ਬਰਸਾਤੀ ਮੌਸਮ ਤੋਂ ਪਹਿਲਾਂ ਹੋਈ ਬਰਸਾਤ ਨੇ ਨਗਰ ਨਿਗਮ ਦੇ ਸ਼ਹਿਰ 'ਚੋਂ ਪਾਣੀ ਨਿਕਾਸੀ ਦੇ ਪ੍ਰਬੰਧਾਂ ਦੀ ਪੋਲ ਖੋਲ੍ਹੀ, ਸ਼ਹਿਰ ਦੀਆਂ ਸੜਕਾਂ 'ਤੇ ਖੜ੍ਹਾ ਪਾਣੀ <br/>
ਸ਼ਹਿਰ ਦੀ ਸੜਕਾਂ ਦੇ ਖੜ੍ਹਾ ਬਰਸਾਤੀ ਪਾਣੀ | ਤਸਵੀਰਾਂ-ਸੇਵਕ ਸਿੰਘ
<br/>
ਬਰਸਾਤੀ ਪਾਣੀ ਨਾਲ ਭਰੇ ਬੁੱਢੇ ਨਾਲੇ ਦਾ ਦਿ੍ਸ਼ | ਤਸਵੀਰ-ਸੇਵਕ ਸਿੰਘ
<br/>
18-06-2025
ਬੁੱਢੇ ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਨਾਲਾ ਬਰਸਾਤੀ ਪਾਣੀ ਨਾਲ ਭਰਿਆ
ਨਗਰ ਨਿਗਮ ਪ੍ਰਸ਼ਾਸਨ ਵਲੋਂ ਜਿੱਥੇ ਸ਼ਹਿਰ ਵਿਚ ਬਰਸਾਤੀ ਪਾਣੀ ਦੇ ਨਿਕਾਸੀ ਦੇ ਪੂਰੇ ਪ੍ਰਬੰਧ ਨਹੀਂ ਕੀਤੇ ਗਏ ਹਨ | ਉਥੇ ਹੀ ਬੁੱਢੇ ਨਾਲੇ ਦੀ ਵੀ ਬਰਸਾਤ ਤੋਂ ਪਹਿਲਾ ਸਫ਼ਾਈ ਵੀ ਨਹੀਂ ਕਰਵਾਈ ਗਈ ਹੈ, ਜਿਸ ਨਾਲ ਨਾਲੇ ਵਿਚ ਗੰਦਗੀ ਤੇ ਗਾਰ ਪਈ ਹੋਣ ਕਾਰਨ ਬਰਸਾਤ ਦੇ ਪਾਣੀ ਨਾਲ ਨਾਲਾ ਵੀ ਭਰ ਗਿਆ ਤੇ ਸ਼ਹਿਰਵਾਸੀਆਂ ਨੰੂ ਡਰ ਸਤਾਉਣ ਲੱਗ ਪਿਆ ਹੈ ਕਿ ਕਿਧਰੇ ਪਹਿਲਾਂ ਦੀ ਤਰ੍ਹਾਂ ਹੀ ਬਰਸਾਤੀ ਪਾਣੀ ਨਾਲੇ ਵਿਚੋਂ ਬਾਹਰ ਨਿਕਲ ਕੇ ਉਨ੍ਹਾਂ ਦੇ ਘਰਾਂ ਵਿਚ ਨਾ ਜਾ ਵੱਢੇ |