31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

'ਸਫ਼ਰ-ਏ -ਸ਼ਹਾਦਤ' ਨੂੰ ਸਮਰਪਿਤ ਸਕੂਲ ਵੈਨ ਆਟੋ ਯੂਨੀਅਨ ਵੇਰਕਾ ਨੇ ਲੰਗਰ ਲਗਾਏ

ਅਜੀਤ ਡੈਸਕ 28-12-2025
ਨਵਾਂ ਪਿੰਡ, 27 ਦਸੰਬਰ (ਜਸਪਾਲ ਸਿੰਘ)- 6 ਪੋਹ (20 ਦਸੰਬਰ) ਤੋਂ ਵਿਸ਼ਵ ਪੱਧਰ 'ਤੇ ਆਰੰਭ ਹੋਏ 'ਸਫ਼ਰ-ਏ-ਸ਼ਹਾਦਤ' ਨੂੰ ਸਮਰਪਿਤ ਸ਼ਹੀਦੀ ਸਮਾਗਮਾਂ ਦੀ ਲੜੀ ਤਹਿਤ ਸਕੂਲ ਵੈਨ ਆਟੋ ਯੂਨੀਅਨ ਵੇਰਕਾ ਵਲੋਂ ਹਰ ਸਾਲ ਦੀ ਤਰ੍ਹਾਂ ਕਸਬਾ ਵੱਲ੍ਹਾ ਨਜ਼ਦੀਕ ਬਾਬਾ ਮੋਤੀ ਰਾਮ ਮਹਿਰਾ ਦੀ ਯਾਦ 'ਚ ਦੁੱਧ ਦੇ ਲੰਗਰ ਲਗਾਏ ਗਏ | ਇਸ ਮੌਕੇ 20 ਦਸੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਲੈ ਕੇ 27 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਤੱਕ ਦੇ 'ਸਫ਼ਰ-ਏ-ਸ਼ਹਾਦਤ' ਦੇ ਇਤਿਹਾਸ ਨੂੰ ਦਰਸਾਉਂਦੀ ਫਿਲਮ ਦਾ ਵੱਡੇ ਪਰਦੇ 'ਤੇ ਪ੍ਰਦਰਸ਼ਨ ਕੀਤਾ ਗਿਆ, ਜਿਸ ਤੋਂ ਸੰਗਤਾਂ ਵਲੋਂ ਸਿੱਖ ਤੇ ਖਾਸਕਰ ਇਸ ਇਕ ਹਫ਼ਤੇ ਦੇ ਅੰਦਰ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਖਤਮ ਹੋਣ ਦੇ ਦਿ੍ਸ਼ ਨੂੰ ਅੱਖੀਂ ਦੇਖ ਇਸ ਵੱਡਮੁਲੇ ਇਤਿਹਾਸ ਦੀ ਭਰਪੂਰ ਜਾਣਕਾਰੀ ਹਾਸਿਲ ਕੀਤੀ ਗਈ | ਇਸ ਮੌਕੇ ਅਨਮੋਲ ਸਿੰਘ ਛਾਪਾ ਤੇ ਜਸਬੀਰ ਸਿੰਘ ਵੇਰਕਾ ਵਲੋਂ ਸ਼ਹੀਦੀ ਸਮਾਗਮ 'ਤੇ ਦੁੱਧ ਦੇ ਲੰਗਰਾਂ ਲਈ ਸ਼ਰਧਾਲੂਆਂ ਵਲੋਂ ਦਿੱਤੇ ਗਏ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਆ | ਇਸ ਮੌਕੇ ਮੁਖਤਾਰ ਸਿੰਘ ਲਾਡਾ ਤੇ ਵੀਰ ਸਿੰਘ ਆਦਿ ਯੂਨੀਅਨ ਵਰਕਰਾਂ ਵਲੋਂ ਸੇਵਾ ਕੀਤੀ ਗਈ |
ਪਿਛਲੀ ਖ਼ਬਰ ਪੀ. ਬੀ. ਐੱਸ. ਮਾਲ ਚੌਕ ਮਹਿਤਾ ਵਾਲਿਆਂ ਵਲੋਂ ਨਗਰ ਕੀਰਤਨ ਦਾ ਸਵਾਗਤ <br/> ਅਗਲੀ ਖ਼ਬਰ ਬਾਬਾ ਗੋਬਿੰਦ ਸਕੂਲ ਸਠਿਆਲਾ ਵਿਖੇ 'ਸਫਰ-ਏ-ਸ਼ਹਾਦਤ' ਨੂੰ ਸਮਰਪਿਤ ਵਿਚਾਰ ਗੋਸ਼ਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।