05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਭਾਜਪਾ ਉਮੀਦਵਾਰ ਜੀਵਨ ਗੁਪਤਾ ਨੇ ਸੱਤਾਧਾਰੀ ਪਾਰਟੀ 'ਤੇ ਭਾਜਪਾ ਵਰਕਰਾਂ ਨੰੂ ਪ੍ਰੇਸ਼ਾਨ ਕਰਨ ਦੇ ਲਗਾਏ ਦੋਸ਼ <br/>

ਭਾਜਪਾ ਦੇ ਚੋਣ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਉਮੀਦਵਾਰ ਜੀਵਨ ਗੁਪਤਾ, ਨਾਲ ਮੌਜੂਦ ਅਨਿਲ ਸਰੀਨ, ਗੁਰਦੀਪ ਸਿੰਘ ਗੋਸ਼ਾ, ਰਜਨੀਸ਼ ਧੀਮਾਨ, ਨਵਲ ਜੈਨ ਤੇ ਹੋਰ | ਤਸਵੀਰ-ਸੇਵਕ ਸਿੰਘ <br/> 18-06-2025
ਲੁਧਿਆਣਾ, 17 ਜੂਨ (ਭੁਪਿੰਦਰ ਸਿੰਘ ਬੈਂਸ)-ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਵਲੋਂ ਸੱਤਾਧਾਰੀ ਪਾਰਟੀ ਵਲੋਂ ਭਾਜਪਾ ਵਰਕਰਾਂ ਨੰੂ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਗਏ ਹਨ | ਭਾਜਪਾ ਦੇ ਫ਼ਿਰੋਜਪੁਰ ਰੋਡ ਸਥਿਤ ਚੋਣ ਦਫ਼ਤਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜੀਵਨ ਗੁਪਤਾ ਨੇ ਕਿਹਾ ਕਿ ਪੁਲਿਸ ਨੇ ਸੱਤਾਧਾਰੀ ਪਾਰਟੀ ਦੇ ਕਹਿਣ 'ਤੇ ਭਾਜਪਾ ਵਰਕਰਾਂ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ | ਉਨ੍ਹਾਂ ਖ਼ਾਸ ਤੌਰ 'ਤੇ ਮੰਗਲਵਾਰ ਦੀ ਇਕ ਘਟਨਾ ਦਾ ਜ਼ਿਕਰ ਕੀਤਾ, ਜਿੱਥੇ ਪੁਲਿਸ ਨੇ ਕਥਿਤ ਤੌਰ 'ਤੇ ਇਕ ਪਾਰਟੀ ਵਰਕਰ ਦੇ ਘਰ ਛਾਪਾ ਮਾਰਿਆ, ਨਾ ਸਿਰਫ਼ ਘਰ ਦੀ ਤਲਾਸ਼ੀ ਲਈ, ਬਲਕਿ ਬਿਨਾਂ ਕਿਸੇ ਜਾਇਜ਼ ਕਾਰਨ ਦੇ ਅਲਮਾਰੀਆਂ ਵੀ ਖੋਲ੍ਹੀਆਂ | ਗੁਪਤਾ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਵਲੋਂ ਅਜਿਹੀਆਂ ਚਾਲਾਂ ਚੱਲਣ ਤੋਂ ਸਾਫ਼ ਪਤਾ ਚੱਲਦਾ ਹੈ ਕਿ ਉਸ ਨੇ ਵੋਟਾਂ ਪੈਣ ਤੋਂ ਪਹਿਲਾਂ ਆਪਣੀ ਹਾਰ ਮੰਨ ਲਈ ਹੈ | ਉਨ੍ਹਾਂ ਅੱਗੇ ਕਿਹਾ ਕਿ ਬੀਤੇ ਮੰਗਲਵਾਰ ਨੰੂ ਭਾਜਪਾ ਵਲੋਂ ਕੱਢੇ ਰੋਡ ਸ਼ੋਅ ਵਿਚ ਲੋਕਾਂ ਦੇ ਭਾਰੀ ਇਕੱਠ ਨੇ ਦਰਸਾ ਦਿੱਤਾ ਹੈ ਕਿ ਉਹ ਭਾਜਪਾ ਨੰੂ ਇਸ ਜ਼ਿਮਨੀ ਚੋਣ ਵਿਚ ਜਿਤਾਉਣ ਲਈ ਤਿਆਰ ਬੈਠੇ ਹਨ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ, ਸੂਬਾ ਜਨਰਲ ਸਕੱਤਰ ਅਨਿਲ ਸਰੀਨ, ਸੂਬਾ ਮੀਡੀਆ ਪੈਨਲਿਸਟ ਗੁਰਦੀਪ ਸਿੰਘ ਗੋਸ਼ਾ, ਸਾਬਕਾ ਮੀਡੀਆ ਸਕੱਤਰ ਜਨਾਰਧਨ ਸ਼ਰਮਾ, ਮੀਤ ਪ੍ਰਧਾਨ ਨਵਲ ਜੈਨ, ਸੂਬਾ ਸੋਸ਼ਲ ਮੀਡੀਆ ਸਕੱਤਰ ਅਜੇ ਅਰੋੜਾ, ਮਨੋਜ ਚੌਹਾਨ, ਅਤੇ ਅਮਨ ਸ਼ਰਮਾ ਮੌਜੂਦ ਸਨ |

ਪਿਛਲੀ ਖ਼ਬਰ ਪੰਜਾਬ ਦੇ ਵਿਕਾਸ ਨਾਲ ਵਿਰੋਧੀਆਂ ਦਾ ਨਹੀਂ ਕੋਈ ਵਾਸਤਾ-ਹਰਚੰਦ ਸਿੰਘ ਬਰਸਟ <br/> ਅਗਲੀ ਖ਼ਬਰ ਐਡ. ਘੁੰਮਣ ਦੇ ਹੱਕ 'ਚ ਚੋਣ ਪ੍ਰਚਾਰ ਨੂੰ ਅੰਤਿਮ ਛੋਹਾਂ ਦਿੰਦੇ ਹੋਏ ਝਿੰਜਰ ਅਤੇ ਲੀਲ ਵਲੋਂ ਘਰ-ਘਰ ਦਿੱਤੀ ਦਸਤਕ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।