ਲੁਧਿਆਣਾ, 17 ਜੂਨ (ਜਤਿੰਦਰ ਭੰਬੀ)-ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ 'ਚ ਚੋਣ ਪ੍ਰਚਾਰ ਦੇ ਆਖਰੀ ਦਿਨ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰਿਆਂ ਨੂੰ ਅਪੀਲ ਕੀਤੀ ਕਿ ਉਹ ਸੱਤਾ ਪੱਖ ਦੀ ਟੀਮ ਦੇ ਤੌਰ ਤੇ ਨਹੀਂ ਬਲਕਿ ਐਂਪਾਇਰ ਦੀ ਭੂਮਿਕਾ ਨਿਭਾਉਣ | ਪਰਗਟ ਸਿੰਘ ਨੇ ਕਿਹਾ ਕਿ ਪੁਲਿਸ ਅਤੇ ਸਿਵਲ ਪ੍ਰਸ਼ਾਸਨਿਕ ਅਧਿਕਾਰਿਆਂ ਦੀ ਹਾਕਮ ਧਿਰ ਦੀ ਟੀਮ ਦੇ ਤੌਰ 'ਤੇ ਕੰਮ ਕਰਨ ਨਾਲ ਆਮ ਜਨਤਾ ਦਾ ਵਿਸ਼ਵਾਸ਼ ਸਰਕਾਰੀ ਸਿਸਟਮ ਤੋਂ ਉੱਠਦਾ ਜਾ ਰਿਹਾ ਹੈ | ਜਿੱਥੇ ਉਨ੍ਹਾਂ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰਿਆਂ ਨੂੰ ਚੋਣ ਪ੍ਰਕਿਰਿਆ ਵਿਚ ਆਪਣਾ ਰੋਲ ਨਿਰਪੱਖ ਰੱਖਣ ਦੀ ਅਪੀਲ ਕੀਤੀ | ਉਥੇ ਹੀ ਲੋਕਤੰਤਰ ਦੇ ਚੌਥੇ ਸਤੰਭ ਦੇ ਰੂਪ ਵਿਚ ਵਿਖਿਆਤ ਮੀਡੀਆ ਨੂੰ ਵੀ ਬੇਨਤੀ ਕੀਤੀ ਕਿ ਉਹ ਵੀ ਲੋਕਤੰਤਰ ਦੀ ਰੱਖਿਆ ਲਈ ਆਪਣਾ ਨਿਰਪੱਖ ਰੋਲ ਨਿਭਾਵੇ |