ਲੁਧਿਆਣਾ, 17 ਜੂਨ (ਜਤਿੰਦਰ ਭੰਬੀ)-ਕਿਸ਼ੋਰੀ ਲਾਲ ਸ਼ਰਮਾ ਮੈਂਬਰ ਪਾਰਲੀਮੈਂਟ ਅਮੇਠੀ ਵਲੋਂ ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ ਵਿਚ ਨਿਭਾਇਆ ਜਾ ਰਿਹਾ ਰੋਲ ਚੋਣ ਮੁਹਿੰਮ ਨੂੰ ਹੋਰ ਮਜ਼ਬੂਤ ਬਣਾ ਰਿਹਾ ਹੈ | ਇਹ ਸ਼ਬਦ ਉਨ੍ਹਾਂ ਵਲੋਂ ਕਾਂਗਰਸ ਦੇ ਮੁੱਖ ਦਫ਼ਤਰ ਵਿਚ ਵਰਕਰਾਂ ਨਾਲ ਸਾਂਝੀਆਂ ਕੀਤੀਆਂ ਵਿਚਾਰਾਂ ਸਮੇਂ ਸੀਨੀਅਰ ਕਾਂਗਰਸੀ ਨੇਤਾ ਕਿ੍ਸ਼ਨ ਕੁਮਾਰ ਬਾਵਾ ਕੋਆਰਡੀਨੇਟਰ ਕੁੱਲ ਹਿੰਦ ਕਾਂਗਰਸ (ਓ. ਬੀ. ਸੀ.) ਨੇ ਕਹੇ | ਇਸ ਸਮੇਂ ਕਿਸ਼ੋਰੀ ਲਾਲ ਸ਼ਰਮਾ ਨਾਲ ਕਲਿਆਣ ਸਿੰਘ ਗਾਂਧੀ ਵਿਸ਼ੇਸ਼ ਤੌਰ 'ਤੇ ਚੋਣ ਜਲਸਿਆਂ ਵਿਚ ਪਹੁੰਚੇ ਸਨ | ਇਸ ਮੌਕੇ ਬਾਵਾ ਨੇ ਕਿਹਾ ਕਿ ਗੁਰਜੀਤ ਸਿੰਘ ਰਾਣਾ ਦੀ ਯੋਗ ਅਗਵਾਈ ਵਰਕਰਾਂ ਵਿਚ ਜੋਸ਼ ਭਰ ਰਹੀ ਹੈ, ਜਦਕਿ ਭਾਰਤ ਭੂਸ਼ਣ ਆਸ਼ੂ ਦੀ ਸਖ਼ਤ ਮਿਹਨਤ, ਤਜਰਬਾ, ਲਗਨ ਵੀ ਰੰਗ ਦਿਖਾਏਗਾ | ਉਨ੍ਹਾਂ ਕਿਹਾ ਕਿ ਪੰਜਾਬ ਭਰ ਤੋਂ ਆਏ ਕਾਂਗਰਸੀ ਆਗੂਆਂ ਤੇ ਵਰਕਰਾਂ ਦੇ ਹੌਂਸਲੇ ਬੁਲੰਦ ਹਨ | ਬਾਵਾ ਨੇ ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ, ਸੋਨੀ ਗਾਲਿਬ, ਪਿ੍ੰਸੀਪਲ ਇੰਦਰਜੀਤ ਕੌਰ, ਮੋਹਨ ਸਿੰਘ ਖੰਡੂਰ, ਹਰਨੇਕ ਸਿੰਘ ਸਰਾਭਾ, ਯੂਥ ਆਗੂ ਚਾਵਲਾ ਸਰਪੰਚ ਬਲੀਪੁਰ, ਰਿੱਕੀ ਚੌਹਾਨ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਆਦਿ ਕਾਂਗਰਸੀ ਨੇਤਾਵਾਂ ਨਾਲ ਰਾਜਗੁਰੂ ਨਗਰ ਵਿਖੇ ਘਰ ਘਰ ਜਾ ਕੇ ਉਥੋਂ ਦੇ ਵਸਨੀਕਾਂ ਨਾਲ ਸੰਪਰਕ ਕੀਤਾ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਲਈ ਵੋਟਾਂ ਮੰਗੀਆਂ |