16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਭਾਜਪਾ ਉਮੀਦਵਾਰ ਜੀਵਨ ਗੁਪਤਾ ਨੇ ਮਾਡਲ ਟਾਊਨ ਐਕਸਟੈਨਸ਼ਨ 'ਚ ਕੀਤੀ ਚੋਣ ਮੀਟਿੰਗ <br/>

ਹਲਕਾ ਪੱਛਮੀ ਸਥਿਤ ਮਾਡਲ ਟਾਊਨ ਐਕਸਟੈਨਸ਼ਨ ਦੇ ਨਾਮਦੇਵ ਪਾਰਕ 'ਚ ਮੀਟਿੰਗ ਕਰਦੇ ਹੋਏ ਭਾਜਪਾ ਉਮੀਦਵਾਰ ਜੀਵਨ ਗੁਪਤਾ | ਅਜੀਤ ਤਸਵੀਰ <br/> 17-06-2025
ਲੁਧਿਆਣਾ, 16 ਜੂਨ (ਭੁਪਿੰਦਰ ਸਿੰਘ ਬੈਂਸ)-ਭਾਜਪਾ ਉਮੀਦਵਾਰ ਜੀਵਨ ਗੁਪਤਾ ਵਲੋਂ ਐਤਵਾਰ ਨੂੰ ਵਾਰਡ ਨੰਬਰ 53 ਦੇ ਮਾਡਲ ਟਾਊਨ ਐਕਸਟੈਨਸ਼ਨ ਦੇ ਨਾਮਦੇਵ ਪਾਰਕ ਵਿਖੇ ਮੀਟਿੰਗ ਕੀਤੀ ਗਈ | ਮੀਟਿੰਗ ਦੌਰਾਨ ਜੀਵਨ ਗੁਪਤਾ ਨੇ ਹਲਕੇ ਅਤੇ ਸੂਬੇ ਲਈ ਭਾਜਪਾ ਦੇ ਦਿ੍ਸ਼ਟੀਕੋਣ ਨੂੰ ਸਪੱਸ਼ਟ ਕੀਤਾ, ਜਿਸ ਵਿਚ ਉਨ੍ਹਾਂ ਨੇ ਵਿਕਾਸ, ਸੁਸ਼ਾਸਨ ਅਤੇ ਸਥਾਨਕ ਮੁੱਦਿਆਂ ਨੂੰ ਹੱਲ ਕਰਨ ਲਈ ਪਾਰਟੀ ਦੀ ਪ੍ਰਤੀਬੱਧਤਾ 'ਤੇ ਜ਼ੋਰ ਦਿੱਤਾ | ਉਨ੍ਹਾਂ ਨੇ ਕੇਂਦਰ ਸਰਕਾਰ ਦੀਆਂ ਪਹਿਲਕਦਮੀਆਂ ਨੂੰ ਉਜਾਗਰ ਕੀਤਾ ਅਤੇ ਚੁਣੇ ਜਾਣ 'ਤੇ ਇਨ੍ਹਾਂ ਲਾਭਾਂ ਨੂੰ ਲੁਧਿਆਣਾ ਪੱਛਮੀ ਤੱਕ ਪਹੁੰਚਾਉਣ ਦਾ ਆਪਣਾ ਵਾਅਦਾ ਦੁਹਰਾਇਆ | ਇਸ ਮੌਕੇ ਲੁਕੇਸ਼ ਕਾਲੀਆ, ਰੋਹਿਤ ਕਾਲੀਆ, ਰਵੀ ਸ਼ਰਮਾ, ਰਾਜੇਸ਼ ਗਰਗ, ਤਰਨਜੀਤ, ਸਤਪਾਲ, ਮਹੇਸ਼ ਚਾਵਲਾ, ਵਿਸ਼ਾਲ ਅਗਰਵਾਲ, ਗੌਤਮ ਸਚਦੇਵਾ, ਪ੍ਰਦੀਪ ਮਨੋਚਾ, ਮੁਕੇਸ਼ ਕੁਮਾਰ, ਨਵਲ ਜਿੰਦਲ, ਜੇ.ਐਸ. ਵਸੀਰ, ਬਲਬੀਰ ਸਿੰਘ, ਕਮਲਜੀਤ ਸਿੰਘ, ਅਮਰਜੀਤ ਸਿੰਘ, ਹਰਜੋਤ ਸਿੰਘ, ਮਨਪ੍ਰੀਤ, ਅਤੁਲ ਗੋਇਲ, ਰਾਕੇਸ਼ ਗਰੋਵਰ, ਕੁਲਵੰਤ ਸਿੰਘ, ਤਰਲੋਚਨ ਸਿੰਘ, ਸਤੀਸ਼ ਜਿੰਦਲ ਅਤੇ ਕੁਲਦੀਪ ਸਿੰਘ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਡਾ. ਨਵਜੋਤ ਦਹੀਆ ਦੀ ਅਗਵਾਈ 'ਚ ਸੈਂਕੜੇ ਡਾਕਟਰਾਂ ਵਲੋਂ ਕਾਂਗਰਸ ਉਮੀਦਵਾਰ ਆਸ਼ੂ ਦਾ ਸਮਰਥਨ <br/> ਅਗਲੀ ਖ਼ਬਰ ਭਾਜਪਾ ਆਗੂ ਖੰਨਾ ਨੇ 'ਆਪ' ਤੇ ਜ਼ਿਮਨੀ ਚੋਣ ਲਈ ਗੈਂਗਸਟਰਾਂ ਦਾ ਸਹਾਰਾ ਲੈਣ ਦਾ ਲਗਾਇਆ ਦੋਸ਼ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।