23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਆਕਾਸ਼ ਇੰਸਟੀਚਿਊਟ ਦੇ ਅਰਮਾਨ ਬੈਰੀ ਨੇ ਭਾਰਤ 'ਚ 77ਵਾਂ ਤੇ ਕਾਰਤਿਕੇ ਗੋਇਲ ਨੇ 412ਵਾਂ ਰੈਂਕ ਕੀਤਾ ਹਾਸਿਲ

ਅਜੀਤ ਡੈਸਕ 16-06-2025
ਲੁਧਿਆਣਾ, 15 ਜੂਨ (ਜਗਮੀਤ ਸਿੰਘ)-ਦੇਸ਼ ਦੀ ਪ੍ਰਮੁੱਖ ਟੈੱਸਟ ਤਿਆਰੀ ਸੰਸਥਾ ਆਕਾਸ਼ ਐਜੂਕੇਸ਼ਨਲ ਸਰਵਿਸਿਜ਼ ਲਿਮਟਿਡ (ਏ. ਈ. ਐੱਸ. ਐੱਲ) ਨੀਟ ਪ੍ਰੀਖਿਆ 2025 ਦੇ ਆਏ ਨਤੀਜਿਆਂ ਨੂੰ ਲੈ ਕੇ ਲੁਧਿਆਣਾ ਸੈਂਟਰ ਦੇ 31 ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੂਰੇ ਭਾਰਤ 'ਚ ਉੱਚੇ ਰੈਂਕ ਪ੍ਰਾਪਤ ਕਰਨ ਦਾ ਦਾਅਵਾ ਕੀਤਾ | ਸੰਸਥਾ ਦੇ ਪ੍ਰਬੰਧਕਾਂ ਨੇ ਕਿਹਾ ਕਿ ਇਹ ਪ੍ਰਾਪਤੀ ਵਿਦਿਆਰਥੀਆਂ ਦੀ ਲਗਨ, ਅਕਾਦਮਿਕ ਅਨੁਸ਼ਾਸਨ ਅਤੇ ਏ.ਈ.ਐੱਸ.ਐੱਲ ਵਲੋਂ ਦਿੱਤੀ ਗਈ ਉਚ ਪੱਧਰੀ ਸਿਖ਼ਲਾਈ ਤੇ ਮਾਰਗਦਰਸ਼ਨ ਦਾ ਨਤੀਜਾ ਹੈ | ਨੈਸ਼ਨਲ ਟੈਸਟਿੰਗ ਏਜੰਸੀ ਨੇ ਇਹ ਨਤੀਜੇ ਕੱਲ੍ਹ ਸਰਕਾਰੀ ਤੌਰ 'ਤੇ ਜਾਰੀ ਕੀਤੇ | ਸੰਸਥਾ ਦੇ ਵਿਦਿਆਰਥੀ ਅਰਮਾਨ ਬੈਰੀ ਨੇ ਪੂਰੇ ਭਾਰਤ 'ਚ 77ਵਾਂ ਅਤੇ ਕਾਰਤਿਕੇ ਗੋਇਲ ਨੇ ਭਾਰਤ 'ਚ 412ਵਾਂ ਰੈਂਕ ਹਾਸਿਲ ਕੀਤਾ | ਹੋਰ ਪ੍ਰਮੁੱਖ ਵਿਦਿਆਰਥੀਆਂ ਵਿਚ ਪੂਰੇ ਭਾਰਤ 'ਚ ਵੰਸ਼ਿਕਾ 2130ਵਾਂ, ਕੁਸ਼ਾਗਰ ਸ਼ਰਮਾ 2836ਵਾਂ, ਤਿ੍ਸ਼ਾ 3689ਵਾਂ, ਸੋਹਨ ਪਾਲ 4005ਵਾਂ, ਅਨਹਤਬੀਰ ਸਿੰਘ 4290ਵਾਂ, ਸੰਗੀਤ ਸਿੰਗਲਾ 7004ਵਾਂ, ਨਮਨ ਕੁਮਾਰ 15753ਵਾਂ, ਉਦੈਵੀਰ ਸਿੰਘ 17834ਵਾਂ, ਸ਼ਗੁਨ 19658ਵਾਂ ਅਤੇ ਦੀਯਾ ਲਾਂਬਾ 21218ਵਾਂ ਰੈਂਕ ਸ਼ਾਮਿਲ ਹਨ | ਸੰਸਥਾ ਦੇ ਖੇਤਰੀ ਡਾਇਰੈਕਟਰ ਡਾ. ਸੁਰੇਂਦਰ ਚੌਹਾਨ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਨੀਟ ਯੂ.ਜੀ. 2025 ਵਿਚ ਵਿਦਿਆਰਥੀਆਂ ਵਲੋਂ ਪ੍ਰਾਪਤ ਕੀਤੀਆਂ ਉਚ ਰੈਂਕਿੰਜ਼ਸ ਮਾਣ ਕਰਨ ਵਾਲੀਆਂ ਹਨ | ਇਹ ਸਿਰਫ਼ ਉਨ੍ਹਾਂ ਦੀ ਮਿਹਨਤ ਨਹੀਂ, ਸਗੋਂ ਮਾਪਿਆਂ ਦੇ ਸਹਿਯੋਗ ਅਤੇ ਸਾਡੀ ਅਕਾਦਮਿਕ ਟੀਮ ਦੇ ਨਿਰੰਤਰ ਯਤਨਾਂ ਦਾ ਨਤੀਜਾ ਵੀ ਹੈ | ਅਸੀਂ ਉਨ੍ਹਾਂ ਦੇ ਭਵਿੱਖ ਦੇ ਡਾਕਟਰੀ ਕਰੀਅਰ ਲਈ ਸ਼ੁੱਭਕਾਮਨਾਵਾਂ ਦਿੰਦੇ ਹਾਂ |
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪੁਰਾਣੀ ਸਬਜ਼ੀ ਮੰਡੀ ਵਿਖੇ ਗੁਰਮਤਿ ਸਮਾਗਮ ਅਗਲੀ ਖ਼ਬਰ ਵਿਸ਼ਵਕਰਮਾ ਨਿਸ਼ਕਾਮ ਸੇਵਾ ਟਰੱਸਟ ਵਲੋਂ ਅੱਖਾਂ ਦਾ ਚੈੱਕਅਪ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।