24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਨਗਰ ਨਿਗਮ ਕਮਿਸ਼ਨਰ ਵਲੋਂ ਸ਼ਹਿਰ 'ਚ ਅਸੁਰੱਖਿਅਤ ਇਮਾਰਤਾਂ ਦੇ ਸਰਵੇਖਣ ਕਰਨ ਦਾ ਆਦੇਸ਼ ਇਕ ਹਫਤੇ ਅੰਦਰ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਨੰੂ ਰਿਪੋਰਟ ਜਮ੍ਹਾਂ ਕਰਵਾਉਣ ਲਿਆ ਕਿਹਾ <br/>

ਅਜੀਤ ਡੈਸਕ 19-06-2025
ਲੁਧਿਆਣਾ, 18 ਜੂਨ (ਭੁੁਪਿੰਦਰ ਸਿੰਘ ਬੈਂਸ)-ਵਸਨੀਕਾਂ ਦੀ ਸੁਰੱਖਿਆ ਨੂੰ ਖਾਸ ਤੌਰ 'ਤੇ ਆਉਣ ਵਾਲੇ ਬਰਸਾਤੀ ਮੌਸਮ ਵਿਚ ਯਕੀਨੀ ਬਣਾਉਣ ਲਈ ਨਗਰ ਨਿਗਮ ਕਮਿਸ਼ਨਰ ਆਦਿੱਤਿਆ ਡੇਚਵਾਲ ਵਲੋਂ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਨੇ ਸ਼ਹਿਰ ਵਿਚ ਅਸੁਰੱਖਿਅਤ ਇਮਾਰਤਾਂ ਦਾ ਸਰਵੇਖਣ ਕਰਨ ਦੇ ਆਦੇਸ਼ ਦਿੱਤੇ ਗਏ ਹਨ | ਕਮਿਸ਼ਨਰ ਡੇਚਲਵਾਲ ਵਲੋਂ ਬੁੱਧਵਾਰ ਨੰੂ ਨਿਗਮ ਦੇ ਚਾਰੇ ਜੋਨਾਂ ਦੇ ਸਹਾਇਕ ਨਗਰ ਯੋਜਨਾਕਾਰ ਨੂੰ ਆਪਣੇ -ਆਪਣੇ ਇਲਾਕਿਆਂ ਵਿਚ ਅਸਰੁੱਖਿਅਤ ਬਿਲਡਿੰਗਾਂ ਦਾ ਸਰਵੇਖਣ ਕਰਵਾਉਣ ਲਈ ਅਤੇ ਉਨ੍ਹਾਂ ਨੰੂ ਨਗਰ ਨਿਗਮ ਟਾਊਨ ਪਲੈਨਰ ਤੇ ਏਟੀਪੀ (ਹੈਡਕੁਆਟਰਟ) ਕੋਲ ਇਸ ਸਰਵੇਖਣ ਦੀ ਰਿਪੋਰਟ ਜਮ੍ਹਾਂ ਕਰਵਾਉਣ ਲਈ ਵੀ ਕਿਹਾ ਗਿਆ ਹੈ | ਜੋ ਫਿਰ ਕਮਿਸ਼ਨਰ ਦਫਤਰ ਕੋਲ ਇਕ ਸੰਕਲਿਤ ਰਿਪੋਰਟ ਜਮ੍ਹਾਂ ਕਰਵਾਉਣਗੇ | ਉਨ੍ਹਾਂ ਵਲੋਂ ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਨੰੂ ਇਕ ਹਫਤੇ ਦੇ ਅੰਦਰ ਸਰਵੇਖਣ ਰਿਪੋਰਟ ਜਮ੍ਹਾ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ | ਕਮਿਸ਼ਨਰ ਡੇਚਲਵਾਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਸ਼ਹਿਰ ਵਿਚ ਬਰਸਾਤੀ ਮੌਸਮ ਦੀ ਤਿਆਰੀ ਲਈ ਕਈ ਕਦਮ ਚੁੱਕੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਸ਼ਹਿਰ ਦੇ ਪੁਰਾਣੇ ਹਿੱਸਿਆਂ ਵਿਚ ਅਸੁਰੱਖਿਅਤ ਇਮਾਰਤਾਂ ਹਨ | ਬਿਲਡਿੰਗ ਬਰਾਂਚ ਦੇ ਅਧਿਕਾਰੀਆਂ ਨੰੂ ਅਜਿਹੀਆਂ ਇਮਾਰਤਾਂ ਦਾ ਸਰਵੇਖਣ ਕਰਨ ਦੇ ਉਨ੍ਹਾਂ ਵਲੋਂ ਆਦੇਸ਼ ਦਿੱਤੇ ਗਏ ਹਨ ਤਾਂ ਜੋ ਵਸਨੀਕਾਂ ਦੀ ਸੁਰੱਖਿਆ ਨੰੂ ਯਕੀਨੀ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਜਾ ਸਕਣ |

ਪਿਛਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕੀਰਤਨ ਸਮਾਗਮ <br/> ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਘੁੰਮਣ ਨੇ ਕੁਝ ਨੌਜਵਾਨਾਂ ਵਲੋਂ ਉਨ੍ਹਾਂ ਦੇ ਸਮਰਥਕ ਦੀ ਗੱਡੀ ਖੋਹਣ ਦੇ ਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।