30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਗੋਇੰਦਵਾਲ ਜੇਲ੍ਹ 'ਚੋਂ ਹਵਾਲਾਤੀਆਂ ਪਾਸੋਂ ਮੋਬਾਈਲ ਫੋਨ ਬਰਾਮਦ

ਅਜੀਤ ਡੈਸਕ 06-12-2025
ਤਰਨ ਤਾਰਨ, 5 ਦਸੰਬਰ (ਹਰਿੰਦਰ ਸਿੰਘ)—ਕੇਂਦਰੀ ਜੇਲ੍ਹ• ਗੋਇੰਦਵਾਲ 'ਚ ਚੈਕਿੰਗ ਦੌਰਾਨ ਹਵਾਲਾਤੀਆਂ ਪਾਸੋਂ ਮੋਬਾਈਲ ਫੋਨ ਬਰਾਮਦ ਹੋਣ 'ਤੇ ਜੇਲ੍ਹ• ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਥਾਣਾ ਗੋਇੰਦਵਾਲ ਪੁਲਿਸ ਨੇ ਚਾਰ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਥਾਣਾ ਗੋਇੰਦਵਾਲ ਵਿਖੇ ਜੇਲ• ਦੇ ਸਹਾਇਕ ਸੁਪਰਡੈਂਟ ਕੇਵਲ ਸਿੰਘ ਨੇ ਸ਼ਿਕਾਇਤਕ ੀਤੀ ਕਿ 24 ਨਵੰਬਰ ਨੂੰ ਜੇਲ• ਦੀ ਚੈਕਿੰਗ ਦੌਰਾਨ ਹਵਾਲਾਤੀ ਸੋਨੂੰ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਨਿਹਾਲ ਕਿਲਚਾ ਪਾਸੋਂ 1 ਟੱਚ ਫੋਨ, 2 ਕੀਪੈਡ ਫੋਨ ਸਮੇਤ ਸਿੰਮ ਬਰਾਮਦ ਹੋਏ | ਇਸੇ ਤਰ•ਾਂ ਜੇਲ• ਦੇ ਸਹਾਇਕ ਸੁਪਰਡੈਂਟ ਸਰਬਜੀਤ ਸਿੰਘ ਨੇ ਲਿਖਤੀ ਸ਼ਿਕਾਇਤ ਕੀਤੀ ਕਿ 22 ਨਵੰਬਰ ਨੂੰ ਜੇਲ• ਦੀ ਚੈਕਿੰਗ ਦੌਰਾਨ ਹਵਾਲਾਤੀ ਗੁਰਸ਼ਰਨ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਲੱਖੂਵਾਲ ਅਜਨਾਲਾ ਜ਼ਿਲ•ਾ ਅੰਮਿ੍ਤਸਰ ਪਾਸੋਂ 1 ਟੱਚ ਫੋਨ ਬਰਾਮਦ ਕੀਤਾ ਗਿਆ ਹੈ | ਇਸੇ ਤਰ•ਾਂ ਜੇਲ• ਦੇ ਸਹਾਇਕ ਸੁਪਰਡੈਂਟ ਲਖਵੀਰ ਸਿੰਘ ਨੇ ਲਿਖਤੀ ਸ਼ਿਕਾਇਤ ਪੁਲਿਸ ਨੂੰ ਕੀਤਾ ਕਿ 27 ਨਵੰਬਰ ਨੂੰ ਚੈਕਿੰਗ ਦੌਰਾਨ ਹਵਾਲਾਤੀ ਮਹਾਂਬੀਰ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਧੂਲਕਾ, ਸਾਹਿਬ ਸਿੰਘ ਪੁੱਤਰ ਰਾਜ ਕੁਮਾਰ ਵਾਸੀ ਚੋਰ ਬਾਜ਼ਾਰ ਅੰਮਿ੍ਤਸਰ ਪਾਸੋਂ 3 ਟੱਚ ਮੋਬਾਈਲ ਫੋਨ, 6 ਕੀਪੈਡ ਫੋਨ, 1 ਚਾਰਜਰ, 1 ਅਡੱਟਪਰ ਬਰਾਮਦ ਕੀਤਾ ਗਿਆ ਹੈ | ਥਾਣਾ ਗੋਇੰਦਵਾਲ ਦੀ ਪੁਲਿਸ ਨੇ ਉਕਤ ਹਵਾਲਾਤੀਆਂ ਖ਼ਿਲਾਫ਼ ਮਾਮਲਾ ਦਰਜ ਕਰਨ ਤੋਂ ਬਾਅਦ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ, ਕਿ ਇਨ•ਾਂ ਪਾਸ ਜੇਲ• ਵਿਚ ਮੋਬਾਈਲ ਫੋਨ ਕਿਸ ਤਰ੍ਹਾਂ ਪਹੁੰਚੇ |
ਪਿਛਲੀ ਖ਼ਬਰ ਅੰਮਿ੍ਤਸਰ ਵਿਖੇ ਮਹਾ ਪੰਚਾਇਤ 7 ਨੂੰ - ਹਰਮਨਪ੍ਰੀਤ ਸਿੰਘ, ਅਰਵਿੰਦਰ ਸਿੰਘ <br/> ਅਗਲੀ ਖ਼ਬਰ ਪੁਲਿਸ ਰੋਕਾਂ ਦੇ ਬਾਵਜੂਦ ਕਿਸਾਨਾਂ ਵਲੋਂ ਲਹਿਰਾ ਮੁਹੱਬਤ ਰੇਲਵੇ ਸਟੇਸ਼ਟ 'ਤੇ ਧਰਨਾ ਦੇ ਕੇ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।