27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਬੱਚਿਆਂ 'ਚ ਅਲਰਜੀ ਦੇ ਲੱਛਣਾਂ ਨੂੰ ਸਮੇਂ ਸਿਰ ਪਛਾਣੋ-ਡਾ. ਸੁਪਿ੍ਯਾ <br/>

ਅਜੀਤ ਡੈਸਕ 23-11-2025
ਤਰਨ ਤਾਰਨ, 22 ਨਵੰਬਰ (ਹਰਿੰਦਰ ਸਿੰਘ)- ਬੱਚਿਆਂ 'ਚ ਅਲਰਜੀ ਦੇ ਕਈ ਲੱਛਣ ਹੋ ਸਕਦੇ ਹਨ ਕਿਉਂਕਿ ਬੱਚਿਆਂ ਵਿਚ ਅਲਰਜੀ ਵੱਡਿਆ ਨਾਲੋਂ ਜਿਆਦਾ ਹੁੰਦੀ ਹੈ ਤੇ ਅਗਰ ਕਿਸੇ ਦੇ ਬੱਚੇ ਵਿਚ ਅਲਰਜੀ ਦੇ ਲੱਛਣ ਦਿਖਾਈ ਦੇਣ ਤਾਂ ਉਹ ਤੁਰੰਤ ਮਾਹਿਰ ਡਾਕਟਰ ਪਾਸੋਂ ਬੱਚਿਆਂ ਦਾ ਚੈੱਕਅੱਪ ਕਰਵਾਉਣ ਤਾਂ ਕਿ ਬਿਮਾਰੀ ਗੰਭੀਰ ਨਾ ਬਣੇ | ਇਹ ਜਾਣਕਾਰੀ ਬੱਚਿਆਂ ਦੇ ਮਾਹਰ ਡਾ. ਸੁਪਿ੍ਯਾ ਨੇ ਰੰਧਾਵਾ ਕਲੀਨਿਕ ਸਾਹਮਣੇ ਬਿਜਲੀ ਘਰ ਨਜ਼ਦੀਕ ਪਾਸੀ ਮੈਡੀਕਲ ਤਰਨ ਤਾਰਨ ਵਿਖੇ ਗੱਲਬਾਤ ਦੌਰਾਨ ਦਿੱਤੀ | ਉਨ੍ਹਾਂ ਕਿਹਾ ਕਿ ਅੱਖਾਂ ਦਾ ਲਾਲ ਹੋਣਾ, ਅੱਖਾਂ ਵਿਚ ਖਾਰਿਸ਼ ਹੋਣਾ, ਅੱਖਾਂ ਦੇ ਥੱਲੇ ਕਾਲੇ ਘੇਰੇ, ਨੱਕ ਨੂੰ ਵਾਰ-ਵਾਰ ਰਗੜਣਾ, ਨੱਕ ਵਿਚ ਖਾਰਿਸ਼, ਬੱਚਿਆਂ ਵਿਚ ਚਮੜੀ ਲਾਲ ਹੋਣਾ, ਵਾਰ-ਵਾਰ ਸਰਦੀ ਤੇ ਖਾਂਸੀ ਹੋਣਾ ਆਦਿ ਅਲਰਜੀ ਦੇ ਲੱਛਣ ਹੋ ਸਕਦੇ ਹਨ, ਇਸ ਪ੍ਰਤੀ ਲਾਪ੍ਰਵਾਹੀ ਨੁਕਸਾਨ ਪਹੁੰਚਾ ਸਕਦੀ ਹੈ | ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਬੱਚੇ ਵਿਚ ਉਕਤ ਲੱਛਣ ਦਿਖਾਈ ਦੇਣ ਤਾਂ ਉਹ ਤੁਰੰਤ ਮਾਹਰ ਡਾਕਟਰ ਪਾਸ ਜਾ ਕੇ ਬੱਚੇ ਦਾ ਚੈੱਕਅੱਪ ਜਰੂਰ ਕਰਵਾਉਣ ਤਾਂ ਜੋ ਸਮੇਂ ਸਿਰ ਅਲਰਜੀ ਦਾ ਇਲਾਜ ਹੋ ਸਕੇ |

ਪਿਛਲੀ ਖ਼ਬਰ ਦਾਤਾ ਬੰਦੀ ਛੋੜ ਪਬਲਿਕ ਸਕੂਲ 'ਚ ਸਾਲਾਨਾ ਸਮਾਗਮ 'ਵਿਰਾਸਤ-ਏ-ਪੰਜਾਬ' ਕਰਵਾਇਆ ਅਗਲੀ ਖ਼ਬਰ ਉਂਕਾਰ ਸਿੰਘ ਭੁੱਚਰ ਪੰਜਾਬ ਪ੍ਰਦੇਸ਼ ਕਾਂਗਰਸ ਕਿਸਾਨ ਵਿੰਗ ਦੇ ਸੂਬਾ ਸੈਕਟਰੀ ਬਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।