03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਅਰੋੜਾ ਖੱਤਰੀ ਭਾਈਚਾਰੇ ਨੇ ਲੁਧਿਆਣਾ ਪੱਛਮੀ ਉਪ-ਚੋਣ 'ਚ ਸੰਜੀਵ ਅਰੋੜਾ ਨੂੰ ਸਮਰਥਨ ਦਿੱਤਾ <br/>

ਅਰੋੜਾ ਮਹਾਂਸਭਾ ਦੇ ਮੈਂਬਰ ਸੰਜੀਵ ਅਰੋੜਾ ਨੂੰ ਸਮਰਥਨ ਦੇਣ ਦਾ ਐਲਾਨ ਕਰਦੇ ਹੋਏ | ਅਜੀਤ ਤਸਵੀਰ <br/> 18-06-2025
ਲੁਧਿਆਣਾ, 17 ਜੂਨ (ਪਰਮਿੰਦਰ ਸਿੰਘ ਆਹੂਜਾ)-ਅਰੋੜਾ ਖੱਤਰੀ ਭਾਈਚਾਰੇ ਨੇ ਲੁਧਿਆਣਾ ਪੱਛਮੀ ਉਪ ਚੋਣ ਵਿਚ ਸੰਜੀਵ ਅਰੋੜਾ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ | ਅੱਜ ਇਸ ਸਬੰਧੀ ਇੱਕ ਵਿਸ਼ੇਸ਼ ਮੀਟਿੰਗ ਅਰੋੜਾ ਖੱਤਰੀ ਮਹਾਂਸਭਾ ਪੰਜਾਬ ਦੇ ਚੇਅਰਮੈਨ ਅਮਰੀਕ ਸਿੰਘ ਬੱਤਰਾ ਦੇ ਘਰ ਹੋਈ, ਜਿਸ ਵਿਚ ਯੋਜਨਾ ਬੋਰਡ ਦੇ ਚੇਅਰਮੈਨ ਸ਼ਰਨਪਾਲ ਸਿੰਘ ਮੱਕੜ ਤੋਂ ਇਲਾਵਾ ਹੋਰ ਕਈ ਆਗੂ ਹਾਜ਼ਰ ਸਨ | ਇਸ ਮੀਟਿੰਗ ਵਿਚ ਸੰਜੀਵ ਅਰੋੜਾ ਵੀ ਵਿਸ਼ੇਸ਼ ਰੂਪ 'ਚ ਹਾਜ਼ਰ ਹੋਏ | ਇਕੱਠ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਸੰਜੀਵ ਅਰੋੜਾ ਨੇ ਅਰੋੜਾ ਖੱਤਰੀ ਭਾਈਚਾਰੇ ਦਾ ਉਨ੍ਹਾਂ ਦੇ ਨਿਰੰਤਰ ਸਮਰਥਨ ਅਤੇ ਵਿਸ਼ਵਾਸ਼ ਲਈ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਨੇ ਲੁਧਿਆਣਾ ਪੱਛਮੀ ਲਈ ਆਪਣਾ ਵਿਆਪਕ ਦਿ੍ਸ਼ਟੀਕੋਣ ਸਾਂਝਾ ਕੀਤਾ | ਉਨ੍ਹਾਂ ਨੇ ਭਾਈਚਾਰੇ ਨੂੰ 19 ਜੂਨ ਨੂੰ ਤਰੱਕੀ ਅਤੇ ਚੰਗੇ ਸ਼ਾਸਨ ਲਈ ਫੈਸਲਾਕੁੰਨ ਵੋਟ ਪਾਉਣ ਦੀ ਅਪੀਲ ਕੀਤੀ | ਵਿਧਾਇਕ ਐਡਵੋਕੇਟ ਕੁਲਵੰਤ ਸਿੱਧੂ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀਆਂ ਸ਼ਾਨਦਾਰ ਪ੍ਰਾਪਤੀਆਂ, ਖਾਸ ਕਰਕੇ ਸਿੱਖਿਆ, ਸਿਹਤ ਅਤੇ ਲੋਕ ਭਲਾਈ ਵਿੱਚ, ਬਾਰੇ ਗੱਲ ਕੀਤੀ | ਉਨ੍ਹਾਂ ਨੇ ਸੰਜੀਵ ਅਰੋੜਾ ਦੀ ਗਤੀਸ਼ੀਲ ਅਤੇ ਲੋਕ-ਮੁਖੀ ਪਹੁੰਚ ਦੀ ਪ੍ਰਸ਼ੰਸਾ ਕੀਤੀ ਅਤੇ ਬਿਰਾਦਰੀ ਨੂੰ ਉਪ-ਚੋਣ ਵਿਚ ਇੱਕ ਪਰਿਵਰਤਨਸ਼ੀਲ ਅਤੇ ਜ਼ਿੰਮੇਵਾਰ ਲੀਡਰਸ਼ਿਪ ਦਾ ਸਮਰਥਨ ਕਰਨ ਦੀ ਅਪੀਲ ਕੀਤੀ | ਇਸ ਮੌਕੇ ਸ਼ਰਨਪਾਲ ਸਿੰਘ ਮੱਕੜ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ | ਇਸ ਮੌਕੇ ਧਰਮਪਾਲ ਗਰੋਵਰ, ਚਰਨਜੀਤ ਸਿੰਘ ਚੰਨ, ਚਰਨਜੀਤ ਸਿੰਘ ਚੰਨੀ ਮੌਂਟੀ, ਸਚਦੇਵਾ ਰੁਚੀ ਬਾਵਾ, ਰਵਿੰਦਰ ਪਾਲ ਪਾਲੀ, ਇਕਬਾਲ ਸਿੰਘ ਮੱਕੜ, ਬਲਬੀਰ (ਸਿਲਕ ਸਟੋਰ), ਰਾਜੂ ਡੰਗ, ਸੋਨੀ ਡੰਗ, ਤੇਜਿੰਦਰ ਮੱਕੜ, ਜਸਪ੍ਰੀਤ ਸਿੰਘ ਖੁਰਾਣਾ, ਹਰਵਿੰਦਰ ਸਿੰਘ ਮੱਕੜ, ਪਰਮਜੀਤ ਸਿੰਘ ਮੱਕੜ, ਤੇਜਿੰਦਰ ਰਿੰਕੂ ਗੁੰਬਰ, ਜੋਗਿੰਦਰ ਮੱਕੜ, ਬਲਜੀਤ ਮੱਕੜ, ਹੈਪੀ ਮੱਕੜ, ਬਲਜੀਤ ਸਿੰਘ ਮੱਕੜ, ਸ. ਝਾਂਡੇ, ਗੁਰਪ੍ਰੀਤ ਸਿੰਘ ਬੇਦੀ, ਜਸਵਿੰਦਰ ਸਿੰਘ ਭੋਲਾ, ਵਰਿੰਦਰ ਸਿੰਘ ਠੁਕਰਾਲ, ਪ੍ਰੋ: ਪਰਮਿੰਦਰ ਸਿੰਘ, ਜਗਮੋਹਨ ਭੱਲਾ, ਗੁਰਦੀਪ ਸਿੰਘ, ਡਾ: ਸੁਖਵਿੰਦਰ ਸਿੰਘ, ਕਰਨ ਮੱਕੜ, ਬਿੱਟੂ ਮੱਕੜ, ਤੇਜਿੰਦਰ ਸਿੰਘ ਕਾਕੂ ਮੱਕੜ, ਰਿੱਕੀ (ਰਿਕਜ਼ ਗਾਰਮੈਂਟਸ) ਅਤੇ ਸਿਮਰਤ ਸਿੰਘ ਖੁਰਾਣਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜ਼ਿਮਨੀ ਚੋਣ ਦੇ ਉਮੀਦਵਾਰਾਂ ਕੋਲੋਂ 'ਸਾਡੇ ਮੁੱਦੇ, ਤੁਹਾਡਾ ਸਟੈਂਡ' ਪੋ੍ਰਗਰਾਮ ਕਰਵਾ ਪੀ. ਏ. ਸੀ. ਨੇ ਪੁੱਛੇ ਸਵਾਲ •... ਅਗਲੀ ਖ਼ਬਰ ਆਜ਼ਾਦ ਉਮੀਦਵਾਰ ਐਲਬਰਟ ਦੂਆ ਦੇ ਰੋਡ ਸ਼ੋਅ ਦੌਰਾਨ ਲੋਕਾਂ ਨੇ ਕੀਤਾ ਭਰਵਾਂ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।