03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸਵਾਮੀ ਵਿਵੇਕਾਨੰਦ ਮੈਡੀਕਲ ਮਿਸ਼ਨ ਟੀ.ਆਈ. ਨੇ ਨੱੁਕੜ ਨਾਟਕ ਕਰਵਾਇਆ <br/>

ਅਜੀਤ ਡੈਸਕ 26-12-2025
ਤਰਨ ਤਾਰਨ, 25 ਦਸੰਬਰ (ਇਕਬਾਲ ਸਿੰਘ ਸੋਢੀ)-ਸਵਾਮੀ ਵਿਵੇਕਾਨੰਦ ਮੈਡੀਕਲ ਮਿਸ਼ਨ ਟੀ.ਆਈ. ਵਲੋਂ ਗੁਰੂ ਕਾ ਖੂਹ ਤਰਨ ਤਾਰਨ ਵਿਖੇ ਨੁੱਕੜ ਨਾਟਕ ਕਰਵਾਇਆ ਗਿਆ | ਜਤਿੰਦਰ ਨਾਟਕ ਕੰਪਨੀ ਨੇ 'ਨਸ਼ਿਆਂ ਤੇਰਾ ਇਹੋ ਹਾਲ' ਨਾਲ ਨੌਜਵਾਨਾਂ ਨੂੰ ਨਸ਼ਿਆਂ ਅਤੇ ਐੱਚ.ਆਈ.ਆਈ.ਵੀ. ਬਾਰੇ ਵੀ ਜਾਗਰੂਕ ਕੀਤਾ | ਪ੍ਰਾਜੈਕਟ ਮੈਨੇਜਰ ਦਿਵਿਆ ਕਾਲੀਆ ਨੇ ਐੱਚ.ਆਈ.ਵੀ ਏਡਜ ਐਕਟ 2017 ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਅਤੇ ਕੌਂਸਲਰ ਸੁਖਦੇਵ ਸਿੰਘ ਨੇ ਐੱਚ.ਆਈ.ਵੀ. ਏਡਜ ਬਾਰੇ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਨਸ਼ੇ ਛਡਾਉਣ ਦੀ ਦਵਾਈ ਖਾਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਵਾਰਡ ਨੰਬਰ 22 ਦੇ ਕੌਂਸਲ ਗੁਰਪ੍ਰੀਤ ਸਿੰਘ ਗੋਲਡੀ ਨੇ ਲੋਕਾਂ ਨੂੰ ਨਸ਼ਿਆਂ ਨੂੰ ਛੱਡਣ ਲਈ ਪ੍ਰੇਰਿਤ ਕੀਤਾ ਅਤੇ ਸੰਸਥਾ ਵਲੋਂ ਕੀਤੇ ਜਾ ਰਹੇ ਉਪਰਾਲੇ ਦੀ ਸ਼ਲਾਘਾ ਕੀਤੀ | ਪ੍ਰੋਗਰਾਮ ਦੌਰਾਨ ਸਟਾਫ ਦਿਵਿਆ ਕਾਲੀਆ, ਹਰਿੰਦਰ ਸਿੰਘ, ਸੁਖਦੇਵ ਸਿੰਘ, ਚਮਕੌਰ ਸਿੰਘ, ਦਲਜੀਤ ਸਿੰਘ, ਅਇਨਲ ਯਾਦਵ, ਰਵਿੰਦਰ ਕੌਰ, ਭਿੰਦਰ ਕੌਰ ਮੌਜੂਦ ਸਨ |

ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਸਮਰਪਣ ਸਪੈਸ਼ਲ ਸਕੂਲ ਦੇ ਜੇਤੂ ਖਿਡਾਰੀਆਂ ਨਾਲ ਵਿਸ਼ੇਸ਼ ਮਿਲਣੀ <br/> ਅਗਲੀ ਖ਼ਬਰ ਚਾਰ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖ਼ੂਨਦਾਨ ਕੈਂਪ ਭਲਕੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।