30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਪੰਜਾਬ ਪੁਲਿਸ ਵਲੋਂ ਰਾਤ ਭਰ ਕਿਸਾਨ ਆਗੂਆਂ ਦੇ ਘਰਾਂ 'ਤੇ ਛਾਪੇਮਾਰੀ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ

ਅਜੀਤ ਡੈਸਕ 06-12-2025
ਤਰਨ ਤਾਰਨ, 5 ਦਸੰਬਰ (ਇਕਬਾਲ ਸਿੰਘ ਸੋਢੀ)-ਸ਼ੰਭੂ ਖਨੌਰੀ ਬਾਰਡਰਾਂ ਤੋਂ ਭਗਵੰਤ ਮਾਨ ਸਰਕਾਰ ਵਲੋਂ ਜਬਰੀ ਉਠਾਏ ਗਏ ਕਿਸਾਨਾਂ ਦੇ ਧਰਨਿਆਂ ਦੇ ਨੁਕਸਾਨ ਦੀ ਭਰਭਾਈ ਲਈ ਅਤੇ ਬਿਜਲੀ ਸੋਧ ਐਕਟ 2025 ਅਤੇ ਖਪਤਕਾਰਾਂ ਦੇ ਘਰਾਂ ਵਿਚ ਸਮਾਰਟ ਮੀਟਰ ਲਗਾਉਣ ਦੇ ਖਿਲਾਫ਼ ਅੱਜ ਕਿਸਾਨਾਂ ਵਲੋਂ ਦੋ ਘੰਟੇ ਸੰਕੇਤਕ ਰੇਲ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਸੀ, ਜਿਸ ਦੇ ਚੱਲਦਿਆਂ ਭਗਵੰਤ ਮਾਨ ਸਰਕਾਰ ਵਲੋਂ ਲੋਕਾਂ ਦੇ ਜਮਹੂਰੀ ਹੱਕਾਂ ਨੂੰ ਕੁਚਲਦਿਆਂ ਸ਼ੁੱਕਰਵਾਰ ਨੂੰ ਤੜਕੇ 4 ਵਜੇ ਤੋਂ ਸੀਨੀਅਰ ਕਿਸਾਨ ਆਗੂਆਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਗਈ, ਪਰ ਕਿਸਾਨ ਆਗੂ ਆਪਣੇ ਘਰਾਂ ਤੋਂ ਰਾਤ ਵੇਲੇ ਹੀ ਪਾਸੇ ਹੋ ਗਏ ਸਨ | ਕਿਸਾਨ ਆਗੂ ਸਵਿੰਦਰ ਸਿੰਘ ਚੁਤਾਲਾ, ਜਸਬੀਰ ਸਿੰਘ ਪਿੱਦੀ ਅਤੇ ਹਰਜਿੰਦਰ ਸਿੰਘ ਸ਼ੱਕਰੀ, ਫਤਿਹ ਸਿੰਘ ਪਿੱਦੀ ਆਦਿ ਆਗੂਆਂ ਦੇ ਘਰਾਂ 'ਤੇ ਪੁਲਿਸ ਵਲੋਂ ਛਾਪੇਮਾਰੀ ਕਰਕੇ ਪਰਿਵਾਰਾਂ ਵਿਚ ਦਹਿਸ਼ਤ ਦਾ ਮਾਹੌਲ ਬਣਾਇਆ ਗਿਆ | ਭਗਵੰਤ ਮਾਨ ਦੀ ਸਰਕਾਰ ਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਜਥੇਬੰਦੀ ਦੇ ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ, ਜਸਬੀਰ ਸਿੰਘ ਪਿੱਦੀ ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ਵਿਚ ਵਿਧਾਇਕ ਢਾਂਚਾ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕਾ ਹੈ ਅਤੇ ਭਗਵੰਤ ਮਾਨ ਸਰਕਾਰ ਡੰਡੇ ਦੇ ਜ਼ੋਰ ਨਾਲ ਰਾਜਤੰਤਰ ਚਲਾ ਰਹੀ ਹੈ | ਆਗੂਆਂ ਨੇ ਕਿਹਾ ਕਿ ਇਕ ਤੋਂ ਤਿੰਨ ਵਜੇ ਤੱਕ ਦੋ ਘੰਟੇ ਦਾ ਸਕੇਤਨ ਰੇਲ ਦਾ ਚੱਕਾ ਜਾਮ ਪੰਜਾਬ ਭਰ ਵਿਚ ਕੀਤਾ ਜਾਵੇਗਾ ਅਤੇ ਸੱਤ ਅੱਠ ਦਸੰਬਰ ਨੂੰ ਲੋਕਾਂ ਦੇ ਘਰਾਂ ਵਿਚੋਂ ਸਮਾਰਟ ਮੀਟਰ ਪੁੱਟ ਕੇ 10 ਦਸੰਬਰ ਨੂੰ ਐਸ.ਡੀ.ਓ. ਦਫ਼ਤਰਾਂ ਅੱਗੇ ਸੁੱਟੇ ਜਾਣਗੇ | 17-18 ਨੰੂ ਇਨ੍ਹਾਂ ਮੰਗਾਂ ਨੂੰ ਅੱਗੇ ਤੋਰਦਿਆਂ ਪੰਜਾਬ ਦੇ ਡੀ.ਸੀ. ਦਫ਼ਤਰ ਅੱਗੇ ਧਰਨੇ ਦਿੱਤੇ ਜਾਣਗੇ | ਜੇਕਰ ਸਰਕਾਰ ਦੀ ਨੀਂਦ ਫਿਰ ਵੀ ਨਹੀਂ ਖੁੱਲ੍ਹਦੀ ਤਾਂ 19 ਦਸੰਬਰ ਤੋਂ ਰੇਲ ਦਾ ਚੱਕਾ ਅਣਮਿਥੇ ਸਮੇਂ ਲਈ ਜਾਮ ਕੀਤਾ ਜਾਵੇਗਾ |
ਪਿਛਲੀ ਖ਼ਬਰ ਸਕੂਲ ਵੈਨ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ 2 ਨੌਜਵਾਨ ਜ਼ਖ਼ਮੀ ਅਗਲੀ ਖ਼ਬਰ ਅੰਮਿ੍ਤਸਰ ਵਿਖੇ ਮਹਾ ਪੰਚਾਇਤ 7 ਨੂੰ - ਹਰਮਨਪ੍ਰੀਤ ਸਿੰਘ, ਅਰਵਿੰਦਰ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।