01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੌਪਹਿਰਾ ਜਪ-ਤਪ ਸਮਾਗਮ

ਅਜੀਤ ਡੈਸਕ 28-12-2025
ਰਾਮ ਤੀਰਥ, 27 ਦਸੰਬਰ (ਧਰਵਿੰਦਰ ਸਿੰਘ ਔਲਖ)-ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੌਪਹਿਰਾ ਜਪ ਤਪ ਸਮਾਗਮ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ, ਅੱਡਾ ਬਾਉਲੀ ਵਿਖੇ ਕੀਤਾ ਗਿਆ | ਭਾਈ ਅਮਨਦੀਪ ਸਿੰਘ ਵਲੋਂ ਕਥਾ ਕੀਰਤਨ ਨਾਲ ਸੰਗਤਾਂ ਨੂੰ ਨਾਮ ਬਾਣੀ ਨਾਲ ਜੁੜਨ ਅਤੇ ਗੁਰੂ ਵਾਲੇ ਬਣ ਦਾ ਸੁਨੇਹਾ ਦਿੱਤਾ | ਉਨ੍ਹਾਂ ਬਾਬਾ ਦੀਪ ਸਿੰਘ ਹੈਲਥਕੇਅਰ ਚੈਰੀਟੇਬਲ ਹਸਪਤਾਲ ਵਿਖੇ 21 ਦਸੰਬਰ ਤੋਂ ਚੱਲ ਰਹੇ ਵਿਸ਼ਾਲ ਸਰਜਰੀ ਕੈਂਪ ਬਾਰੇ ਵੀ ਜ਼ਿਕਰ ਕੀਤਾ, ਜਿੱਥੇ ਲੋੜਵੰਦਾਂ ਦਾ ਲਾਗਤ ਮੁੱਲ 'ਤੇ ਇਲਾਜ ਅਤੇ ਸਰਜਰੀਆਂ ਹੋ ਰਹੀਆਂ ਹਨ ਅਤੇ ਅਨੇਕਾਂ ਲੋੜਵੰਦ ਮਰੀਜ਼ਾਂ ਨੇ ਇਸ ਕੈਂਪ ਤੋਂ ਲਾਭ ਲਿਆ ਹੈ | ਉਨ੍ਹਾਂ ਦੱਸਿਆ ਕਿ ਇਹ ਵਿਸ਼ਾਲ ਸਰਜਰੀ ਕੈਂਪ 10 ਜਨਵਰੀ ਤੱਕ ਚੱਲਣਾ ਹੈ, ਜਿਸ ਲੋੜਵੰਦ ਮਰੀਜ਼ ਨੇ ਇਨ੍ਹਾਂ ਸੇਵਾਵਾਂ ਦਾ ਲਾਭ ਲੈਣਾ ਹੈ, ਉਹ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਨਾਲ ਸੰਪਰਕ ਕਰਕੇ ਸਮਾਂ ਲੈ ਕੇ ਆਉਣ ਜਿੱਥੇ ਮਰੀਜ਼ਾਂ ਨੂੰ ਇਲਾਜ ਮਿਲ ਰਿਹਾ, ਉੱਥੇ ਹੀ ਗੁਰੂ ਨਾਨਕ ਦੀ ਰਸੋਈ ਤੋਂ ਲੰਗਰ ਦਾ ਵੀ ਪ੍ਰਬੰਧ ਖਾਸ ਕੀਤਾ ਗਿਆ ਹੈ | ਇਸ ਸਮਾਗਮ 'ਚ ਹਾਜ਼ਰੀ ਭਰਦੇ ਹੋਏ ਭਾਈ ਅਮਨਦੀਪ ਸਿੰਘ ਨੇ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਭਾਈ ਅਮਤੇਸ਼ਵਰ ਸਿੰਘ, ਭਾਈ ਰੋਬਿਨ ਸਿੰਘ, ਕਥਾਵਾਚਕ ਭਾਈ ਗੁਰਚਰਨ ਸਿੰਘ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |
ਪਿਛਲੀ ਖ਼ਬਰ ਨਾਜਾਇਜ਼ ਬਦਲੀਆਂ ਨੂੰ ਰੋਕਣ ਲਈ ਬਾਰਡਰ ਜ਼ੋਨ ਅੰਮਿ੍ਤਸਰ ਵਿਖੇ ਰੋਸ ਧਰਨਾ 2 ਨੂੰ ਅਗਲੀ ਖ਼ਬਰ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਲਈ ਅੰਮਿ੍ਤਸਰ ਤੋਂ ਹਵਾਈ ਸੇਵਾ ਸ਼ੁਰੂ ਕਰੇ ਕੇਂਦਰ ਸਰਕਾਰ- ਛੀਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।