01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2025

ਜਵੱਦੀ ਟਕਸਾਲ ਵਿਖੇ ਸਾਲਾਨਾ ਗੁਰਮਤਿ ਸੰਗੀਤ ਕਾਰਜਸ਼ਾਲਾ ਦੇ ਦੂਜੇ ਦਿਨ ਵਿਸ਼ਵ ਪ੍ਰਸਿੱਧ ਤਬਲਾਵਾਦਕ ਰਿੰਪਾ ਸ਼ਿਵਾ ਨੇ ਸੰਗੀਤ ਦੀ ਦਿੱਤੀ ਜਾਣਕਾਰੀ <br/>

ਜਵੱਦੀ ਟਕਸਾਲ ਵਿਖੇ ਕਰਵਾਈ ਸਾਲਾਨਾ ਗੁਰਮਤਿ ਸੰਗੀਤ ਕਾਰਜਸ਼ਾਲਾ 'ਚ ਸਿਖਲਾਈ ਪ੍ਰਾਪਤ ਕਰਦੇ ਹੋਏ ਵਿਦਿਆਰਥੀ | ਅਜੀਤ ਤਸਵੀਰ <br/> 18-06-2025
ਲੁਧਿਆਣਾ, 17 ਜੂਨ (ਪਰਮਿੰਦਰ ਸਿੰਘ ਆਹੂਜਾ)-ਜਵੱਦੀ ਟਕਸਾਲ ਵਲੋਂ ਕਰਵਾਈ ਜਾਂਦੀ ਸਾਲਾਨਾ ਗੁਰਮਤਿ ਸੰਗੀਤ ਕਾਰਜਸ਼ਾਲਾ ਦੇ ਦੂਜੇ ਦਿਨ ਗੁਰਮਤਿ ਸੰਗੀਤ ਦੇ ਵਿਦਆਰਥੀਆਂ ਨੂੰ ਫਾਰੁਖਾਬਾਦ ਘਰਾਣੇ ਨਾਲ ਸਬੰਧਿਤ ਵਿਸ਼ਵ ਪ੍ਰਸਿੱਧ ਤਬਲਾ ਵਾਦਕ ਕੁਮਾਰੀ ਰਿੰਪਾ ਸ਼ਿਵਾ ਜੀ ਦੀਆਂ ਉਂਗਲਾ ਦੇ ਪੋਟਿਆਂ ਦੀ ਤਬਲੇ ਦੇ ਪੁੜਾਂ 'ਤੇ ਹਰਕਤ ਵੇਖ, ਆਪਣੇ ਅੰਦਰੋਂ ਉਹੋ-ਜਿਹੇ ਗੁਣ ਪ੍ਰਗਟ ਕਰਨ ਦੀ ਪ੍ਰੇਰਨਾ ਮਿਲੀ | ਉਨ੍ਹਾਂ ਨਾਲ ਭਾਈ ਭਗਤਾ ਸਿੰਘ ਨੇ ਇਸਰਾਜ਼ ਤੇ ਸੰਗਤ ਕੀਤੀ | ਆਪਣੇ ਵਿਚਾਰਾਂ 'ਚ ਉਨ੍ਹਾਂ ਦੱਸਿਆ ਕਿ ਸੰਗੀਤ ਮਨੁੱਖੀ ਜੀਵਨ ਦਾ ਸਾਜ਼ ਹੈ, ਸੰਗੀਤ ਇਨਸਾਨ ਦਾ ਆਦਿ ਕਾਲ ਤੋਂ ਅੰਤ ਤੱਕ ਹਾਣੀ ਹੈ | ਸੰਗੀਤ ਹਿਰਦੇ ਦੀ ਪ੍ਰਵਜ਼ੀ ਉਡਾਰੀ ਹੈ | ਸੰਗੀਤ ਨਿਮਰਤਾ ਦੀ ਪਹਿਲੀ ਪੌੜੀ ਹੈ | ਸੰਗੀਤ ਇਕੱਲਤਾ ਨੂੰ ਨਿਗਲਦਾ ਹੈ | ਸੰਗੀਤ ਕੁਮਲਾਏ ਹਿਰਦਿਆਂ ਲਈ ਸੰਜੀਵਨੀ ਬੂਟੀ ਹੈ | ਸੰਗੀਤ ਪਥਰੀਲੇ ਦਿਲਾਂ ਲਈ ਮੋਮ ਹੈ | ਸੰਗੀਤ ਆਪਣੇ-ਪਣ ਦਾ ਅਮੁੱਕ ਖ਼ਜਾਨਾ ਹੈ | ਗੁਰਸ਼ਬਦ ਸੰਗੀਤ ਅਕੈਡਮੀ ਜਵੱਦੀ ਟਕਸਾਲ ਦੇ ਹੋਣਹਾਰ ਵਿਦਿਆਰਥੀਆਂ ਭਾਈ ਅਰਸ਼ਦੀਪ ਸਿੰਘ ਅਤੇ ਜਸਪਿੰਦਰ ਸਿੰਘ ਵਲੋਂ ਤਿੰਨ ਤਾਲ ਤਬਲਾ ਵਾਦਨ ਦੀ ਪੇਸ਼ਕਾਰੀ ਕਰਦਿਆਂ ਸੰਗਤ ਅਤੇ ਗੁਣੀ ਜਣ ਉਸਤਾਦ ਸਾਹਿਬਾਨਾਂ ਦੀ ਅਸੀਸ ਪ੍ਰਾਪਤ ਕੀਤੀ ਅਤੇ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਪ੍ਰਵਾਨਗੀ ਦਿੱਤੀ | ਗੁਰਮਤਿ ਸੰਗੀਤ ਕਾਰਜਸ਼ਾਲਾ 'ਚ ਭਾਈ ਬਨੀਤ ਸਿੰਘ ਦਿੱਲੀ, ਭਾਈ ਜਤਿੰਦਰ ਸਿੰਘ ਅੰਮਿ੍ਤਸਰ, ਉਸਤਾਦ ਰਾਜਬਰਿੰਦਰ ਸਿੰਘ, ਉਸਤਾਦ ਸਤਵਿੰਦਰ ਸਿੰਘ ਬੋਦਲ, ਆਦਿ ਨੇ ਸੰਗੀਤ ਦੇ ਵਿਦਿਆਰਥੀਆਂ ਨੂੰ ਦੀਆਂ ਬਾਰੀਕੀਆਂ ਸਮਝਾਈਆਂ | ਉਸਤਾਦ ਇੰਦਰਜੀਤ ਸਿੰਘ ਬਿੰਦੂ, ਉਸਤਾਦ ਗੋਬਿੰਦਰ ਸਿੰਘ ਆਲਮਪੁਰੀ, ਉਸਤਾਦ ਜਤਿੰਦਰਪਾਲ ਸਿੰਘ, ਉਸਤਾਦ ਮਨਜੀਤ ਸਿੰਘ ਫਗਵਾੜਾ, ਉਸਤਾਦ ਬਲਵੀਰ ਸਿੰਘ, ਉਸਤਾਦ ਰਮਾ ਕਾਂਤ, ਸੰਗੀਤ ਦੇ ਮਾਹਰ ਡਾ: ਅਨਿਲ ਕੁਮਾਰ ਸ਼ਾਸਤਰੀ, ਭਾਈ ਸਤਿੰਦਰ ਸਿੰਘ ਸਾਰੰਗ ਆਦਿ ਨੇ ਵੀ ਉਚੇਚੇ ਤੌਰ 'ਤੇ ਪੁੱਜ ਕੇ ਗੁਰਮਤਿ ਸੰਗੀਤ ਕਾਰਜਸ਼ਾਲਾ ਦੀ ਸ਼ੋਭਾ ਵਧਾਈ | ਜ਼ਿਕਰਯੋਗ ਹੈ ਸੰਤ ਬਾਬਾ ਅਮੀਰ ਸਿੰਘ ਜਵੱਦੀ ਟਕਸਾਲ ਗੁਰਮਤਿ ਸੰਗੀਤ ਦੇ ਵਿਦਿਆਰਥੀਆਂ ਦੇ ਗਿਆਨ 'ਚ ਵਾਧਾ ਕਰਨ ਲਈ ਸਿਖਰ ਦਰਜ਼ੇ ਦੇ ਸੰਗੀਤ ਮਾਹਰਾਂ ਨੂੰ ਸਾਲਾਨਾ ਕਾਰਜਸ਼ਾਲਾ 'ਚ ਉਚੇਚੇ ਤੌਰ 'ਤੇ ਸੱਦਦੇ ਹਨ | ਇਸ ਮੌਕੇ ਜਵੱਦੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਬਾਬਾ ਅਮੀਰ ਸਿੰਘ ਨੇ ਕੁਮਾਰੀ ਰਿੰਪਾ ਸ਼ਿਵਾ ਜੀ ਅਤੇ ਅੱਜ ਦੀ ਕਾਰਜਸ਼ਾਲਾ 'ਚ ਪੇਸ਼ਕਾਰੀ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ |

ਪਿਛਲੀ ਖ਼ਬਰ ਉਪ ਚੋਣ ਹਾਰਨ ਨਾਲ ਆਮ ਆਦਮੀ ਪਾਰਟੀ ਦੀ ਪੰਜਾਬ ਵਿਚ ਪੁੱਠੀ ਗਿਣਤੀ ਸ਼ੁਰੂ ਹੋਵੇਗੀ-ਧਾਲੀਵਾਲ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਵਿਖੇ ਗੁਰਮਤਿ ਕੈਂਪ ਦੇ ਦੂਸਰੇ ਦਿਨ ਵੱਡੀ ਗਿਣਤੀ 'ਚ ਬੱਚਿਆਂ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।