ਲੁਧਿਆਣਾ, 18 ਜੂਨ (ਡਾ. ਤਰਲੋਚਨ ਸਿੰਘ)-ਪਿਛਲੇ ਸਮੇਂ ਦÏਰਾਨ ਆਏ ਕੋਰੋਨਾ ਕਾਰਨ ਲੱਗੇ ਲਾਕਡਾਊਨ ਦÏਰਾਨ ਲੋਕਾਂ ਦੇ ਕਾਰੋਬਾਰ ਸਹੀ ਤਰੀਕੇ ਨਾਲ ਅਜੇ ਤੱਕ ਪਟੜੀ 'ਤੇ ਨਹੀਂ ਸਨ ਆਏ, ਜਦ ਕਿ ਹੁਣ ਮੁੜ ਸ਼ਹਿਰ ਵਿਚ ਕੋਰੋਨਾ ਦੀ ਦਸਤਕ ਕਾਰਨ ਸ਼ਹਿਰਵਾਸੀਆਂ 'ਚ ਇਕ ਵਾਰ ਫਿਰ ਸਹਿਮ ਦਾ ਮਾਹÏਲ ਸ਼ੁਰੂ ਹੋ ਗਿਆ ਹੈ¢ ਕੋਰੋਨਾ ਦੇ ਰੋਜ਼ਾਨਾਂਆ ਰਹੇ ਨਵੇਂ ਮਾਮਲਿਆਂ ਨੂੰ ਲੈ ਕੇ ਸਿਹਤ ਵਿਭਾਗ ਅਜੇ ਤੱਕ ਵੀ ਪੂਰੀ ਤਰ੍ਹਾਂ ਸਰਗਰਮ ਦਿਖਾਈ ਨਹੀਂ ਦੇ ਰਿਹਾ¢ ਸਿਹਤ ਵਿਭਾਗ ਵਲੋਂ ਮਿਲੀ ਜਾਣਕਾਰੀ ਅਨੁਸਾਰ ਅੱਜ 18 ਜੂਨ ਨੂੰ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ 3 ਪੁਰਸ਼ ਅਤੇ 2 ਮਹਿਲਾ ਸ਼ਾਮਲ ਹਨ¢ ਇਹ ਸਾਰੇ ਮਾਮਲੇ ਅਰਬਨ ਨਾਲ ਸੰਬੰਧਿਤ ਹਨ¢ ਇਨ੍ਹਾਂ ਆਏ ਨਵੇਂ ਮਾਮਲਿਆਂ ਨੇ ਸਿਹਤ ਵਿਭਾਗ ਨੂੰ ਇਕ ਵਾਰ ਫਿਰ ਤੋਂ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ¢ ਸਿਹਤ ਵਿਭਾਗ ਦੀ ਜਾਣਕਾਰੀ ਅਨੁਸਾਰ ਹੁਣ ਤੱਕ ਕੁੱਲ 60 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 25 ਵਿਅਕਤੀਆਂ ਦਾ ਹੋਮ ਆਈਸੋਲੇਟ ਕੰਪਲੀਟ ਹੋ ਚੁੱਕਾ ਹੈ¢ 33 ਮਾਮਲੇ ਐਕਟਿਵ ਹਨ , ਜਿਨ੍ਹਾਂ ਵਿਚੋਂ 29 ਨੂੰ ਘਰਾਂ ਵਿਚ ਹੀ ਰਹਿਣ ਦੀ ਸਲਾਹ ਦਿੱਤੀ ਗਈ ਹੈ¢ ਹੁਣ ਤੱਕ ਕੋਰੋਨਾ ਤੋਂ ਪੀੜਤ 2 ਵਿਅਕਤੀ ਦਮ ਤੋੜ ਚੁੱਕੇ ਹਨ¢ ਸਿਹਤ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਭੀੜ ਭਾੜ ਵਾਲੇ ਇਲਾਕਿਆਂ ਵਿਚ ਜਾਣ ਤੋਂ ਗੁਰੇਜ਼ ਕਰਨ, ਜੇਕਰ ਕਿਸੇ ਜ਼ਰੂਰੀ ਕੰਮ ਜਾਣਾ ਪਵੇ ਤਾਂ ਮਾਸਕ ਜ਼ਰੂਰ ਲਗਾਉਣ¢ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਖਾਂਸੀ, ਜ਼ੁਕਾਮ ਜਾਂ ਬੁਖ਼ਾਰ ਜ਼ਿਆਦਾ ਦਿਨ ਤੱਕ ਰਹਿੰਦਾ ਹੈ ਤਾਂ ਉਸ ਨੂੰ ਤੁਰੰਤ ਨੇੜੇ ਦੇ ਸਿਹਤ ਕੇਂਦਰ ਵਿਚ ਜਾ ਕੇ ਜਾਂਚ ਕਰਵਾਉਣੀ ਚਾਹੀਦੀ ਹੈ¢