24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਵੋਟਾਂ ਅੱਜ <br/>

ਚੋਣ ਡਿਊਟੀ ਲਈ ਅਮਲਾ ਚੋਣ ਸਮਗਰੀ ਲੈ ਕੇ ਪੋਲਿੰਗ ਸਟੇਸ਼ਨਾਂ ਨੂੰ ਰਵਾਨਾ ਹੁੰਦੇ ਹੋਏ | ਤਸਵੀਰ-ਸੇਵਕ ਸਿੰਘ <br/> 19-06-2025
ਲੁਧਿਆਣਾ, 18 ਜੂਨ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਵੋਟਾਂ ਅੱਜ ਪੈਣਗੀਆਂ | ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ ਬਾਦਲ ਅਤੇ ਭਾਜਪਾ ਲਈ ਇਹ ਸੀਟ ਵੱਕਾਰ ਦਾ ਸਵਾਲ ਬਣੀ ਹੋਈ ਹੈ ਅਤੇ ਸੂਬੇ ਦੀ ਇਸ ਵਿਕਾਰੀ ਸੀਟ ਲਈ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ | ਪਿਛਲੇ ਤਿੰਨ ਹਫ਼ਤਿਆਂ ਤੋਂ ਵੱਖ ਵੱਖ ਪਾਰਟੀਆਂ ਦੇ ਉਮੀਦਵਾਰਾਂ ਅਤੇ ਆਗੂਆਂ ਵਲੋਂ ਪ੍ਰਚਾਰ ਕੀਤਾ ਜਾ ਰਿਹਾ ਸੀ, ਜੋ ਕਿ ਬੀਤੀ ਸ਼ਾਮ ਖ਼ਤਮ ਹੋ ਗਿਆ ਸੀ | ਅੱਜ ਇਹਨਾਂ ਪਾਰਟੀਆਂ ਦੇ ਅਹੁਦੇਦਾਰਾਂ ਵਲੋਂ ਮੋਬਾਈਲ ਅਤੇ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਜਾਂਦੀ ਰਹੀ | ਕੁੱਝ ਉਮੀਦਵਾਰਾਂ ਵਲੋਂ ਆਪਣੇ ਫੇਸ ਬੁੱਕ ਪੇਜਾਂ 'ਤੇ ਲਾਈਵ ਹੋ ਕੇ ਵੀ ਵੋਟਰਾਂ ਨੂੰ ਉਨ੍ਹਾਂ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ ਗਈ | ਲੁਧਿਆਣਾ ਪੱਛਮੀ ਜ਼ਿਮਨੀ ਚੋਣ ਹਰੇਕ ਪਾਰਟੀ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ ਹੈ ਕਿਉਂਕਿ ਹਰੇਕ ਪਾਰਟੀ ਇਸ ਨੂੰ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਇਹ ਸੈਮੀ ਫਾਈਨਲ ਦੇ ਤÏਰ 'ਤੇ ਦੇਖ ਰਹੀ ਹੈ¢ ਵਿਧਾਨ ਸਭਾ ਹਲਕਾ ਪੱਛਮੀ ਵਿਚ ਕੁੱਲ 1,75 469 ਵੋਟਰ ਹਨ, ਜਿਨ੍ਹਾਂ ਵਿਚੋਂ 85,371 ਅÏਰਤਾਂ ਅਤੇ 90088 ਪੁਰਸ਼ ਵੋਟਰ ਹਨ ਜਦਕਿ 10 ਤੀਜੇ ਲਿੰਗ ਦੇ ਵੋਟਰ ਵੀ ਇਸ ਵਿਧਾਨ ਸਭਾ ਹਲਕੇ ਵਿਚ ਹੀ ਰਹਿੰਦੇ ਹਨ ਵੋਟਾਂ ਪਾਉਣ ਦਾ ਕੰਮ ਸਵੇਰੇ 7.00 ਵਜੇ ਸ਼ੁਰੂ ਹੋਵੇਗਾ, ਜੋ ਕਿ ਸ਼ਾਮ 6.00 ਵਜੇ ਤੱਕ ਚੱਲੇਗਾ | ਚੋਣ ਅਧਿਕਾਰੀ ਮੁਤਾਬਿਕ ਜਿਹੜਾ ਵੀ ਵੋਟਰ ਵੋਟ ਪਾਉਣ ਲਈ ਲਾਈਨ ਵਿਚ ਲੱਗਾ ਹੋਵੇਗਾ, ਉਸ ਨੂੰ ਵੋਟ ਪਾਉਣ ਦਿੱਤੀ ਜਾਵੇਗੀ | ਅੱਜ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਆਪਣੀਆਂ ਚੋਣ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਅਤੇ ਚੋਣ ਡਿਊਟੀ ਵਿਚ ਲੱਗੇ ਅਮਲੇ ਨੂੰ ਪੋਲਿੰਗ ਸਟੇਸ਼ਨਾਂ 'ਤੇ ਰਵਾਨਾ ਕਰ ਦਿੱਤਾ ਗਿਆ | ਲੁਧਿਆਣਾ ਦੀ ਇਸ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਵਲੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ, ਕਾਂਗਰਸ ਵਲੋਂ ਭਾਰਤ ਭੂਸ਼ਣ ਆਸ਼ੂ, ਭਾਜਪਾ ਵਲੋਂ ਜੀਵਨ ਗੁਪਤਾ, ਅਕਾਲੀ ਦਲ ਬਾਦਲ ਵਲੋਂ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ ਨਵਨੀਤ ਕੁਮਾਰ ਗੋਪੀ ਨੂੰ ਟਿਕਟ ਦਿੱਤੀ ਗਈ ਹੈ | ਇਹਨਾਂ ਸਮੇਤ ਕੁੱਲ 14 ਉਮੀਦਵਾਰ ਚੋਣ ਮੈਦਾਨ ਵਿਚ ਹਨ, ਪਰ ਪ੍ਰਮੁੱਖ ਮੁਕਾਬਲਾ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਵਿਚਾਲੇ ਦੱਸਿਆ ਜਾ ਰਿਹਾ ਹੈ | ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਵਲੋਂ 'ਆਪ' ਉਮੀਦਵਾਰ ਸੰਜੀਵ ਅਰੋੜਾ ਦੇ ਜਿੱਤਣ ਤੋਂ ਬਾਅਦ ਉਨ੍ਹਾਂ ਨੂੰ ਕੈਬਨਿਟ ਮੰਤਰੀ ਬਣਾਉਣ ਦਾ ਪਹਿਲਾਂ ਹੀ ਐਲਾਨ ਕਰ ਦਿੱਤਾ ਗਿਆ ਹੈ, ਜਦਕਿ ਕਾਂਗਰਸ ਵਲੋਂ ਵੀ ਆਪਣੇ ਉਮੀਦਵਾਰ ਭਾਰਤ ਭੂਸ਼ਨ ਆਸ਼ੂ ਲਈ ਜ਼ੋਰਦਾਰ ਚੋਣ ਪ੍ਰਚਾਰ ਕੀਤਾ ਗਿਆ ਅਤੇ ਚੋਣ ਪ੍ਰਚਾਰ ਦੀ ਕਮਾਨ ਵਿਧਾਇਕ ਅਤੇ ਤੇਜ਼ ਤਰਾਰ ਆਗੂ ਰਾਣਾ ਗੁਰਜੀਤ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸੰਭਾਲੀ ਗਈ ਸੀ | ਹਾਲਾਂਕਿ ਕਾਂਗਰਸ ਵਿਚ ਚੋਣਾਂ ਦÏਰਾਨ ਖੁੱਲ ਕੇ ਧੜੇਬੰਦੀ ਵੀ ਸਾਹਮਣੇ ਆਈ ਕਿਉਂਕਿ ਕਾਂਗਰਸ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਧੜੇ ਵਲੋਂ ਆਸ਼ੂ ਦੇ ਹੱਕ ਵਿਚ ਖੁੱਲ ਕੇ ਚੋਣ ਪ੍ਰਚਾਰ ਨਹੀਂ ਕੀਤਾ ਗਿਆ | ਅਮਰਿੰਦਰ ਸਿੰਘ ਰਾਜਾ ਵੜਿੰਗ ਸਿਰਫ਼ ਆਸ਼ੂ ਦੇ ਨਾਮਜ਼ਦਗੀ ਪੱਤਰ ਵਾਲੇ ਦਿਨ ਅਤੇ ਇਕ ਦਿਨ ਪ੍ਰੈਸ ਕਾਨਫ਼ਰੰਸ ਵਿਚ ਹੀ ਨਜ਼ਰ ਆਏ, ਜਦਕਿ ਚੋਣ ਪ੍ਰਚਾਰ ਦÏਰਾਨ ਆਸ਼ੂ ਲਈ ਰਾਣਾ ਗੁਰਜੀਤ ਸਿੰਘ, ਚਰਨਜੀਤ ਸਿੰਘ ਚੰਨੀ, ਪਰਗਟ ਸਿੰਘ ਤੋਂ ਇਲਾਵਾ ਕੁੱਝ ਹੋਰ ਆਗੂ ਵੀ ਲੋਕਾਂ ਪਾਸੋਂ ਵੋਟਾਂ ਮੰਗਦੇ ਨਜ਼ਰ ਆਏ | ਇਸ ਵਾਰ 'ਆਪ', ਕਾਂਗਰਸ ਭਾਜਪਾ ਅਤੇ ਅਕਾਲੀ ਦਲ ਦੇ ਉਮੀਦਵਾਰਾਂ ਲਈ ਉਚ ਆਗੂਆਂ ਵਲੋਂ ਜ਼ੋਰਦਾਰ ਪ੍ਰਚਾਰ ਕੀਤਾ ਗਿਆ, ਪਰ ਇਹਨਾਂ ਦੀ ਕਿਸਮਤ ਦਾ ਫ਼ੈਸਲਾ ਲੁਧਿਆਣਾ ਵਿਧਾਨ ਸਭਾ ਹਲਕਾ ਪੱਛਮੀ ਦੇ 175469 ਵੋਟਰਾਂ ਵਲੋਂ ਕੀਤਾ ਜਾਣਾ ਹੈ | ਇਨ੍ਹਾਂ ਦੇ ਚੋਣ ਨਤੀਜੇ ਸੋਮਵਾਰ ਨੂੰ ਐਲਾਨੇ ਜਾਣਗੇ |

ਪਿਛਲੀ ਖ਼ਬਰ ਓਪੀਨੀਅਨ ਪੋਲ ਸੰਬੰਧੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਨ 'ਤੇ ਮਾਮਲਾ ਦਰਜ <br/> ਅਗਲੀ ਖ਼ਬਰ ਜਵਾਹਰ ਨਗਰ ਕੈਂਪ 'ਚ ਕਾਂਗਰਸ ਉਮੀਦਵਾਰ ਆਸ਼ੂ ਅਤੇ ਪੁਲਿਸ ਵਿਚਾਲੇ ਜ਼ਬਰਦਸਤ ਝੜਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।