29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2025

-ਮੁੱਦਾ ਸਬਜ਼ੀ ਮੰਡੀ ਵੱਲ੍ਹਾ ਵਿਖੇ ਟ੍ਰੈਫਿਕ ਦਾ- ਕਿਸਾਨ ਜਥੇਬੰਦੀ ਦੀ ਮੰਡੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਤੋਂ ਬਾਅਦ ਪ੍ਰਸ਼ਾਸਨ ਤੇ ਮੰਡੀ ਅਧਿਕਾਰੀਆਂ ਨੇ ਹਟਾਏ ਨਾਜਾਇਜ਼ ਕਬਜ਼ੇ

ਅਜੀਤ ਡੈਸਕ 23-11-2025
ਨਵਾਂ ਪਿੰਡ, 22 ਨਵੰਬਰ (ਜਸਪਾਲ ਸਿੰਘ)-ਪੰਜਾਬ 'ਚ ਸਬਜ਼ੀਆਂ ਦੇ ਸੀਜ਼ਨ ਦੇ ਚੱਲਦਿਆਂ ਸਬਜ਼ੀ ਮੰਡੀ ਵੱਲ੍ਹਾ ਵਿਖੇ ਸਬਜ਼ੀ ਲੈ ਕੇ ਆਉਣ ਵੇਲੇ ਕਿਸਾਨਾਂ ਨੂੰ ਦਰਪੇਸ਼ ਭਾਰੀ ਟ੍ਰੈਫਿਕ ਤੋਂ ਨਿਜ਼ਾਤ ਦਿਵਾਉਣ ਦੇ ਲਈ ਕੱਲ ਕੁੱਲ ਹਿੰਦ ਕਿਸਾਨ ਸਭਾ ਤੇ ਸਬਜ਼ੀ ਉੱਤਪਾਦਕ ਕਿਸਾ ਨ ਜਥੇਬੰਦੀ ਦੀ ਮੰਡੀ ਐਸੋਸੀਏਸ਼ਨ ਨਾਲ ਹੋਈ ਮੀਟਿੰਗ ਦਾ ਅਸਰ ਉਦੋਂ ਵੇਖਣ ਨੂੰ ਮਿਲਿਆ ਜਦੋਂ ਅੱਜ ਮੰਡੀ ਬੋਰਡ ਅਧਿਕਾਰੀਆਂ ਤੇ ਮਾਰਕੀਟ ਕਮੇਟੀ ਵਲੋਂ ਪੁਲਿਸ ਪ੍ਰਸ਼ਾਸਨ ਦੀ ਮੱਦਦ ਨਾਲ ਮੰਡੀ ਵਿਖੇ ਸ਼ੈੱਡ ਨੰਬਰ 4 ਦੇ ਕੋਲ ਚੌਂਕ 'ਚ ਖੜੀਆਂ ਗੱਡੀਆਂ ਤੇ ਮੰਡੀ ਵਿਖੇ ਨਾਜਾਇਜ਼ ਤੌਰ 'ਤੇ ਕਬਜ਼ੇ ਰੇਹੜੀਆਂ ਆਦਿ ਨੂੰ ਚੁਕਵਾਇਆ ਗਿਆ | ਗੌਰਤਲਬ ਹੈ ਕਿ ਮੰਡੀ ਵਿਖੇ ਸਮੱਸਿਆਵਾਂ ਆਦਿ ਮੁੱਦਿਆਂ ਨੂੰ ਸੋਸ਼ਲ, ਪਿ੍ੰਟ ਤੇ ਇਲੈਕਟ੍ਰੋਨਿਕ ਮੀਡੀਆ ਵਿਸ਼ੇਸ਼ ਕਰ 'ਰੋਜ਼ਾਨਾ ਅਜੀਤ' ਵਲੋਂ ਪ੍ਰਮੁੱਖਤਾ ਦੇ ਤੌਰ 'ਤੇ ਉਭਾਰਿਆ ਗਿਆ ਸੀ | ਅੱਜ ਮੰਡੀ ਵਿਖੇ ਮੌਕੇ ਵੇਖਣ ਪਹੁੰਚੇ ਮਾਰਕੀਟ ਕਮੇਟੀ ਦੇ ਸਕੱਤਰ ਨੇ ਸਮੂਹ ਆੜ੍ਹਤੀਆਂ ਨੂੰ ਕਿਹਾ ਕਿ ਹੁਣ ਕੋਈ ਵੀ ਗੱਡੀ ਨਾਜਾਇਜ਼ ਤੌਰ 'ਤੇ ਸ਼ੈੱਡ ਨੰਬਰ 4 ਦੇ ਕੋਲ ਜਾਂ ਮੰਡੀ ਵਿਚ ਕਿਸੇ ਹੋਰ ਸੜਕ 'ਤੇ ਖੜੀ ਨਾ ਕਰਨ ਤੇ ਹੀ ਹੋਣ ਦੇਣ, ਤਾਂ ਜੋ ਮੰਡੀ 'ਚ ਕਿਸੇ ਪ੍ਰਕਾਰ ਦਾ ਜਾਮ ਨਾ ਲੱਗੇ | ਜਿਸਦੇ ਲਈ ਉਨ੍ਹਾਂ ਤੇ ਪੁਲਿਸ ਕਰਮੀਆਂ ਨੇ ਆੜ੍ਹਤੀਆਂ ਤੇ ਸਮੂਹ ਵਰਗਾਂ ਜਿਸ 'ਚ ਕਿਸਾਨਾਂ ਆਦਿ ਦੇ ਸਾਂਝੇ ਸਹਿਯੋਗ ਦੀ ਮੰਗ ਕੀਤੀ | ਇਸ ਮੌਕੇ ਪ੍ਰਧਾਨ ਚਰਨਜੀਤ ਸਿੰਘ ਬਤਰਾ ਚੇਅਰਮੈਨ ਰਾਜਦੀਪ ਸਿੰਘ ਉੱਪਲ, ਸੈਕਟਰੀ ਜਤਿੰਦਰ ਖੁਰਾਣਾ, ਵਾਈਸ ਪ੍ਰਧਾਨ ਹਰਪ੍ਰੀਤ ਸਿੰਘ ਹੈਪੀ, ਕੁੱਕੂ ਆੜ੍ਹਤੀਆਂ, ਲਾਡਾ 27, ਪ੍ਰਭਜੋਤ ਸਿੰਘ ਬੱਤਰਾ ਤੇ ਬਿੱਲਾ ਨਿਜ਼ਾਮਪੁਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕੀਰਤਨ ਦਰਬਾਰ ਕਰਵਾਇਆ ਅਗਲੀ ਖ਼ਬਰ 24 ਨੂੰ ਭਾਕਿਯੂ ਏਕਤਾ ਉਗਰਾਹਾਂ ਘੇਰੇਗੀ ਪੁਲਿਸ ਕਮਿਸ਼ਨਰ ਅੰਮਿ੍ਤਸਰ ਦਾ ਦਫ਼ਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।