03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਜ਼ਿਮਨੀ ਚੋਣ ਦੇ ਉਮੀਦਵਾਰਾਂ ਕੋਲੋਂ 'ਸਾਡੇ ਮੁੱਦੇ, ਤੁਹਾਡਾ ਸਟੈਂਡ' ਪੋ੍ਰਗਰਾਮ ਕਰਵਾ ਪੀ. ਏ. ਸੀ. ਨੇ ਪੁੱਛੇ ਸਵਾਲ • ਸੱਤਾ ਧਿਰ ਤੇ ਕਾਂਗਰਸ ਦੇ ਉਮੀਦਵਾਰ ਅਤੇ ਨੁਮਾਇੰਦੇ ਨਹੀਂ ਪਹੁੰਚੇ ਪ੍ਰੋਗਰਾਮ 'ਚ <br/>

ਪਬਲਿਕ ਐਕਸ਼ਨ ਕਮੇਟੀ ਵਲੋਂ ਕਰਵਾਏ 'ਸਾਡੇ ਮੁੱਦੇ, ਤੁਹਾਡਾ ਸਟੈਂਡ' ਪ੍ਰੋਗਰਾਮ 'ਚ ਪਹੁੰਚੇ ਉਮੀਦਵਾਰ ਅਤੇ ਸਮਾਜਿਕ ਕਾਰਕੁਨ | ਅਜੀਤ ਤਸਵੀਰ <br/> 18-06-2025
ਲੁਧਿਆਣਾ, 17 ਜੂਨ (ਜਗਮੀਤ ਸਿੰਘ)-ਪਬਲਿਕ ਐਕਸ਼ਨ ਕਮੇਟੀ ਮੱਤੇਵਾੜਾ ਵਲੋਂ ਪੰਜਾਬ ਦੇ ਪ੍ਰਮੁੱਖ ਮੁੱਦਿਆਂ ਨੂੰ ਲੈ ਕੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲੜੇ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਨੂੰ ਆਪਣਾ ਪੱਖ ਸਪਸ਼ਟ ਕਰਨ ਲਈ 'ਸਾਡੇ ਮੁੱਦੇ, ਤੁਹਾਡਾ ਸਟੈਂਡ' ਨਾਮ ਦਾ ਪ੍ਰੋਗਰਾਮ ਕਰਵਾਉਂਦੇ ਹੋਏ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਨੂੰ ਇਸ ਪੋ੍ਰਗਰਾਮ 'ਚ ਪਹੁੰਚਣ ਦਾ ਸੱਦਾ ਦਿੱਤਾ | ਪੀ. ਏ. ਸੀ. ਦੇ ਇੰਜੀਨੀਅਰ ਜਸਕੀਰਤ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਅਹਿਮ ਮੁੱਦਿਆਂ, ਜਿਸ 'ਚ 24000 ਏਕੜ ਖੇਤੀਬਾੜੀ ਐਕਵਾਇਰ ਕਰਨ, ਬੁੱਢਾ ਦਰਿਆ ਜ਼ਹਿਰੀਲਾ ਕੈਮੀਕਲ ਪਾ ਕੇ ਪ੍ਰਦੂਸ਼ਿਤ ਕਰਨ, ਜੀਰਾ ਸ਼ਰਾਬ ਫੈਕਟਰੀ ਵਲੋਂ ਕੀਤੇ ਘਾਣ ਤੇ ਪੰਜਾਬ ਦੇ ਪਾਣੀਆਂ ਦੇ ਮੁੱਦੇ, ਸੰਵਿਧਾਨਿਕ ਸਰਕਾਰੀ ਅਤੇ ਰਾਜਨੀਤਿਕ ਪੋਸਟਾਂ ਉਪਰ ਪੰਜਾਬ ਤੋਂ ਬਾਹਰਲਿਆਂ ਦੀ ਤਾਇਨਾਤੀ ਆਦਿ ਨੂੰ ਲੈ ਕੇ ਕਰਵਾਏ ਇਸ ਪੋ੍ਰਗਰਾਮ 'ਚ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਨਵਨੀਤ ਕੁਮਾਰ ਗੋਪੀ ਅਤੇ ਭਾਰਤੀ ਜਨਤਾ ਪਾਰਟੀ ਵਲੋਂ ਉਮੀਦਵਾਰ ਜੀਵਨ ਕੁਮਾਰ ਦੇ ਨੁਮਾਇੰਦੇ ਗੁਰਦੀਪ ਸਿੰਘ ਗੋਸ਼ਾ ਨੇ ਭਾਗ ਲੈਂਦੇ ਹੋਏ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਪਹੁੰਚੇ ਸ੍ਰੀ ਚਮਕੌਰ ਸਾਹਿਬ ਮੋਰਚਾ, ਜ਼ੀਰਾ ਸਾਂਝਾ ਮੋਰਚਾ, ਬਟਾਲਾ ਬਚਾਓ ਮੋਰਚਾ, ਮੱਤੇਵਾੜਾ ਮੋਰਚਾ ਅਤੇ ਹੋਰ ਬੁੱਧੀਜੀਵੀਆਂ ਵਲੋਂ ਪੁੱਛੇ ਗਏ ਸਵਾਲਾਂ ਦੇ ਸਪਸ਼ਟ ਜਵਾਬ ਦਿੱਤੇ | ਜਸਕੀਰਤ ਸਿੰਘ ਨੇ ਕਿਹਾ ਕਿ ਇਸ ਵਿਸ਼ੇਸ਼ ਪ੍ਰੋਗਰਾਮ 'ਚ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਨਾ ਤਾਂ ਖੁਦ ਪਹੁੰਚੇ ਅਤੇ ਨਾ ਹੀ ਆਪਣੇ ਕਿਸੇ ਨੁਮਾਇੰਦੇ ਨੂੰ ਭੇਜਿਆ | ਇੰਜੀਨੀਅਰ ਜਸਕੀਰਤ ਸਿੰਘ ਨੇ ਕਿਹਾ ਕਿ ਜਿਹੜੇ ਉਮੀਦਵਾਰ ਚੋਣਾਂ ਤੋਂ ਚਾਰ ਦਿਨ ਪਹਿਲਾਂ ਪੰਜਾਬ ਦੇ ਮੁੱਦਿਆਂ 'ਤੇ ਗੱਲ ਕਰਨ ਲਈ ਸਮਾਂ ਕੱਢ ਕੇ ਨਹੀਂ ਪਹੁੰਚ ਸਕੇ, ਉਨ੍ਹਾਂ ਦੀ ਚੋਣ ਜਿੱਤਣ ਤੋਂ ਬਾਅਦ ਲੋਕ ਮੁੱਦਿਆਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਪਹੁੰਚ ਜਾਂ ਰਵੱਈਆ ਕਿਹੋ ਜਿਹਾ ਹੋਵੇਗਾ, ਇਸਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ |

ਪਿਛਲੀ ਖ਼ਬਰ ਕਿਸ਼ੋਰੀ ਲਾਲ ਸ਼ਰਮਾ ਨੇ ਆਸ਼ੂ ਦੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਜਨ ਸਭਾਵਾਂ ਨੂੰ ਕੀਤਾ ਸੰਬੋਧਨ ਅਗਲੀ ਖ਼ਬਰ ਅਰੋੜਾ ਖੱਤਰੀ ਭਾਈਚਾਰੇ ਨੇ ਲੁਧਿਆਣਾ ਪੱਛਮੀ ਉਪ-ਚੋਣ 'ਚ ਸੰਜੀਵ ਅਰੋੜਾ ਨੂੰ ਸਮਰਥਨ ਦਿੱਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।