05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਆਜ਼ਾਦ ਉਮੀਦਵਾਰ ਐਲਬਰਟ ਦੂਆ ਨੂੰ ਪ੍ਰਵਾਸੀ ਭਾਰਤੀਆਂ ਵਲੋਂ ਸਮਰਥਨ <br/>

ਆਜ਼ਾਦ ਉਮੀਦਵਾਰ ਐਲਬਰਟ ਦੂਆ ਇਕ ਚੋਣ ਮੀਟਿੰਗ ਦੌਰਾਨ ਸੰਬੋਧਨ ਕਰਦੇ ਹੋਏ | ਅਜੀਤ ਤਸਵੀਰ <br/> 18-06-2025
ਲੁਧਿਆਣਾ, 17 ਜੂਨ (ਜਗਮੀਤ ਸਿੰਘ)-ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਆਜ਼ਾਦ ਉਮੀਦਵਾਰ ਐਲਬਰਟ ਦੂਆ ਨੂੰ ਜਿੱਥੇ ਹਰ ਵਰਗ ਵਲੋਂ ਸਮਰਥਨ ਮਿਲ ਰਿਹਾ ਹੈ, ਉਥੇ ਪ੍ਰਵਾਸੀ ਭਾਰਤੀ ਭਾਈਚਾਰੇ ਵਲੋਂ ਵੀ ਸਮਰਥਨ ਦਾ ਐਲਾਨ ਕੀਤਾ ਗਿਆ ਹੈ | ਪੰਜਾਬ ਕਿ੍ਸਚਨ ਯੂਥ ਫੈਲੋਸ਼ਿਪ ਅਮਰੀਕਾ ਦੇ ਪ੍ਰਧਾਨ ਸਰਬਜੀਤ ਰਾਜ, ਹੋਸਨਾ ਇੰਟਰਨੈਸ਼ਨਲ ਮਨਿਸਟਰੀ ਅਮਰੀਕਾ ਦੇ ਫਾਊਾਡਰ ਚੇਅਰਮੈਨ ਡੇਵਿਡ ਮਸੀਹ, ਆਸਟ੍ਰੇਲੀਅਨ ਕਿ੍ਸ਼ਚੀਅਨ ਫੈਡਰੇਸ਼ਨ ਦੇ ਬਰਨਾਰਡ ਮਲਿਕ, ਆਲ ਕਿ੍ਸ਼ਚੀਅਨ ਫੈਡਰੇਸ਼ਨ ਯੂ.ਕੇ. ਦੇ ਚੇਅਰਮੈਨ ਪਾਲ ਸਹੋਤਾ, ਮੇਸੀ ਐਂਡ ਸਨ ਫਾਊਾਡੇਸ਼ਨ ਦੇ ਟਰੱਸਟੀ ਐਡਵੋਕੇਟ ਕਮਲ ਖੋਖਰ ਅਤੇ ਸਰਪ੍ਰਸਤ ਸੁਰਿੰਦਰ ਮੈਸੀ ਨੇ ਐਲਬਰਟ ਦੂਆ ਦੀ ਤਨ, ਮਨ ਅਤੇ ਧਨ ਨਾਲ ਮਦਦ ਕਰਨ ਦਾ ਐਲਾਨ ਕੀਤਾ ਹੈ | ਆਜ਼ਾਦ ਉਮੀਦਵਾਰ ਦੂਆ ਨੂੰ ਭੇਜੇ ਵੱਖ-ਵੱਖ ਪੱਤਰਾਂ ਵਿਚ ਸਮਰਥਨ ਦਾ ਐਲਾਨ ਕਰਦਿਆਂ ਉਨ੍ਹਾਂ ਹਲਕਾ ਪੱਛਮੀ ਵਿਚ ਰਹਿੰਦੇ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸਾਈ ਭਾਈਚਾਰੇ ਅਤੇ ਖ਼ਾਸ ਕਰਕੇ ਘੱਟ ਗਿਣਤੀ ਲੋੜਵੰਦ ਲੋਕਾਂ ਦੇ ਮਸਲੇ ਹੱਲ ਕਰਾਉਣ ਲਈ ਐਲਬਰਟ ਦੂਆ ਨੂੰ ਵੋਟ ਪਾ ਕੇ ਕਾਮਯਾਬ ਕਰਨ |

ਪਿਛਲੀ ਖ਼ਬਰ ਭਾਜਪਾ ਆਗੂਆਂ ਅਸ਼ਵਨੀ ਸ਼ਰਮਾ, ਰਵੀਕਰਨ ਸਿੰਘ ਨੇ ਜੀਵਨ ਗੁਪਤਾ ਦੇ ਹੱਕ 'ਚ ਕੀਤਾ ਚੋਣ ਪ੍ਰਚਾਰ <br/> ਅਗਲੀ ਖ਼ਬਰ ਸਰਕਾਰ ਤਾਨਾਸ਼ਾਹੀ ਰਵੱਈਆ ਅਪਣਾ ਕੇ ਭਾਜਪਾ ਵਰਕਰਾਂ ਨੂੰ ਨਹੀਂ ਡਰਾ ਸਕਦੀ-ਜੀਵਨ ਗੁਪਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।