ਲੁਧਿਆਣਾ, 17 ਜੂਨ (ਪਰਮਿੰਦਰ ਸਿੰਘ ਆਹੂਜਾ)-ਭਾਰੀ ਬਾਰਿਸ਼ ਦੇ ਬਾਵਜੂਦ, ਲੁਧਿਆਣਾ (ਪੱਛਮ) ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਅਤੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਸੋਮਵਾਰ ਸ਼ਾਮ ਨੂੰ ਫੁਹਾਰਾ ਚÏਕ ਵਿਖੇ ਹੋਈ ਇਕ ਚੋਣ ਮੀਟਿੰਗ 'ਚ ਪਾਰਟੀ ਨੇਤਾਵਾਂ, ਵਰਕਰਾਂ ਅਤੇ ਸਮਰਥਕਾਂ ਨੂੰ ਸੰਬੋਧਨ ਕੀਤਾ¢ ਖ਼ਰਾਬ ਮÏਸਮ ਦੇ ਬਾਵਜੂਦ ਫੁਹਾਰਾ ਚÏਕ ਤੋਂ ਸ਼ੁਰੂ ਹੋਈ ਮੋਟਰਸਾਈਕਲ ਰੈਲੀ ਵਿਚ ਲੋਕਾਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ¢ ਅਰੋੜਾ ਦੇ ਨਾਲ ਪੰਜਾਬ ਦੇ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਂਧ, ਪਾਰਟੀ ਦੇ ਨੇਤਾ ਵਿਜੇ ਦਾਨਵ ਅਤੇ ਰਾਖੀ ਬਿਰਲਾ ਸਮੇਤ ਸੀਨੀਅਰ 'ਆਪ' ਨੇਤਾ ਵੀ ਸਨ¢ ਸਾਰੇ ਆਗੂਆਂ ਨੇ ਪਾਰਟੀ ਦੇ ਨÏਜਵਾਨਾਂ ਅਤੇ ਵਲੰਟੀਅਰਾਂ ਦੀ ਅਟੁੱਟ ਭਾਵਨਾ ਅਤੇ ਸਮਰਪਣ ਦੀ ਸ਼ਲਾਘਾ ਕੀਤੀ¢ ਇਸ ਮÏਕੇ 'ਤੇ, ਲੁਧਿਆਣਾ (ਪੱਛਮ) ਲਈ ਪਾਰਟੀ ਦੀ ਸਟਾਰ ਪ੍ਰਚਾਰਕ ਰਾਖੀ ਬਿਰਲਾ ਨੇ ਕਿਹਾ ਕਿ ਜਨਤਾ ਵਲੋਂ ਭਾਰੀ ਹੁੰਗਾਰਾ ਸਪਸ਼ਟ ਤÏਰ 'ਤੇ ਦਰਸਾਉਂਦਾ ਹੈ ਕਿ ਅਰੋੜਾ ਸੀਟ ਵੱਡੇ ਫ਼ਰਕ ਨਾਲ ਜਿੱਤਣਗੇ¢ ਉਨ੍ਹਾਂ ਕਿਹਾ ਕਿ ਵੋਟਰ ਸਿਰਫ਼ ਇਕ ਵਿਧਾਇਕ ਹੀ ਨਹੀਂ, ਸਗੋਂ ਇਕ ਭਵਿੱਖੀ ਕੈਬਨਿਟ ਮੰਤਰੀ ਵੀ ਚੁਣ ਰਹੇ ਸਨ, ਕਿਉਂਕਿ ਆਪ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੋਵਾਂ ਨੇ ਚੋਣਾਂ ਤੋਂ ਬਾਅਦ ਅਰੋੜਾ ਨੂੰ ਕੈਬਨਿਟ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਹੈ | ਆਪਣੇ ਸੰਬੋਧਨ ਵਿਚ ਮੰਤਰੀ ਤਰੁਣਪ੍ਰੀਤ ਸਿੰਘ ਸੋਂਧ ਨੇ ਵੋਟਰਾਂ ਨੂੰ ਅਰੋੜਾ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਇਸ ਮÏਕੇ ਵਿਜੇ ਦਾਨਵ ਨੇ ਵੀ ਸੰਬੋਧਨ ਕੀਤਾ |