16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਪੀਰ ਬਾਬਾ ਭੋਲੇ ਸ਼ਾਹ ਕਾਦਰੀ ਅਤੇ ਗਦੀਲੇ ਸ਼ਾਹ ਦਾ ਸਾਲਾਨਾ ਮੇਲਾ ਅਤੇ ਭੰਡਾਰਾ ਅੱਜ ਤੋਂ <br/>

ਅਜੀਤ ਡੈਸਕ 17-06-2025
ਭਾਮੀਆਂ ਕਲਾਂ, 16 ਜੂਨ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੀ ਪਿੰਡ ਕੁਲੀਆਵਾਲ ਜਮਾਲਪੁਰ ਦੀ ਆਹਲੂਵਾਲੀਆ ਕਾਲੋਨੀ 'ਚ ਸਥਿਤ ਪੀਰ ਬਾਬਾ ਭੋਲੇ ਸ਼ਾਹ ਖਾਨਦਾਨ ਕਾਦਰੀ ਅਤੇ ਪੀਰ ਬਾਬਾ ਗਧੀਲੇ ਸ਼ਾਹ ਦੀ ਦਰਗਾਹ ਉਪਰ ਕਰਵਾਇਆ ਜਾਣ ਵਾਲਾ ਸਾਲਾਨਾ ਮੇਲਾ ਅਤੇ ਭੰਡਾਰਾ ਅੱਜ ਤੋਂ 17 ਜੂਨ ਨੂੰ ਸ਼ਰੂ ਹੋ ਕੇ 18 ਜੂਨ ਦਿਨ ਬੁੱਧਵਾਰ ਨੂੰ ਦਰਗਾਹ ਦੀ ਪ੍ਰਬੰਧਕ ਕਮੇਟੀ ਸਮੂਹ ਇਲਾਕਾ ਨਿਵਾਸੀਆਂ ਐਨਆਰਆਈ ਭੈਣ ਭਰਾਵਾਂ ਦੇ ਸਹਿਯੋਗ ਨਾਲ ਸ਼ਰਧਾ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸਬੰਧ 'ਚ ਜਾਣਕਾਰੀ ਦਿੰਦੇ ਹੋਏ ਦਰਬਾਰ ਦੇ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਨੇ ਦੱਸਿਆ ਕਿ ਝੰਡੇ ਦੀ 17 ਜੂਨ ਸਵੇਰੇ 9 ਵਜੇ ਰਸਮ ਉਪਰੰਤ ਚਾਦਰ ਸਾਈਾ ਜਗੀਰ ਸ਼ਾਹ ਨੂਰਪੁਰ ਵਾਲੇ 17 ਦੀ ਸ਼ਾਮ 6 ਵਜੇ ਦਰਗਾਹ 'ਤੇ ਅਦਾ ਕਰਨਗੇ | ਇਸ ਮੌਕੇ ਪ੍ਰਸਿੱਧ ਕਵਾਲ ਕਰਾਮਤ ਅਲੀ ਫਕੀਰ ਮਲੇਰਕੋਟਲਾ ਮੁਨੱਬਰ ਅਲੀ ਅਨੀਸ਼ ਕਵਾਲ ਬਾਬਾ ਜੀ ਦੇ ਦਰਬਾਰ ਤੇ ਹਾਜ਼ਰੀਆਂ ਭਰਨਗੇ ਅਤੇ 18 ਜੂਨ ਸਵੇਰ 11 ਵਜੇ ਸਟੇਜ ਸ਼ੁਰੂ ਕੀਤੀ ਜਾਵੇਗੀ, ਜਿਸ ਵਿਚ ਕੇ.ਐਸ. ਬੰਗੜ ਸਿਮਰਨ ਸਿਮੀ ਐਂਡ ਪਾਰਟੀ, ਮਸਤ ਮੌਲਾ, ਬਲਵਿੰਦਰ ਕਲੇਰ, ਜੋਨੀ ਮਹੇ ਜਲੰਧਰ, ਇਮਰਾਨ ਕਵਾਲ ਮਲੇਰਕੋਟਲਾ ਅਤੇ ਰਾਤ 8 ਵਜੇ ਗੁਰਸੇਵਕ ਅਲੀ ਰਾਜਸਥਾਨ, ਬੱਬੂ ਖਾਨ ਭਦੌੜ ਅਤੇ ਰਾਤ ਦੇ 11 ਵਜੇ ਪੰਜਾਬ ਦੇ ਮਸ਼ਹੂਰ ਕਲਾਕਾਰ ਕਮਲ ਖਾਨ ਦਰਗਾਹ ਉਪਰ ਹਾਜ਼ਰੀ ਲਵਾਉਣਗੇ |

ਪਿਛਲੀ ਖ਼ਬਰ ਪੰਜਾਬ ਦੇ ਲੋਕ 2027 'ਚ ਦੇਖਣਾ ਚਾਹੰੁਦੇ ਨੇ ਕਾਂਗਰਸ ਦੀ ਸਰਕਾਰ-ਬੈਂਸ ਬੈਂਸ ਨੇ ਨਵ ਨਿਯੁਕਤ ਕੋਆਰਡੀਨੇਟਰ ਡਾ. ਕਰਨ ਸ... ਅਗਲੀ ਖ਼ਬਰ ਖੇਤੀਬਾੜੀ ਵਿਦਿਆਰਥੀਆਂ ਨੇ ਮੰਗਾਂ ਨੂੰ ਅੱਖੋਂ-ਪਰੋਖੇ ਕਰਨ ਦੇ ਸਰਕਾਰ 'ਤੇ ਲਗਾਏ ਦੋਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।