24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਚੋਣ ਪ੍ਰਕਿਰਿਆ ਦੇ ਸਵੀਪ ਨੂੰ ਸਮਰਪਿਤ 'ਪਿਤਾ ਦਿਵਸ' ਸੰਗੀਤਕ ਸਮਾਗਮ ਕਰਵਾਇਆ <br/>

ਅਜੀਤ ਡੈਸਕ 19-06-2025
ਇਆਲੀ/ਥਰੀਕੇ, 18 ਜੂਨ (ਮਨਜੀਤ ਸਿੰਘ ਦੁੱਗਰੀ)-ਸਥਾਨਕ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਵਿਖੇ ਚੋਣ ਪ੍ਰਕਿਰਿਆ ਦੇ ਸਵੀਪ ਨੂੰ ਸਮਰਪਿਤ 'ਪਿਤਾ ਦਿਵਸ' ਸੰਗੀਤਕ ਸਮਾਗਮ ਦੇ ਆਯੋਜਨ ਰਾਹੀਂ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ 'ਚ ਡਾ. ਚਰਨ ਕਮਲ ਸਿੰਘ, ਡਾਇਰੈਕਟਰ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਹੋਰਾਂ ਨੇ ਪਤਵੰਤੇ ਸੱਜਣਾਂ ਨੂੰ 'ਜੀ ਆਇਆਂ' ਆਖਦਿਆਂ ਸਮਾਜ ਦੀ ਇਕਾਈ, ਭਾਵ, ਇਕ ਪਰਿਵਾਰ ਲਈ ਪਿਤਾ ਦੀ ਜ਼ਿੰਮੇਵਾਰਨਾ ਕਦਰਾਂ-ਕੀਮਤਾਂ ਦੇ ਮਹੱਤਵ ਨੂੰ ਉਜਾਗਰ ਕੀਤਾ | ਉਨ੍ਹਾਂ ਕਿਹਾ ਕਿ ਇੰਸਟੀਚਿਊਟ ਵਿਖੇ ਸੰਗੀਤ ਦੀ ਸਿਖਲਾਈ ਦੇ ਨਾਲ ਨਾਲ ਪਰਿਵਾਰਕ ਤੰਦਾਂ ਪ੍ਰਤੀ ਸੁਚੇਤ ਕੀਤਾ ਜਾਂਦਾ ਹੈ ਤਾਂ ਜੋ ਭਵਿੱਖ ਦੇ ਗਾਇਕ-ਸੰਗੀਤਕਾਰ ਸਮਾਜ ਵਿਚ ਉਸਾਰੂ ਯੋਗਦਾਨ ਪਾ ਸਕਣ | ਇੰਸਟੀਚਿਊਟ ਦੇ ਸਿੱਖਿਆਰਥੀਆਂ ਭਾਵਨਾ, ਅਰਾਧਿਆ, ਸਿਮਰਨ ਕੌਰ, ਅਨਹਦ ਕੌਰ, ਦਸ਼ਮੀਤ ਕੌਰ, ਸਮੀਕਸ਼ਾ, ਵਿਜੈ ਸੂਦ ਅਤੇ ਹਰਸ਼ੀਨ ਕੌਰ ਨੇ ਮਧੁਰ ਸੰਗੀਤ ਅਤੇ ਕਿਆਂਸ਼, ਦਵੀਸ਼ੀ ਅਤੇ ਆਰਵੀ ਨੇ ਕੀ-ਬੋਰਡ ਰਾਹੀਂ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ | ਸਮਾਗਮ 'ਚ ਅਸ਼ੋਕ ਕੁਮਾਰ ਇੰਡਾਨਾ, ਆਈ. ਆਰ. ਐਸ. ਆਬਜ਼ਰਵਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨ੍ਹਾਂ ਨੇ ਸਾਰਿਆਂ ਨੂੰ ਚੋਣਾਂ 'ਚ ਵੱਧ ਚੜ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਇਸ ਮੌਕੇ ਚੋਣਾਂ ਦੇ ਸੰਬੰਧ 'ਚ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਉਚੇਚ ਨਾਲ ਤਿਆਰ ਕੀਤਾ ਗਾਣਾ 'ਵੋਟ ਦਾ ਅਧਿਕਾਰ' ਅਸ਼ੋਕ ਕੁਮਾਰ ਇੰਡਾਨਾ ਅਤੇ ਹਿਮਾਂਸ਼ੂ ਜੈਨ, ਡਿਪਟੀ ਕਮਿਸ਼ਨਰ, ਲੁਧਿਆਣਾ ਵਲੋਂ ਜਾਰੀ ਕੀਤਾ ਗਿਆ | ਇਸ ਮੌਕੇ ਰੋਹਿਤ ਗੁਪਤਾ (ਆਈ. ਏ. ਐਸ.) ਐਡੀਸ਼ਨਲ ਡਿਪਟੀ ਕਮਿਸ਼ਨਰ ਲੁਧਿਆਣਾ, ਅਮਰਜੀਤ ਸਿੰਘ ਬੈਂਸ ਐਡੀਸ਼ਨਲ ਡਿਪਟੀ ਕਮਿਸ਼ਨਰ (ਡਿਵੈਲਪਮੈਂਟ) ਲੁਧਿਆਣਾ, ਕੁਲਪ੍ਰੀਤ ਸਿੰਘ ਐਡੀਸ਼ਨਲ ਡਿਪਟੀ ਕਮਿਸ਼ਨਰ ਜਗਰਾਉਂ, ਡਾ. ਨੀਰੂਪਮਾ ਵੇਨੀਗਾਲਾ, ਗੁਰਪਿੰਦਰ ਸਿੰਘ ਹਾਜ਼ਰ ਰਹੇ ਅਤੇ ਮਿਸਿਜ਼ ਪੂਜਾ, ਡੀਨ ਇਸ਼ਮੀਤ ਸਿੰਘ ਮਿਊਜ਼ਿਕ ਇੰਸਟੀਚਿਊਟ ਅਤੇ ਡਾਂਸ ਟੀਚਰ ਸ਼ੀਤਲ ਸ਼ਰਮਾ ਨੇ ਸਟੇਜ ਦਾ ਸੁਚੱਜੇ ਢੰਗ ਨਾਲ ਸੰਚਾਲਨ ਕੀਤਾ |

ਪਿਛਲੀ ਖ਼ਬਰ ਐਡਵੋਕੇਟ ਧਾਮੀ ਨੇ ਭਾਈ ਸੋਢੀ ਨਾਲ ਕੀਤੀ ਮੁਲਾਕਾਤ <br/> ਅਗਲੀ ਖ਼ਬਰ ਉੱਘੇ ਰੰਗਕਰਮੀ ਨਿਰਮਲ ਜÏੜਾ ਦੀ ਪੁਸਤਕ 'ਲੌਕਡਾਊਨ' ਲੋਕ ਅਰਪਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।