07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਪੀ. ਐਨ. ਬੀ. ਮੈਟਲਾਈਫ ਨੇ ਆਰਥਿਕ ਵਰ੍ਹਾ 2025 ਲਈ ਹੁਣ ਤੱਕ ਦਾ ਸਭ ਤੋਂ ਵੱਡਾ ਬੋਨਸ 1041 ਕਰੋੜ ਐਲਾਨਿਆ <br/>

ਅਜੀਤ ਡੈਸਕ 18-06-2025
ਲੁਧਿਆਣਾ, 17 ਜੂਨ (ਅ.ਬ.)- ਓਪੀਐਨਬੀ ਮੈਟਲਾਈਫ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਿਟਡ (ਪੀਐਨਬੀ ਮੈਟਲਾਈਫ) ਨੇ ਆਰਥਿਕ ਵਰ੍ਹਾ 2024-25 ਲਈ ਰੁਪਏ 1041.45 ਕਰੋੜ ਦਾ ਰਿਕਾਰਡ ਬੋਨਸ ਦੀ ਘੋਸ਼ਣਾ ਕੀਤੀ ਹੈ | ਇਹ ਰਕਮ ਪਿਛਲੇ ਸਾਲ ਦੇ ਰੁਪਏ 930 ਕਰੋੜ ਦੇ ਬੋਨਸ ਨਾਲੋਂ 12 ਫੀਸਦੀ ਵੱਧ ਹੈ ਅਤੇ ਲਗਭਗ 5.68 ਲੱਖ ਯੋਗ ਪਾਲਿਸੀਧਾਰਕਾਂ ਨੂੰ ਇਸ ਦਾ ਲਾਭ ਮਿਲੇਗਾ | ਇਹ ਮੌਕਾ ਪੀਐਨਬੀ ਮੈਟਲਾਈਫ ਦੇ ਅਨੁਸ਼ਾਸਤ ਵਿੱਤੀ ਪ੍ਰਬੰਧਨ ਅਤੇ ਦੀਰਘਕਾਲੀਨ ਨਿਵੇਸ਼ ਰਣਨੀਤੀ ਨੂੰ ਦਰਸਾਉਂਦਾ ਹੈ, ਜਿਸ ਨਾਲ ਕੰਪਨੀ ਦੇ ਹਿੱਸਾ ਲੈਣ ਵਾਲੇ ਉਤਪਾਦਾਂ ਉੱਤੇ ਗਾਹਕਾਂ ਦਾ ਭਰੋਸਾ ਹੋਰ ਮਜ਼ਬੂਤ ਹੋਵੇਗਾ | ਸਮੀਰ ਬੰਸਲ, ਐਮ.ਡੀ. ਅਤੇ ਸੀ.ਈ.ਓ., ਪੀਐਨਬੀ ਮੈਟਲਾਈਫ ਨੇ ਕਿਹਾ ਕਿ ਲੰਮੇ ਸਮੇਂ ਤੱਕ ਲਾਭ ਪ੍ਰਦਾਨ ਕਰਨ ਦੀ ਆਪਣੀ ਵਚਨਬੱਧਤਾ ਨੂੰ ਕਾਇਮ ਰੱਖਦਿਆਂ, ਸਾਨੂੰ ਇਹ ਘੋਸ਼ਣਾ ਕਰਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਹੁਣ ਤੱਕ ਦਾ ਸਭ ਤੋਂ ਵੱਡਾ ਬੋਨਸ ਰੁ. 1041 ਕਰੋੜ ਜਾਰੀ ਕਰ ਰਹੇ ਹਾਂ | ਇਹ ਸਫਲਤਾ ਸਾਡੀ ਅਨੁਸ਼ਾਸਤ ਨਿਵੇਸ਼ ਦਿ੍ਸ਼ਟੀਕੋਣ, ਮਜ਼ਬੂਤ ਜ਼ੋਖਮ ਪ੍ਰਬੰਧਨ ਅਤੇ ਪ੍ਰਭਾਵਸ਼ਾਲੀ ਏਸੈਟ ਐਲੋਕੇਸ਼ਨ ਦੀ ਪ੍ਰਤੀਕ ਹੈ |

ਪਿਛਲੀ ਖ਼ਬਰ ਪੋਲਿੰਗ ਖ਼ਤਮ ਹੋਣ ਤੱਕ ਓਪੀਨੀਅਨ ਪੋਲ ਅਤੇ ਐਗਜ਼ਿਟ ਪੋਲ 'ਤੇ ਰਹੇਗੀ ਪਾਬੰਦੀ <br/> ਅਗਲੀ ਖ਼ਬਰ ਬਲਾਕ ਕਾਂਗਰਸ ਸਨੌਰ ਦੀ ਮੀਟਿੰਗ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।