29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

ਮਹਾਰਾਜਾ ਦਲੀਪ ਸਿੰਘ ਸਪੋਰਟਸ ਕਲੱਬ ਵਲੋਂ ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਵੰਡੀਆਂ

ਅਜੀਤ ਡੈਸਕ 23-11-2025
ਤਰਸਿੱਕਾ, 22 ਨਵੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)-ਨਜ਼ਦੀਕੀ ਪਿੰਡ ਖੁਜਾਲਾ ਵਿਖੇ ਸਾਬਕਾ ਸਰਪੰਚ ਪਲਵਿੰਦਰ ਸਿੰਘ ਦੀ ਅਗਵਾਈ ਹੇਠ ਇਲਾਕੇ ਦੇ ਬੱਚਿਆਂ ਨੂੰ ਮੁਫਤ ਕੁਸ਼ਤੀ ਸਿਖਲਾਈ ਦੇਣ ਵਾਲੀ ਮਾਝਾ ਕੁਸ਼ਤੀ ਕਲੱਬ ਜਿਸ ਵਿਚ ਕੁਸ਼ਤੀ ਦੇ ਖਿਡਾਰੀਆਂ ਨੂੰ ਅਧੁਨਿਕ ਤਰੀਕੇ ਨਾਲ ਕੁਸ਼ਤੀ ਦੀ ਸਿਖਲਾਈ ਦਿੱਤੀ ਜਾਂਦੀ ਹੈ | ਅੱਜ ਕੁਸ਼ਤੀ ਸਟੇਡੀਅਮ 'ਚ ਰੱਖੇ ਗਏ ਇਕ ਸਮਾਰੋਹ ਦੌਰਾਨ 'ਮਹਾਰਾਜਾ ਦਲੀਪ ਸਿੰਘ ਸਪੋਰਟਸ ਕਲੱਬ ਅੰਮਿ੍ਤਸਰ' ਵਲੋਂ ਇਨ੍ਹਾਂ ਬੱਚਿਆਂ ਨੂੰ ਸਪੋਰਟਸ ਕਿੱਟਾਂ ਤਕਤੀਮ ਕੀਤੀਆਂ | ਇਸ ਦੌਰਾਨ ਪਹੁੰਚੇ ਕਲੱਬ ਦੇ ਪ੍ਰਧਾਨ ਅਮਨਦੀਪ ਸਿੰਘ ਤਾਹਰਪੁਰ ਵਲੋਂ ਇਹ ਕਿੱਟਾਂ ਤਕਸੀਮ ਕੀਤੀਆਂ | ਇਸ ਉਪਰੰਤ ਮਾਝਾ ਕੁਸ਼ਤੀ ਕਲੱਬ ਦੇ ਪ੍ਰਧਾਨ ਪਲਵਿੰਦਰ ਸਿੰਘ ਤੇ ਮੁਹਤਬਰਾਂ ਵਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ | ਇਸ ਦੌਰਾਨ ਪਲਵਿੰਦਰ ਸਿੰਘ ਵਲੋਂ ਮਹਾਰਾਜਾ ਦਲੀਪ ਸਿੰਘ ਸਪੋਰਟਸ ਕਲੱਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਮਾਨਸਿਕ ਵਿਕਾਸ ਦੇ ਨਾਲ-ਨਾਲ ਆਪਣੇ ਸਰੀਕਕ ਵਿਕਾਸ ਹੋਣਾ ਬਹੁਤ ਜਰੂਰੀ ਹੈ, ਜਿਸ ਲਈ ਹਰੇਕ ਨੌਜਵਾਨ ਨੂੰ ਖੇਡਾਂ ਵਿਚ ਜਰੂਰ ਭਾਗ ਲੈਣਾ ਚਾਹੀਦਾ ਹੈ | ਇਸ ਦੌਰਾਨ ਸੇਵਾ ਮੁਕਤ ਇੰਸਪੈਕਟਰ ਅਜੀਤ ਸਿੰਘ ਖੁਜਾਲਾ ਅਤੇ ਕੁੰਵਰਦਲੀਪ ਸਿੰਘ ਕਿਸਾਨ ਆਗੂ ਵਲੋਂ ਬੱਚਿਆਂ ਨੂੰ ਫਲ ਤਕਸੀਮ ਕੀਤੇ | ਇਸ ਮੌਕੇ ਧਰਮਬੀਰ ਸਿੰਘ ਅਸਟਰੀਆ, ਹਰਭਿੰਦਰ ਸਿੰਘ ਖੁਜਾਲਾ, ਬਾਬਾ ਜਗਦੀਪ ਸਿੰਘ ਖੁਜਾਲਾ, ਪਰਮਜੀਤ ਸਿੰਘ ਗੋਲਡੀ ਤਨੇਲ ਪੁਰਾਣਾ ਆਦਿ ਮੁਹਤਬਰ ਆਗੂ ਮੌਜੂਦ ਸਨ |
ਪਿਛਲੀ ਖ਼ਬਰ ਤਲਬੀਰ ਗਿੱਲ ਨੇ ਪਿੰਡ ਬੱਗਾ ਅਤੇ ਗਦਰਯਾਦਾ ਦੀ ਸੜਕ ਦੇ ਨਵੀਨੀਕਰਨ ਲਈ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ਡੈਨੀ ਬੰਡਾਲਾ ਦੀ ਨਿਯੁਕਤੀ ਨਾਲ ਕਾਂਗਰਸ ਮਜ਼ਬੂਤ ਹੋਵੇਗੀ-ਕਸ਼ਮੀਰ ਜਾਣੀਆਂ, ਜੋਗੀ, ਸ਼ਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।