16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਸੰਜੀਵ ਅਰੋੜਾ ਨੇ ਸਰਾਭਾ ਨਗਰ ਵਿਖੇ ਕੀਤਾ ਚੋਣ ਪ੍ਰਚਾਰ <br/>

ਸਰਾਭਾ ਨਗਰ ਵਿਚ ਚੋਣ ਪ੍ਰਚਾਰ ਕਰਦੇ ਹੋਏ ਸੰਜੀਵ ਅਰੋੜਾ | ਅਜੀਤ ਤਸਵੀਰ <br/> 17-06-2025
ਲੁਧਿਆਣਾ, 16 ਜੂਨ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ (ਪੱਛਮੀ) ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਜੇ ਬਲਾਕ, ਸਰਾਭਾ ਨਗਰ ਵਿਖੇ ਇਕ ਚੋਣ ਰੈਲੀ ਕੀਤੀ, ਜਿਸ ਦੀ ਮੇਜ਼ਬਾਨੀ ਆਰਕੀਟੈਕਟ ਸੰਜੇ ਗੋਇਲ ਨੇ ਕੀਤੀ | ਅਰੋੜਾ ਦੇ ਸੰਬੋਧਨ ਤੋਂ ਪਹਿਲਾਂ ਆਰਕੀਟੈਕਟ ਗੋਇਲ ਨੇ ਇਕ ਸਕ੍ਰੀਨ 'ਤੇ ਇਕ ਵਿਸਤਰਿਤ ਵੀਡੀਓ ਪੇਸ਼ਕਾਰੀ ਚਲਾਈ, ਜਿਸ ਵਿਚ ਫ਼ੋਟੋਆਂ ਰਾਹੀਂ ਅਰੋੜਾ ਦੀਆਂ ਤਿੰਨ ਸਾਲਾਂ ਵਿਚ ਵੱਡੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਗਿਆ | ਪਿਛਲੇ ਤਿੰਨ ਸਾਲਾਂ ਵਿਚ ਅਰੋੜਾ ਦੇ ਯੋਗਦਾਨ ਦੀ ਪ੍ਰਸ਼ੰਸਾ ਕਰਦੇ ਹੋਏ ਆਰਕੀਟੈਕਟ ਗੋਇਲ ਨੇ ਕਿਹਾ ਕਿ ਅਰੋੜਾ ਕੋਲ ਲੁਧਿਆਣਾ ਨੂੰ ਇਕ ਰਹਿਣਯੋਗ ਅਤੇ ਸਮਾਰਟ ਸ਼ਹਿਰ ਵਿਚ ਬਦਲਣ ਦਾ ਸਪਸ਼ਟ ਦਿ੍ਸ਼ਟੀਕੋਣ ਹੈ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਰੋੜਾ ਦੀ ਅਗਵਾਈ ਹੇਠ ਦਿਖਾਈ ਦੇਣ ਵਾਲਾ ਵਿਕਾਸ ਉਨ੍ਹਾਂ ਦੀ ਵਚਨਬੱਧਤਾ ਦਾ ਸਬੂਤ ਹੈ | ਆਪਣੇ ਸੰਬੋਧਨ ਵਿਚ ਅਰੋੜਾ ਨੇ ਆਰਕੀਟੈਕਟ ਗੋਇਲ ਦਾ ਵਿਚਾਰਪੂਰਨ ਅਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਲਈ ਧੰਨਵਾਦ ਕੀਤਾ | ਅਰੋੜਾ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਉਹ ਚੁਣੇ ਜਾਂਦੇ ਹਨ, ਤਾਂ ਉਹ ਲੋਕਾਂ ਦੀਆਂ ਇੱਛਾਵਾਂ ਅਨੁਸਾਰ ਕੰਮ ਕਰਨਗੇ, ਕਿਉਂਕਿ ਨਾਗਰਿਕ ਆਪਣੇ ਇਲਾਕਿਆਂ ਦੀਆਂ ਜ਼ਰੂਰਤਾਂ ਨੂੰ ਸਭ ਤੋਂ ਵਧੀਆ ਢੰਗ ਨਾਲ ਸਮਝਦੇ ਹਨ | ਉਨ੍ਹਾਂ ਨੇ ਲੁਧਿਆਣਾ (ਪੱਛਮੀ) ਦੇ ਵੋਟਰਾਂ ਨੂੰ ਵੋਟ ਪਾਉਣ ਦਾ ਇਕ ਨਵਾਂ ਰਿਕਾਰਡ ਬਣਾਉਣ ਦੀ ਅਪੀਲ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਹਰੇਕ ਵੋਟ ਲੁਧਿਆਣਾ ਦੇ ਵਿਕਾਸ ਵੱਲ ਇਕ ਕਦਮ ਹੈ | ਇਸ ਮੌਕੇ ਵਿਧਾਇਕ ਦਲਜੀਤ ਸਿੰਘ ਗਰੇਵਾਲ, ਕੌਂਸਲਰ ਅੰਮਿ੍ਤ ਵਰਸ਼ਾ ਰਾਮਪਾਲ, ਬੀ.ਕੇ. ਰਾਮਪਾਲ ਅਤੇ ਵਿਨੈ ਗੋਇਲ ਮੌਜੂਦ ਸਨ |

ਪਿਛਲੀ ਖ਼ਬਰ ਐਡਵੋਕੇਟ ਘੁੰਮਣ ਦੇ ਹੱਕ 'ਚ ਡਾ. ਚੀਮਾ ਵਲੋਂ ਚੋਣ ਪ੍ਰਚਾਰ <br/> ਅਗਲੀ ਖ਼ਬਰ ਜੀਵਨ ਗੁਪਤਾ ਵਲੋਂ ਸਰਾਭਾ ਨਗਰ 'ਚ ਘਰ-ਘਰ ਚੋਣ ਪ੍ਰਚਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।