30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਅੰਮਿ੍ਤਸਰ ਵਿਖੇ ਮਹਾ ਪੰਚਾਇਤ 7 ਨੂੰ - ਹਰਮਨਪ੍ਰੀਤ ਸਿੰਘ, ਅਰਵਿੰਦਰ ਸਿੰਘ <br/>

ਅਜੀਤ ਡੈਸਕ 06-12-2025
ਤਰਨ ਤਾਰਨ, 5 ਦਸੰਬਰ (ਹਰਿੰਦਰ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਕੀਤੇ ਗਏ 328 ਪਾਵਨ ਸਰੂਪਾਂ ਦੇ ਇਨਸਾਫ ਲਈ ਪਿਛਲੇ 5 ਸਾਲਾ ਤੋਂ ਮੋਰਚਾ ਲੱਗਾ ਹੋਇਆ ਹੈ ਤੇ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਕੋਈ ਅਸਰ ਨਹੀਂ ਹੋ ਰਿਹਾ | ਇਸਦੇ ਮੱਦੇਨਜ਼ਰ ਸਿੱਖ ਸਦਭਾਵਨਾ ਦਲ ਤੇ ਸ਼ੇਰੇ ਏ ਪੰਜਾਬ ਦਲ ਵਲੋਂ ਕਿਸਾਨ ਜਥੇਬੰਦੀਆਂ ਅਤੇ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਮਹਾ ਪੰਚਾਇਤ ਵਿਰਾਸਤੀ ਗਲੀ ਨੇੜੇ ਭਾਈ ਧਰਮ ਸਿੰਘ ਮਾਰਕੀਟ ਸ੍ਰੀ ਅੰਮਿ੍ਤਸਰ ਵਿਖੇ 7 ਦਸੰਬਰ ਦਿਨ ਐਤਵਾਰ ਨੂੰ ਰੱਖੀ ਗਈ ਹੈ | ਸਿੱਖ ਸਦਭਾਵਨਾ ਦਲ ਦੇ ਜ਼ਿਲ੍ਹਾ ਪ੍ਰਧਾਨ ਹਰਮਨਪ੍ਰੀਤ ਸਿੰਘ ਅਤੇ ਸੀਨੀਅਰ ਆਗੂ ਅਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਹਾ ਪੰਚਾਇਤ ਵਿਚ ਸਿੱਖ ਸਦਭਾਵਨਾ ਦਲ ਦੇ ਬਾਨੀ ਸੇਵਾਦਾਰ ਭਾਈ ਬਲਦੇਵ ਸਿੰਘ ਵਡਾਲਾ, ਭਾਈ ਜਗਜੀਤ ਸਿੰਘ ਡੱਲੇਵਾਲ, ਕੌਮੀ ਪ੍ਰਧਾਨ ਪ੍ਰਮਜੀਤ ਸਿੰਘ ਐਡਵੋਕੇਟ, ਪੰਜਾਬ ਪ੍ਰਧਾਨ ਭਾਈ ਗੁਰਵਤਨ ਸਿੰਘ ਮੁਲਤਾਨੀ ਪਹੁੰਚ ਰਹੇ ਹਨ, ਜੋ ਕਿ ਸੰਗਤਾਂ ਨੂੰ ਸੰਬੋਧਨ ਕਰਨਗੇ | ਉਨ੍ਹਾਂ ਸਮੂਹ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਹੋ ਰਹੀ ਮਹਾ ਪੰਚਾਇਤ ਵਿਚ ਸ਼ਾਮਿਲ ਜਰੂਰ ਹੋਣ | ਉਨ੍ਹਾਂ ਕਿਹਾ ਕਿ ਪਿਛਲੇ ਕਰੀਬ 5 ਸਾਲਾ ਤੋਂ ਗਾਇਬ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦਾ ਇਨਸਾਫ ਮੰਗਿਆ ਜਾ ਰਿਹਾ ਹੈ ਪਰ ਹਾਲੇ ਤੱਕ ਗਾਇਬ ਕੀਤੇ ਗਏ ਸਰੂਪਾਂ ਦਾ ਕੋਈ ਪਤਾ ਨਹੀਂ ਚੱਲਿਆ ਅਤੇ ਇਨਸਾਫ ਲਈ ਮਹਾ ਪੰਚਾਇਤ ਸੱਦੀ ਜਾ ਰਹੀ ਹੈ, ਜਿਸ ਵਿਚ ਵਿਚਾਰ ਚਰਚਾ ਕੀਤੀ ਜਾਵੇਗੀ |

ਪਿਛਲੀ ਖ਼ਬਰ ਪੰਜਾਬ ਪੁਲਿਸ ਵਲੋਂ ਰਾਤ ਭਰ ਕਿਸਾਨ ਆਗੂਆਂ ਦੇ ਘਰਾਂ 'ਤੇ ਛਾਪੇਮਾਰੀ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਅਗਲੀ ਖ਼ਬਰ ਗੋਇੰਦਵਾਲ ਜੇਲ੍ਹ 'ਚੋਂ ਹਵਾਲਾਤੀਆਂ ਪਾਸੋਂ ਮੋਬਾਈਲ ਫੋਨ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।