01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਵਿਖੇ ਗੁਰਮਤਿ ਕੈਂਪ ਦੇ ਦੂਸਰੇ ਦਿਨ ਵੱਡੀ ਗਿਣਤੀ 'ਚ ਬੱਚਿਆਂ ਨੇ ਹਿੱਸਾ ਲਿਆ <br/>

ਸਿਖਲਾਈ ਕੈਂਪ ਵਿਚ ਹਿੱਸਾ ਲੈ ਰਹੇ ਬੱਚੇ | ਅਜੀਤ ਤਸਵੀਰ <br/> 18-06-2025
ਲੁਧਿਆਣਾ, 17 ਜੂਨ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਅਤੇ ਸਿੱਖ ਮਿਸ਼ਨਰੀ ਕਾਲਜ ਪੱਖੋਵਾਲ ਸਰਕਲ ਅਤੇ ਸੰਗਤਾਂ ਦੇ ਸਹਿਯੋਗ ਸਦਕਾ ਗੁਰਮਤਿ ਕੈਂਪ ਦੀ ਆਰੰਭਤਾ 16 ਜੂਨ ਨੂੰ ਹੋਈ ਸੀ | ਅੱਜ ਕੈਂਪ ਦੇ ਦੂਸਰੇ ਦਿਨ ਜਿਸ ਵਿਚ ਗੁਰਬਾਣੀ ਕੰਠ, ਸਿੱਖ ਇਤਿਹਾਸ, ਦਸਤਾਰ ਸਿਖਲਾਈ, ਕੀਰਤਨ ਸਿਖਲਾਈ, ਗਤਕਾ ਸਿਖਲਾਈ ਦੀ ਬੱਚਿਆਂ ਨੂੰ ਸਿਖਲਾਈ ਦਿੱਤੀ ਗਈ | ਅੱਜ ਦੂਸਰੇ ਦਿਨ ਕਾਫ਼ੀ ਬੱਚਿਆਂ ਦਾ ਉਤਸ਼ਾਹ ਦੇਖਣ ਨੂੰ ਮਿਲਿਆ, ਜਿਸ ਵਿਚ ਪਹਿਲੀ ਕਲਾਸ ਤੋਂ ਲੈ ਕੇ ਕਾਲਜ ਤੱਕ ਦੇ ਵਿਦਿਆਰਥੀ ਨੇ ਭਾਗ ਲਿਆ | ਮਿਊਜ਼ਿਕ ਸਿਖਲਾਈ ਬੀਬੀ ਤੇਜਿੰਦਰ ਕੌਰ ਅਤੇ ਰਣਧੀਰ ਸਿੰਘ, ਗੁਰਬਾਣੀ ਸਿਖਲਾਈ ਬੀਬੀ ਪਰਮਜੀਤ ਕੌਰ, ਸਿੱਖ ਇਤਿਹਾਸ ਪਰਵਿੰਦਰ ਸਿੰਘ, ਦਸਤਾਰ ਅਤੇ ਦੁਮਾਲਾ ਸਿਖਲਾਈ ਗੁਰਜੋਤ ਸਿੰਘ, ਗਤਕਾ ਸਿਖਲਾਈ ਗੁਰਪ੍ਰੀਤ ਸਿੰਘ ਅਤੇ ਟ੍ਰੈਫਿਕ ਨਿਯਮਾਂ ਦੀ ਸਿਖਲਾਈ ਇੰਸਪੈਕਟਰ ਜਸਵੀਰ ਸਿੰਘ ਅਤੇ ਬੀਬੀ ਸੁਮਨਜੀਤ ਕੌਰ ਨੇ ਬੱਚਿਆਂ ਨੂੰ ਸਿਖਲਾਈ ਸ਼ਾਮ 4 ਵਜੇ ਤੋਂ 6 ਵਜੇ ਤੱਕ ਦਿੱਤੀ ਅਤੇ ਬਾਅਦ ਵਿਚ ਬੱਚਿਆਂ ਨੂੰ ਚਾਹ ਪਕੌੜਿਆਂ ਦਾ ਲੰਗਰ ਵੀ ਲਗਾਇਆ ਗਿਆ | ਇਸ ਤਰ੍ਹਾਂ ਬੱਚਿਆਂ ਨੂੰ ਗੁਰਬਾਣੀ ਕੀਰਤਨ ਅਤੇ ਗਤਕੇ ਨਾਲ ਜੋੜਨ ਦਾ ਇਕ ਵਧੀਆ ਉਪਰਾਲਾ ਕੀਤਾ ਹੈ | ਜਿਹੜੇ ਬੱਚਿਆਂ ਨੇ ਗੁਰਬਾਣੀ ਕੀਰਤਨ ਵਿਚ ਹਿੱਸਾ ਲਿਆ ਉਨ੍ਹਾਂ 'ਚ ਹਰਸ਼ੀਨ ਕੌਰ, ਸੀਰਤ ਕੌਰ, ਸਿਮਰਜੀਤ ਸਿੰਘ, ਤਾਰਨਪ੍ਰੀਤ ਕੌਰ, ਤਨਵੀਰ ਕੌਰ, ਹਰਰਹਿਮਤ ਸਿੰਘ, ਗੁਰਮੇਹਰ ਕੌਰ, ਗੁਰਆਸੀਸ ਸਿੰਘ, ਰੁਤਵੀਰ ਸਿੰਘ, ਰਹਿਮਤ ਸਿੰਘ, ਪਰਵਨੀਤ ਸਿੰਘ, ਹਰਜਸ ਸਿੰਘ, ਗੁਰਕੀਰਤ ਸਿੰਘ, ਤਵਨੀਤ ਕੌਰ, ਜਸਨੂਰ ਸਿੰਘ, ਨਵਰੀਤ ਕੌਰ, ਮਨਪ੍ਰੀਤ ਕੌਰ, ਜੈਸਮੀਨ ਕੌਰ, ਭਾਵਨਾ ਕੌਰ, ਸਤਿੰਦਰ ਕੌਰ, ਕਮਲਜੋਤ ਸਿੰਘ, ਜਸਵੀਰ ਸਿੰਘ, ਅੰਗਰੇਜ ਸਿੰਘ ਆਦਿ ਬੱਚਿਆਂ ਨੇ ਭਾਗ ਲਿਆ | ਗੁਰੂ ਘਰ ਦੇ ਮੁੱਖ ਸੇਵਾਦਾਰ ਕੁਲਵਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਬੱਚੇ ਵਧਾਈ ਦੇ ਪਾਤਰ ਹਨ | ਉਨ੍ਹਾਂ ਪਰਿਵਾਰਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਸਾਰੇ ਪਰਿਵਾਰ ਬੱਚਿਆਂ ਨੂੰ ਗੁਰਬਾਣੀ, ਕੀਰਤਨ ਅਤੇ ਸਿੱਖ ਇਤਿਹਾਸ ਨਾਲ ਜੋੜਣ |

ਪਿਛਲੀ ਖ਼ਬਰ ਜਵੱਦੀ ਟਕਸਾਲ ਵਿਖੇ ਸਾਲਾਨਾ ਗੁਰਮਤਿ ਸੰਗੀਤ ਕਾਰਜਸ਼ਾਲਾ ਦੇ ਦੂਜੇ ਦਿਨ ਵਿਸ਼ਵ ਪ੍ਰਸਿੱਧ ਤਬਲਾਵਾਦਕ ਰਿੰਪਾ ਸ਼ਿਵਾ ਨੇ... ਅਗਲੀ ਖ਼ਬਰ ਬਰਸਾਤੀ ਮੌਸਮ ਤੋਂ ਪਹਿਲਾਂ ਹੋਈ ਬਰਸਾਤ ਨੇ ਨਗਰ ਨਿਗਮ ਦੇ ਸ਼ਹਿਰ 'ਚੋਂ ਪਾਣੀ ਨਿਕਾਸੀ ਦੇ ਪ੍ਰਬੰਧਾਂ ਦੀ ਪੋਲ ਖੋਲ੍ਹੀ,...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।