03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਐਡਵੋਕੇਟ ਹਰਕਮਲ ਸਿੰਘ ਮੇਘੋਵਾਲ ਦੇ ਘਰ ਪੁੱਜੇ ਸੁਖਬੀਰ ਸਿੰਘ ਬਾਦਲ <br/>

ਐਡਵੋਕੇਟ ਹਰਕਮਲ ਸਿੰਘ ਮੇਘੋਵਾਲ ਦੇ ਘਰ ਪੁੱਜੇ ਸੁਖਬੀਰ ਸਿੰਘ ਬਾਦਲ ਨੂੰ ਸਨਮਾਨਿਤ ਕਰਦੇ ਹੋਏ ਪਰਿਵਾਰਿਕ ਮੈਂਬਰ ਤੇ ਹੋਰ | ਤਸਵੀਰ : ਮਨਜੀਤ ਸਿੰਘ ਦੁੱਗਰੀ <br/> 18-06-2025
ਇਆਲੀ/ਥਰੀਕੇ, 17 ਜੂਨ (ਮਨਜੀਤ ਸਿੰਘ ਦੁੱਗਰੀ)-ਸ਼੍ਰੋਮਣੀ ਅਕਾਲੀ ਦਲ ਦੀਆਂ ਕਾਨੂੰਨੀ ਗਤੀਵਿਧੀਆਂ 'ਚ ਮੋਹਰੀ ਰੋਲ ਅਦਾ ਕਰਨ ਵਾਲੇ ਸੀਨੀਅਰ ਐਡਵੋਕੇਟ ਹਰਕਮਲ ਸਿੰਘ ਮੇਘੋਵਾਲ ਦੇ ਗ੍ਰਹਿ ਕੋਹਿਨੂਰ ਪਾਰਕ ਵਾਰਡ ਨੰ. 58 ਬਾੜੇਵਾਲ ਵਿਖੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪੁੱਜੇ, ਜਿਥੇ ਮੇਘੋਵਾਲ ਤੇ ਉਨ੍ਹਾਂ ਦੇ ਪਿਤਾ ਬਲਵੀਰ ਸਿੰਘ ਹੀਰ ਵਲੋਂ ਸੁਖਬੀਰ ਦਾ ਸਵਾਗਤ ਕੀਤਾ | ਇਸ ਮੌਕੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਵਲੋਂ ਮੇਘੋਵਾਲ ਵਲੋਂ ਪਿਛਲੇ 20 ਸਾਲਾਂ ਤੋਂ ਗ਼ਰੀਬ ਲੋਕਾਂ ਨੂੰ ਦਿੱਤੀ ਜਾ ਰਹੀ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਸੁਖਬੀਰ ਨੂੰ ਦੱਸਿਆ | ਇਸ ਮੌਕੇ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਲੁਧਿਆਣਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵਿਪਨ ਸੱਗੜ, ਸੀਨੀਅਰ ਐਡਵੋਕੇਟ ਸ਼ਿਵ ਸ਼ਰਮਾ, ਅਮਰਪ੍ਰੀਤ ਸਿੰਘ ਝਾਂਡੇ, ਰੌਬਿਨ ਸਿੱਧੂ, ਮਨਜੀਤ ਸਿੰਘ ਗਰੇਵਾਲ ਪ੍ਰਧਾਨ ਗੁਰਦੁਆਰਾ ਸਾਹਿਬ, ਕਰਮਜੀਤ ਸਿੰਘ ਭੁੱਲਰ, ਚੇਅਰਮੈਨ ਗੁਰਦੀਪ ਸਿੰਘ ਫੱਲੇਵਾਲ, ਨਵਰਾਜ ਦਿਓਲ, ਹੈਪੀ ਝਾਂਡੇ, ਜਸਮੀਤ ਸਿੰਘ ਮੱਕੜ, ਜਗਸੀਰ ਸਿੰਘ ਝਾਂਡੇ, ਜਸਕਰਨ ਸਿੰਘ ਦਿਓਲ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਪੰਜਾਬ 'ਚ 'ਆਪ' ਸਰਕਾਰ ਨੌਸਿਖੀਆਂ ਦੀ ਸਰਕਾਰ-ਰੇਖਾ ਗੁਪਤਾ <br/> ਅਗਲੀ ਖ਼ਬਰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਲੁਧਿਆਣਾ ਵਿਚ 19 ਨੂੰ 'ਨੋ ਫਲਾਈਾਗ ਜ਼ੋਨ' ਐਲਾਨਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।