24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਉੱਘੇ ਰੰਗਕਰਮੀ ਨਿਰਮਲ ਜÏੜਾ ਦੀ ਪੁਸਤਕ 'ਲੌਕਡਾਊਨ' ਲੋਕ ਅਰਪਣ <br/>

ਉਘੇ ਰੰਗਕਰਮੀ ਨਿਰਮਲ ਜÏੜਾ ਦੀ ਪੁਸਤਕ 'ਲੌਕਡਾਊਨ' ਨੂੰ ਲੋਕ ਅਰਪਣ ਕਰਦੇ ਹੋਏ ਪੀ. ਏ. ਯੂ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ, ਗੁਰਪ੍ਰੀਤ ਸਿੰਘ ਤੂਰ, ਅਜਮੇਰ ਸਿੰਘ ਢੱਟ ਅਤੇ ਹੋਰ¢ ਅਜੀਤ ਤਸਵੀਰ <br/> 19-06-2025
ਲੁਧਿਆਣਾ, 18 ਜੂਨ (ਡਾ. ਤਰਲੋਚਨ ਸਿੰਘ)-ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਅਤੇ ਉਘੇ ਰੰਗਕਰਮੀ ਨਿਰਮਲ ਜÏੜਾ ਦੀ ਪੁਸਤਕ 'ਲੌਕਡਾਊਨ' ਨੂੰ ਲੋਕ ਅਰਪਣ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦÏਰਾਨ ਕਦੋਂ ਕੀ ਵਾਪਰਿਆ, ਕਿਵੇਂ ਵਾਪਰਿਆ ਅਤੇ ਉਸਦਾ ਕੀ ਅਸਰ ਹੋਇਆ ਇਹ ਸਭ ਕੁੱਝ ਇਸ ਕਿਤਾਬ ਵਿਚ ਸਾਹਿੱਤਿਕ ਅੰਦਾਜ਼ ਨਾਲ ਪਰੋਇਆ ਹੋਇਆ ਹੈ | ਉਨ੍ਹਾਂ ਕਿਹਾ ਕਿ ਇਸ ਪੁਸਤਕ ਦਾ ਵਿਸ਼ਾ ਬਹੁਤ ਮਹੱਤਵਪੂਰਨ ਹੈ, ਕਿਉਂਕਿ ਸਮਾਜ ਵਿਚ ਲੌਕਡਾਊਨ ਦੇ ਪ੍ਰਭਾਵ ਬਹੁਤ ਡੂੰਘੇ ਪਏ ਹਨ ¢ ਡਾ. ਅਜਮੇਰ ਸਿੰਘ ਢੱਟ ਨੇ ਕਿਹਾ ਕਿ ਕਿਤਾਬ ਵਿਚ ਜੋ ਸ਼ਬਦਾਵਲੀ ਵਰਤੀ ਗਈ ਹੈ, ਉਹ ਸÏਖੀ ਅਤੇ ਦਿਲਚਸਪ ਹੈ¢ ਸਾਬਕਾ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਮੈਂ ਸਮਝਦਾ ਕਿ ਉਹੀ ਲਿਖਤ ਪਾਠਕ ਵੱਧ ਪੜ੍ਹਦੇ ਹਨ, ਜਿਹੜੀ ਦਿਲਚਸਪ ਹੋਵੇ ਅਤੇ ਜਿਸ ਵਿਚ ਸÏਖੇ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੋਵੇ¢ ਡਾ. ਜੰਗ ਬਹਾਦਰ ਸਿੰਘ ਸੰਘਾ ਨੇ ਕਿਹਾ ਕਿ ਨਿਰਮਲ ਜÏੜਾ ਵਿਦਿਆਰਥੀ ਜੀਵਨ ਤੋਂ ਸਾਹਿੱਤ ਅਤੇ ਕਲਾ ਨਾਲ ਜੁੜਿਆ ਹੋਇਆ ਹੈ ਅਤੇ ਅੱਜ ਵਿਦਿਆਰਥੀਆਂ ਨੂੰ ਚੰਗੀਆਂ ਕਲਾਵਾਂ ਨਾਲ ਜੋੜ ਰਿਹਾ ਹੈ¢ ਡਾ. ਰੁਪਿੰਦਰ ਕÏਰ ਨੇ ਦੱਸਿਆ ਕਿ ਪੁਸਤਕ ਵਿਚਲੇ ਲੇਖ ਲੌਕਡਾਊਨ ਦੇ ਸਮੇਂ ਦÏਰਾਨ ਵੱਖ-ਵੱਖ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਛਪ ਚੁੱਕੇ ਹਨ¢ ਤੇਜ ਪ੍ਰਤਾਪ ਸੰਧੂ ਨੇ ਕਿਹਾ ਕਿ ਪੁਸਤਕ ਰਾਹੀਂ ਲੇਖਕ ਨੇ ਸੁਨੇਹਾ ਦਿੱਤਾ ਹੈ ਕਿ ਕੁਦਰਤ ਤੋਂ ਦੂਰ ਜਾ ਕੇ ਅਸੀਂ ਸੁਖੀ ਜ਼ਿੰਦਗੀ ਨਹੀਂ ਜੀਅ ਸਕਦੇ¢ ਇਸ ਮÏਕੇ ਡਾ.ਚਰਨਜੀਤ ਸਿੰਘ ਅÏਲਖ ਅਤੇ ਸਹਿਜਪ੍ਰੀਤ ਸਿੰਘ ਮਾਂਗਟ ਨੇ ਲੌਕਡਾਊਨ ਦੇ ਪ੍ਰਭਾਵ ਸਾਂਝੇ ਕੀਤੇ¢ ਇਸ ਮÏਕੇ ਡਾ. ਮੱਖਣ ਸਿੰਘ ਭੁੱਲਰ, ਡਾ. ਯੋਗਿਤਾ ਸ਼ਰਮਾ, ਡਾ. ਦੀਪਿਕਾ ਵਿਜ, ਡਾ. ਸੰਦੀਪ ਜੈਨ, ਜਸਮੇਰ ਸਿੰਘ ਢੱਟ, ਡਾ. ਵਿਪਨ ਰਾਮਪਾਲ, ਸ਼ਰਨਜੀਤ ਕÏਰ ਬੱਲ, ਡਾ. ਕਮਲਜੀਤ ਕÏਰ, ਡਾ. ਸੁਖਬੀਰ ਸਿੰਘ, ਸਤਵੀਰ ਸਿੰਘ, ਗੁਰਪ੍ਰੀਤ ਵਿਰਕ ਸਮੇਤ ਯੂਨੀਵਰਸਿਟੀ ਦੇ ਅਧਿਆਪਕ, ਵਿਦਿਆਰਥੀ ਅਤੇ ਸਾਹਿੱਤ ਪ੍ਰੇਮੀ ਹਾਜ਼ਰ ਸਨ¢

ਪਿਛਲੀ ਖ਼ਬਰ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਚੋਣ ਪ੍ਰਕਿਰਿਆ ਦੇ ਸਵੀਪ ਨੂੰ ਸਮਰਪਿਤ 'ਪਿਤਾ ਦਿਵਸ' ਸੰਗੀਤਕ ਸਮਾਗਮ ਕਰਵਾ... ਅਗਲੀ ਖ਼ਬਰ ਸਰਕਾਰੀ ਕਾਲਜ ਦੀ ਅੰਗਰੇਜ਼ੀ ਅਧਿਆਪਕਾ ਨੂੰ ਮਿਲੇਗਾ ਯੁਵਾ ਸਾਹਿਤ ਅਕੈਡਮੀ ਪੁਰਸਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।