16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਰੋਜ਼ ਗਾਰਡਨ 'ਚ ਸਵੇਰ ਦੀ ਸੈਰ ਸਮੇਂ ਅਰੋੜਾ ਵਲੋਂ ਚੋਣ ਪ੍ਰਚਾਰ

ਅਜੀਤ ਡੈਸਕ 17-06-2025
ਲੁਧਿਆਣਾ, 16 ਜੂਨ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ (ਪੱਛਮੀ) ਵਿਧਾਨ ਸਭਾ ਉਪ ਚੋਣ ਲਈ ਵੋਟਿੰਗ ਦਾ ਦਿਨ ਨੇੜੇ ਆਉਣ ਦੇ ਨਾਲ, ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ | ਲੋਕਾਂ ਨੂੰ ਪਹਿਲ ਦੇਣ ਦੇ ਆਪਣੇ ਇਰਾਦੇ ਨੂੰ ਦਰਸਾਉਂਦੇ ਹੋਏ ਅਰੋੜਾ ਨੇ ਐਤਵਾਰ ਨੂੰ ਰੋਜ਼ ਗਾਰਡਨ ਵਿਖੇ ਸਵੇਰ ਦੀ ਸੈਰ ਲਈ ਇਕ ਵਿਲੱਖਣ ਪਹਿਲ ਕੀਤੀ, ਜਿਥੇ ਉਨ੍ਹਾਂ ਨੇ ਸਵੇਰ ਦੀ ਸੈਰ ਦÏਰਾਨ ਲੋਕਾਂ ਨਾਲ ਗੱਲਬਾਤ ਕੀਤੀ | ਅਰੋੜਾ ਨੇ ਆਪਣੇ ਸਮਰਥਕਾਂ ਅਤੇ ਸਥਾਨਕ ਪਾਰਟੀ ਨੇਤਾਵਾਂ ਦੇ ਨਾਲ, ਸਵੇਰ ਦੀ ਸੈਰ ਕਰਨ ਵਾਲਿਆਂ ਤੇ ਫਿਟਨੈੱਸ ਪ੍ਰੇਮੀਆਂ ਨਾਲ ਗੱਲਬਾਤ ਕੀਤੀ | ਲੋਕਾਂ ਨੇ ਉਤਸ਼ਾਹ ਨਾਲ ਉਨ੍ਹਾਂ ਦਾ ਸਵਾਗਤ ਕੀਤਾ, ਉਨ੍ਹਾਂ 'ਤੇ ਫੁੱਲਾਂ ਦੀ ਵਰਖਾ ਕੀਤੀ ਤੇ ਸਮਰਥਨ ਵਜੋਂ ਉਨ੍ਹਾਂ ਨੂੰ ਹਾਰ ਫੁੱਲਾਂ ਦੇ ਪਹਿਨਾਏ ਗਏ | ਬਹੁਤ ਸਾਰੇ ਲੋਕਾਂ ਨੂੰ ਉਨ੍ਹਾਂ ਨਾਲ ਸੈਲਫ਼ੀ ਲੈਂਦੇ ਦੇਖਿਆ ਗਿਆ | ਅਰੋੜਾ ਪਾਰਕ ਵਿਚ ਭਜਨ ਗਾਉਂਦੇ ਲੋਕਾਂ ਦੇ ਇਕ ਸਮੂਹ ਵਿਚ ਵੀ ਸ਼ਾਮਿਲ ਹੋਏ | ਸਮੂਹ ਨੇ ਅਰੋੜਾ ਨੂੰ ਆਉਣ ਵਾਲੀਆਂ ਉਪ ਚੋਣ 'ਚ ਉਨ੍ਹਾਂ ਦੇ ਪੂਰੇ ਸਮਰਥਨ ਦਾ ਭਰੋਸਾ ਦਿੱਤਾ | ਗੱਲਬਾਤ ਦÏਰਾਨ ਅਰੋੜਾ ਨੇ ਸਾਰਿਆਂ ਨੂੰ 19 ਜੂਨ ਨੂੰ ਵੱਡੀ ਗਿਣਤੀ ਵਿਚ ਵੋਟਾਂ ਪਾਉਣ ਅਤੇ ਵੋਟਰਾਂ ਦੀ ਵੋਟਿੰਗ ਵਿਚ ਇਕ ਨਵਾਂ ਮਾਪਦੰਡ ਸਥਾਪਤ ਕਰਨ ਦੀ ਅਪੀਲ ਕੀਤੀ | ਇਸ ਮÏਕੇ ਵਿਧਾਇਕ ਜਗਦੀਪ ਕੰਬੋਜ, ਮਨੀਸ਼ ਸ਼ਾਹ ਤੇ ਬਿੱਟੂ ਭੁੱਲਰ ਸਮੇਤ ਕਈ 'ਆਪ' ਨੇਤਾ ਮÏਜੂਦ ਸਨ |
ਪਿਛਲੀ ਖ਼ਬਰ ਜੀਵਨ ਗੁਪਤਾ ਵਲੋਂ ਸਰਾਭਾ ਨਗਰ 'ਚ ਘਰ-ਘਰ ਚੋਣ ਪ੍ਰਚਾਰ <br/> ਅਗਲੀ ਖ਼ਬਰ ਸ਼ੋਮਣੀ ਅਕਾਲੀ ਦਲ (ਅ) ਦੇ ਉਮੀਦਵਾਰ ਗੋਪੀ ਦੀ ਚੋਣ ਮੁਹਿੰਮ ਸਿਖ਼ਰਾਂ 'ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।