25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀਵਲਾਹ ਦੀਆਂ ਸਾਲਾਨਾ ਖੇਡਾਂ ਸ਼ਾਨੋ-ਸ਼ੌਕਤ ਨਾਲ ਸੰਪੰਨ <br/>

ਅਜੀਤ ਡੈਸਕ 22-11-2025
ਚੋਹਲਾ ਸਾਹਿਬ, 21 ਨਵੰਬਰ (ਬਲਵਿੰਦਰ ਸਿੰਘ)-ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀ ਵਲਾਹ ਦੇ ਖੇਡ ਮੈਦਾਨਾਂ ਵਿਖੇ ਪਿਛਲੇ ਦੋ ਦਿਨਾਂ ਤੋਂ ਚਾਰੇ ਹਾਊਸ ਸਾਹਿਬਜ਼ਾਦਾ ਅਜੀਤ ਸਿੰਘ ਜੀ ਹਾਊਸ, ਸਾਹਿਬਜ਼ਾਦਾ ਜੁਝਾਰ ਸਿੰਘ ਜੀ ਹਾਊਸ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਹਾਊਸ ਅਤੇ ਸਾਹਿਬਜ਼ਾਦਾ ਫ਼ਤਿਹ ਸਿੰਘ ਜੀ ਹਾਊਸ ਦਰਮਿਆਨ ਚੱਲ ਰਹੀਆਂ ਸਲਾਨਾ ਖੇਡਾਂ ਦੀ ਸਮਾਪਤੀ ਮੌਕੇ ਅੱਜ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ | ਖੇਡਾਂ ਦੇ ਪਹਿਲੇ ਦਿਨ ਦੀ ਸ਼ੁਰੁਆਤ ਸਮੇਂ ਬੱਚਿਆਂ ਵਲੋਂ ਮਾਰਚ ਪਾਸਟ ਕਰਨ ਉਪਰੰਤ ਲੜਕੇ ਲੜਕੀਆਂ ਦੀਆਂ ਫੁੱਟਬਾਲ, ਵਾਲੀਬਾਲ, ਬੈਡਮਿੰਟਨ, ਖੋ-ਖੋ ਡਿਸਕਸ ਥ੍ਰੋ,ਜੈਵਲਿਨ, ਗੋਲਾ ਅਤੇ ਕੁੱਝ ਛੋਟੇ ਬੱਚਿਆਂ ਦੀਆਂ ਖੇਡਾਂ ਕਰਵਾਈਆਂ ਗਈਆਂ | ਦੂਜੇ ਦਿਨ ਲੜਕੇ ਲੜਕੀਆਂ ਦੀਆਂ ਅਲੱਗ ਅਲੱਗ ਉਮਰ ਵਰਗ 100 ਮੀਟਰ, 200 ਮੀਟਰ, 400 ਮੀਟਰ, 1600 ਮੀਟਰ, ਰਿਲੇਅ, ਲੰਬੀ ਛਾਲ, ਰੱਸਾਕਸ਼ੀ ਛੋਟੇ ਬੱਚਿਆਂ ਦੀਆਂ ਬਹੁਤ ਦਿਲਖਿੱਚਵੀਂ ਖੇਡਾਂ ਤੋਂ ਇਲਾਵਾ ਅਧਿਆਪਕਾ ਦੀਆਂ ਖੇਡਾਂ ਦੇ ਮੁਕਾਬਲੇ ਕਰਵਾਏ ਗਏ | ਲੜਕੀਆਂ ਵਿੱਚੋਂ ਜਸਮੀਤ ਕੌਰ ਕੌਰ ਅਤੇ ਲੜਕਿਆਂ ਵਿਚੋਂ ਸੁਖਮਨਦੀਪ ਸਿੰਘ ਬੈਸਟ ਅਥਲੀਟ ਰਹੇ | ਖੋ-ਖੋ ਵਿੱਚ ਲੜਕੀਆਂ ਵਿਚੋਂ ਗੁਰਨੀਤ ਕੌਰ ਅਤੇ ਲੜਕਿਆਂ ਵਿਚੋਂ ਨੂਰਦੀਪ ਸਿੰਘ ਬੈਸਟ ਪਲੇਅਰ ਰਹੇ, ਵਾਲੀਵਾਲ ਵਿਚੋਂ ਸੁਖਜੀਵਨ ਸਿੰਘ ਬੈਸਟ ਪਲੇਅਰ ਰਹੇ, ਕਿ੍ਕਟ ਵਿਚ ਨਵਜੋਤ ਸਿੰਘ ਬੈਸਟ ਪਲੇਅਰ ਰਹੇ | ਸਾਰੇ ਮੁਕਾਬਲਿਆਂ ਵਿਚੋਂ ਵੱਧ ਮੱਲਾਂ ਮਾਰਦਿਆਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਹਾਊਸ ਰਿਹਾ ਪਹਿਲੇ ਸਥਾਨ 'ਤੇ ਰਿਹਾ | ਇਸ ਮੌਕੇ ਸਕੂਲ ਦੇ ਐਜੂਕੇਸ਼ਨਲ ਡਾਇਰੈਕਟਰ ਨਵਦੀਪ ਕੌਰ ਸੰਧੂ, ਪਿ੍ੰਸੀਪਲ ਨਿਰਭੈ ਸਿੰਘ ਸੰਧੂ ਅਤੇ ਮਦਨ ਪਠਾਣੀਆਂ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਇਨਾਮ ਤਕਸੀਮ ਕੀਤੇ ਅਤੇ ਸਾਰੇ ਬੱਚਿਆਂ ਨੂੰ ਵੱਧ ਤੋਂ ਵੱਧ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ |

ਪਿਛਲੀ ਖ਼ਬਰ ਢਾਡੀ ਭਾਈ ਤਰਸੇਮ ਸਿੰਘ ਮੋਰਾਂਵਾਲੀ ਦੇ ਮਾਤਾ ਨਛੱਤਰ ਕੌਰ ਨੂੰ ਸ਼ਰਧਾਂਜਲੀਆਂ ਭੇਟ ਸਮੈਥਿਕ ਇੰਗਲੈਂਡ ਵਿਖੇ ਸ਼ਰਧਾਂਜਲ... ਅਗਲੀ ਖ਼ਬਰ ਸ੍ਰੀ ਸਾਈ ਸੰਧਿਆ ਸਮਾਗਮ ਨੂੰ ਲੈ ਕੇ ਸ਼ੋਭਾ ਯਾਤਰਾ ਕੱਢੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।