ਮਦਾਨ, ਸੁਰਜੀਤ ਕੁਮਾਰ ਆਹੁਜਾ, ਵਿਵੇਕ ਬੌਬੀ ਗੁਪਤਾ, ਸੰਚਿਤ ਗੁਪਤਾ, ਦਾਨਿਸ਼ ਗੁਪਤਾ, ਵਿਜੇ ਅਰੋੜਾ, ਨਿਰੋਤਮ ਸ਼ਰਮਾ, ਗਾਂਧੀ ਜੀ, ਅਸ਼ੋਕ ਪ੍ਰਧਾਨ, ਰਮਨ ਅਰੋੜਾ, ਰਾਜਿੰਦਰ ਬੱਬੀ, ਮੁਕੇਸ਼, ਰੰਜਨਾ, ਮੀਰਾ, ਨੀਰੂ, ਅਲਕਾ, ਰੂਬੀ, ਅਨੂੰ, ਮੀਨੂੰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀਵਲਾਹ ਦੀਆਂ ਸਾਲਾਨਾ ਖੇਡਾਂ ਸ਼ਾਨੋ-ਸ਼ੌਕਤ ਨਾਲ ਸੰਪੰਨ <br/> ਅਗਲੀ ਖ਼ਬਰ ਵੱਖ-ਵੱਖ ਮੁਕਾਬਲਿਆਂ 'ਚ ਜੇਤੂ ਰਹਿਣ ਵਾਲੀਆਂ ਵਿਦਿਆਰਥਣਾਂ ਸਨਮਾਨਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।