05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਸਰਕਾਰ ਤਾਨਾਸ਼ਾਹੀ ਰਵੱਈਆ ਅਪਣਾ ਕੇ ਭਾਜਪਾ ਵਰਕਰਾਂ ਨੂੰ ਨਹੀਂ ਡਰਾ ਸਕਦੀ-ਜੀਵਨ ਗੁਪਤਾ <br/>

ਸ਼ਹਿਰ ਦੇ ਵਾਰਡ ਨੰਬਰ 59 ਦੇ ਰਾਮ ਬਾਗ ਵਿਚ ਵਿਨੋਦ ਗਰਗ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ 'ਚ ਮੌਜੂਦ ਭਾਜਪਾ ਉਮੀਦਵਾਰ ਜੀਵਨ ਗੁਪਤਾ | ਅਜੀਤ ਤਸਵੀਰ <br/> 18-06-2025
ਲੁਧਿਆਣਾ, 17 ਜੂਨ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ ਵਾਰਡ ਨੰਬਰ 59 ਦੇ ਰਾਮ ਬਾਗ ਵਿਚ ਵਿਨੋਦ ਗਰਗ ਦੀ ਪ੍ਰਧਾਨਗੀ ਹੇਠ ਇਕ ਨੁੱਕੜ ਮੀਟਿੰਗ ਕੀਤੀ ਗਈ, ਜਿਸ ਵਿਚ ਭਾਜਪਾ ਉਮੀਦਵਾਰ ਜੀਵਨ ਗੁਪਤਾ ਵਿਸ਼ੇਸ਼ ਤੌਰ 'ਤੇ ਪੁੱਜੇ | ਇਸ ਮੌਕੇ ਜੀਵਨ ਗੁਪਤਾ ਨੇ ਕਿਹਾ ਕਿ 'ਆਪ' ਸਰਕਾਰ ਚੋਣਾਂ ਤੋਂ ਪਹਿਲਾਂ ਹੀ ਆਪਣੀ ਹਾਰ ਤੋਂ ਬੌਖਲਾ ਕੇ ਅੱਜ ਭਾਜਪਾ ਵਰਕਰਾਂ ਨੂੰ ਤੰਗ ਅਤੇ ਪ੍ਰੇਸ਼ਾਨ ਕਰ ਰਹੀ ਹੈ | 'ਆਪ' ਸਰਕਾਰ ਦੇ ਹੁਕਮਾਂ 'ਤੇ ਭਾਜਪਾ ਵਰਕਰਾਂ ਦੇ ਘਰਾਂ ਵਿਚ ਪੁਲਿਸ ਛਾਪੇ ਮਾਰੇ ਜਾ ਰਹੇ ਹਨ ਤਾਂ ਜੋ ਭਾਜਪਾ ਵਰਕਰਾਂ ਦਾ ਮਨੋਬਲ ਟੁੱਟ ਜਾਵੇ, ਪਰ 'ਆਪ' ਸਰਕਾਰ ਇਹ ਭੁੱਲ ਰਹੀ ਹੈ ਕਿ ਉਹ ਤਾਨਾਸ਼ਾਹੀ ਰਵੱਈਆ ਅਪਣਾ ਕੇ ਭਾਜਪਾ ਵਰਕਰਾਂ ਨੂੰ ਨਹੀਂ ਡਰਾ ਸਕਦੀ | ਭਾਜਪਾ ਵਰਕਰ ਆਪਣੇ ਇਰਾਦਿਆਂ 'ਤੇ ਪੱਕੇ ਹਨ | ਇਸ ਮੌਕੇ ਤਨੀਸ਼, ਅਰਨਬ, ਅਦਿੱਤਿਆ, ਬਲਦੇਵ ਦਾਸ ਗਰਗ, ਸੁਮਿਤ, ਤਨੁਜ, ਪੁਨੀਤ, ਰਿਸ਼ੀ, ਰਾਜੇਸ਼, ਅਮਿਤ ਬਜਾਜ, ਰਜਨੀਸ਼ ਮਿੱਤਲ, ਸ਼ੁਭਮ, ਧਰੁਵ, ਪਾਰਥ, ਅਨੁਸ਼ਕਾ, ਐਸ.ਪੀ. ਬਾਂਸਲ, ਚਾਂਦ, ਸੁਮਨ ਗਰਗ, ਨਿਰਮਲਾ, ਦੀਪਿਕਾ, ਦੀਪਿਕਾ ਮਿੱਤਲ, ਰਾਜ ਗਰਗ, ਰੇਣੂ ਗਰਗ, ਕਨਵੀਨ, ਦੀਪਿਕਾ ਅਨੁਰਾਧਾ ਗਰਗ, ਵਰੁਣ ਜੈਨ, ਨਰਿੰਦਰ, ਨਰੇਸ਼, ਨੀਰਜ, ਸੁਰਿੰਦਰ ਗਰਗ, ਗੌਰਵ, ਰਜਤ ਗੁਪਤਾ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਆਜ਼ਾਦ ਉਮੀਦਵਾਰ ਐਲਬਰਟ ਦੂਆ ਨੂੰ ਪ੍ਰਵਾਸੀ ਭਾਰਤੀਆਂ ਵਲੋਂ ਸਮਰਥਨ <br/> ਅਗਲੀ ਖ਼ਬਰ ਲਾਲਕਾ ਅਤੇ ਕਮਾਲਪੁਰੀ ਨੇ ਐਡਵੋਕੇਟ ਘੁੰਮਣ ਦੇ ਹੱਕ 'ਚ ਕੀਤਾ ਘਰ-ਘਰ ਪ੍ਰਚਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।