24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਸਰਕਾਰੀ ਕਾਲਜ ਦੀ ਅੰਗਰੇਜ਼ੀ ਅਧਿਆਪਕਾ ਨੂੰ ਮਿਲੇਗਾ ਯੁਵਾ ਸਾਹਿਤ ਅਕੈਡਮੀ ਪੁਰਸਕਾਰ

ਮਨਦੀਪ ਅÏਲਖ¢ <br/> 19-06-2025
ਲੁਧਿਆਣਾ, 18 ਜੂਨ (ਜਗਮੀਤ ਸਿੰਘ)-ਸਥਾਨਕ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਦੇ ਅੰਗਰੇਜ਼ੀ ਵਿਭਾਗ ਵਿਚ ਸਹਾਇਕ ਪ੍ਰੋਫੈਸਰ ਵਜੋਂ ਕਾਰਜ ਕਰ ਰਹੇ ਮਨਦੀਪ ਅÏਲਖ ਨੂੰ ਅੱਜ ਭਾਰਤੀ ਸਾਹਿਤ ਅਕੈਡਮੀ ਵਲੋਂ ਪੰਜਾਬੀ ਵਿਚ ਯੁਵਾ ਸਾਹਿੱਤਕਾਰ ਪੁਰਸਕਾਰ ਨਾਲ ਨਿਵਾਜੇ ਜਾਣ ਦਾ ਐਲਾਨ ਕੀਤਾ ਗਿਆ ਹੈ | ਇਹ ਪੁਰਸਕਾਰ ਮਨਦੀਪ ਅÏਲਖ ਦੀ ਕਿਤਾਬ 'ਗਰਲਜ਼ ਹੋਸਟਲ' ਨੂੰ ਦਿੱਤਾ ਜਾਵੇਗਾ ¢ ਜ਼ਿਕਰਯੋਗ ਹੈ ਕਿ ਸਾਹਿਤ ਅਕਾਦਮੀ ਵੱਲੋਂ ਹਰ ਸਾਲ ਭਾਰਤ ਦੀਆਂ ਭਾਸ਼ਾਵਾਂ ਵਿਚ 35 ਸਾਲ ਤੋਂ ਘੱਟ ਉਮਰ ਦੇ ਨÏਜਵਾਨ ਲੇਖਕਾਂ ਨੂੰ ਇਹ ਇਨਾਮ ਦਿੱਤੇ ਜਾਂਦੇ ਹਨ¢ 2025 ਲਈ ਇਹ ਇਨਾਮ ਪੰਜਾਬੀ ਵਰਗ ਵਿਚ ਮਨਦੀਪ ਅÏਲਖ ਦੇ ਹਿੱਸੇ ਆਇਆ ਹੈ¢ ਸਾਹਿੱਤ ਅਕੈਡਮੀ ਵੱਲੋਂ ਜਾਰੀ ਬਿਆਨ ਅਨੁਸਾਰ ਇਹ ਇਨਾਮ ਆਉਂਦੇ ਦਿਨਾਂ ਵਿਚ ਕਿਸੇ ਵੱਡੇ ਸਮਾਗਮ ਦੌਰਾਨ ਵੱਖ-ਵੱਖ ਭਾਸ਼ਾਵਾਂ ਦੇ ਕਵੀਆਂ ਨੂੰ ਦਿੱਤੇ ਜਾਣਗੇ¢ ਮਨਦੀਪ ਅÏਲਖ ਉਨ੍ਹਾਂ ਨÏਜਵਾਨ ਨਾਰੀ ਕਵੀਆਂ ਵਿਚੋਂ ਇੱਕ ਹੈ, ਜਿਨ੍ਹਾਂ ਨੇ ਪਿਛਲੇ ਸਮੇਂ ਵਿਚ ਬੜੀ ਤੇਜ਼ੀ ਨਾਲ ਆਪਣੀ ਪਛਾਣ ਅਤੇ ਮੁਕਾਮ ਹਾਸਿਲ ਕੀਤਾ ਹੈ¢ ਉਨ੍ਹਾਂ ਦੀ ਪਹਿਲੀ ਕਿਤਾਬ 'ਮਨ ਕਸਤੂਰੀ' ਨੇ ਸਾਹਿੱਤਿਕ ਹਲਕਿਆਂ ਵਿਚ ਵਿਸ਼ੇਸ਼ ਚਰਚਾ ਛੇੜੀ ਸੀ¢ ਦੂਸਰੀ ਕਿਤਾਬ 'ਗਰਲਜ਼ ਹੋਸਟਲ' ਇਸ ਸਿਲਸਿਲੇ ਨੂੰ ਅੱਗੇ ਵਧਾਉਣ ਵਾਲੀ ਅਤੇ ਨਾਰੀ ਮਨ ਦੀਆਂ ਬਹੁਤ ਸਾਰੀਆਂ ਅਣਛੋਹੀਆਂ ਪਰਤਾਂ ਨੂੰ ਉਜਾਗਰ ਕਰਨ ਵਾਲੀ ਹੈ¢ ਸਤੀਸ਼ ਚੰਦਰ ਧਵਨ ਸਰਕਾਰੀ ਕਾਲਜ ਦੇ ਪਿ੍ੰਸੀਪਲ ਡਾ ਗੁਰਸ਼ਰਨਜੀਤ ਸਿੰਘ ਸੰਧੂ ਨੇ ਇਸ ਮÏਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਮਨਦੀਪ ਅÏਲਖ ਨੂੰ ਵਧਾਈ ਦਿੰਦਿਆਂ ਉਨ੍ਹਾਂ ਨੂੰ ਕਾਲਜ ਦੀ ਸ਼ਾਨਦਾਰ ਸਾਹਿੱਤਿਕ ਰਵਾਇਤ ਦਾ ਪਹਿਰੇਦਾਰ ਆਖਿਆ¢
ਪਿਛਲੀ ਖ਼ਬਰ ਉੱਘੇ ਰੰਗਕਰਮੀ ਨਿਰਮਲ ਜÏੜਾ ਦੀ ਪੁਸਤਕ 'ਲੌਕਡਾਊਨ' ਲੋਕ ਅਰਪਣ <br/> ਅਗਲੀ ਖ਼ਬਰ ਪੁਲਿਸ ਵਾਲਿਆਂ ਨਾਲ ਧੱਕਾ-ਮੁੱਕੀ ਕਰਨਾ ਬੇਹੱਦ ਨਿੰਦਣਯੋਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।