ਲੁਧਿਆਣਾ, 17 ਜੂਨ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਛਾਉਣੀ ਮੁਹੱਲਾ ਨੇੜੇ ਪੁਲਿਸ ਦਾ ਨਾਕਾ ਤੋੜ ਕੇ ਭੱਜੇ ਕਾਰ ਸਵਾਰਾਂ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਥੇ ਦਹਿਸ਼ਤ ਦਾ ਮਾਹÏਲ ਬਣ ਗਿਆ | ਜਾਣਕਾਰੀ ਅਨੁਸਾਰ ਛਾਉਣੀ ਮੁਹੱਲਾ ਨੇੜੇ ਐਸ.ਐਚ.ਓ. ਵਲੋਂ ਨਾਕਾਬੰਦੀ ਕੀਤੀ ਹੋਈ ਸੀ ਕਿਉਂਕਿ ਪੁਲਿਸ ਨੂੰ ਸੂਚਨਾ ਸੀ ਕਿ ਇਕ ਕਾਲੇ ਰੰਗ ਦੀ ਕਰੇਟਾ ਕਾਰ 'ਤੇ ਕੁੱਝ ਸ਼ੱਕੀ ਨੌਜਵਾਨ ਆ ਰਹੇ ਹਨ | ਪੁਲਿਸ ਨੇ ਜਦੋਂ ਇਹਨਾਂ ਕਾਰ ਸਵਾਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਹਨਾਂ ਨੇ ਕਾਰ ਭਜਾ ਲਈ | ਪੁਲਿਸ ਵਲੋਂ ਵੀ ਆਪਣੀ ਸਰਕਾਰੀ ਕਾਰ 'ਤੇ ਇਹਨਾਂ ਦਾ ਪਿੱਛਾ ਕੀਤਾ ਗਿਆ ਅਤੇ ਰਸਤੇ ਵਿਚ ਇਹਨਾਂ ਕਾਰ ਸਵਾਰਾਂ ਵਲੋਂ ਇਕ ਆਟੋ ਸਮੇਤ ਅੱਧੀ ਦਰਜਨ ਵਾਹਨਾਂ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਦੇ ਸਿੱਟੇ ਵਜੋਂ ਆਟੋ ਚਾਲਕ ਸਮੇਤ ਕੁੱਝ ਲੋਕਾਂ ਦੇ ਸੱਟਾਂ ਲੱਗੀਆਂ, ਪਰ ਕਿਸੇ ਦੇ ਜਾਨੀ ਨੁਕਸਾਨ ਹੋਣ ਦੀ ਸੂਚਨਾ ਨਹੀਂ ਹੈ | ਜਦੋਂ ਇਹ ਨÏਜਵਾਨ ਬਹਾਦਰਕੇ ਰੋਡ 'ਤੇ ਸਥਿਤ ਇਕ ਠੇਕੇ ਨੇੜੇ ਪਹੁੰਚੇ ਤਾਂ ਉਥੇ ਇਹਨਾਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਭੋਰਾ ਕਾਲੋਨੀ ਵੱਲ ਭੱਜ ਗਏ | ਉਥੇ ਇਹਨਾਂ ਦੀ ਕਾਰ ਇਕ ਤੰਗ ਗਲੀ ਵਿਚ ਫਸ ਗਈ, ਜਿਸ 'ਤੇ ਇਹ ਨÏਜਵਾਨ ਕਾਰ ਛੱਡ ਕੇ ਫ਼ਰਾਰ ਹੋ ਗਏ | ਪੁਲਿਸ ਵਲੋਂ ਇਹਨਾਂ ਦਾ ਪਿੱਛਾ ਵੀ ਕੀਤਾ ਗਿਆ, ਪਰ ਦੇਰ ਰਾਤ ਤੱਕ ਇਹਨਾਂ ਨੂੰ ਕਾਬੂ ਕੀਤੇ ਜਾਣ ਬਾਰੇ ਕਿਸੇ ਨੇ ਪੁਸ਼ਟੀ ਨਹੀਂ ਕੀਤੀ ਸੀ | ਪੁਲਿਸ ਉਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹਨਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ¢ ਹਾਲ ਦੀ ਘੜੀ ਪੁਲਿਸ ਅਧਿਕਾਰੀ ਇਸ ਸਬੰਧੀ ਹੋਰ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਰਹੇ ਹਨ | ਪੁਲਿਸ ਵਲੋਂ ਕਾਰ ਕਬਜ਼ੇ ਵਿਚ ਲੈ ਲਈ ਹੈ | ਕਾਰ ਵਿਚੋਂ ਪੁਲਿਸ ਨੂੰ ਕੁੱਝ ਇਤਰਾਜ਼ਯੋਗ ਚੀਜ਼ਾਂ ਵੀ ਮਿਲੀਆਂ ਹਨ, ਪਰ ਅਧਿਕਾਰੀ ਇਸ ਸਬੰਧੀ ਕੁੱਝ ਵੀ ਨਹੀਂ ਦੱਸ ਰਹੇ ਹਨ |
ਨਾਕਾ ਤੋੜ ਕੇ ਭੱਜੇ ਕਾਰ ਸਵਾਰਾਂ ਨੇ ਪੁਲਿਸ 'ਤੇ ਚਲਾਈਆਂ ਗੋਲੀਆਂ ਕਈ ਵਾਹਨਾਂ ਨੂੰ ਲਿਆ ਲਪੇਟ ਵਿਚ
ਪੁਲਿਸ ਵਲੋਂ ਕਬਜ਼ੇ ਵਿਚ ਲਈ ਕਾਰ, ਜਿਸ ਨੂੰ ਕਿ ਸ਼ੱਕੀ ਨÏਜਵਾਨ ਛੱਡ ਕੇ ਫ਼ਰਾਰ ਹੋ ਗਏ | ਅਜੀਤ ਤਸਵੀਰ<br/>
18-06-2025