24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

25ਵੇਂ ਉੱਤਰੀ ਭਾਰਤ ਆਸ਼ੀਹਾਰਾ ਕਰਾਟੇ ਮੁਕਾਬਲਿਆਂ ਵਿਚ ਪੰਜਾਬ ਦੀ ਟੀਮ ਨੂੰ ਮਿਲਿਆ ਤੀਜਾ ਸਥਾਨ <br/>

25ਵੇਂ ਉੱਤਰੀ ਭਾਰਤ ਆਸ਼ੀਹਾਰਾ ਕਰਾਟੇ ਮੁਕਾਬਲਿਆਂ ਵਿਚ ਤੀਜਾ ਸਥਾਨ ਹਾਸਲ ਕਰਨ ਵਾਲੀ ਪੰਜਾਬ ਦੀ ਟੀਮ ਜੇਤੂ ਕੱਪ ਦੇ ਨਾਲ, ਉਨ੍ਹਾਂ ਨਾਲ ਇਕਬਾਲ ਸਿੰਘ ਗਿੱਲ, ਜਸਵੰਤ ਸਿੰਘ ਛਾਪਾ, ਡਾ. ਇੰਦਰਜੀਤ ਸਿੰਘ ਅਤੇ ਹੋਰ¢ ਅਜੀਤ ਤਸਵੀਰ <br/> 19-06-2025
ਲੁਧਿਆਣਾ, 18 ਜੂਨ (ਡਾ. ਤਰਲੋਚਨ ਸਿੰਘ)-ਆਸ਼ੀਹਾਰਾ ਕਰਾਟੇ ਫੈਡਰੇਸ਼ਨ, ਇੰਡੀਆ ਵਲੋਂ ਕਰਵਾਏ 25ਵੇਂ ਉੱਤਰੀ ਭਾਰਤ ਆਸ਼ੀਹਾਰਾ ਕਰਾਟੇ ਮੁਕਾਬਲਿਆਂ ਵਿਚ ਪੰਜਾਬ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ¢ ਇਹ ਮੁਕਾਬਲੇ ਚੰਡੀਗੜ੍ਹ ਰੋਡ ਸਥਿਤ ਸਿਨੇਟਿਕ ਬਿਜ਼ਨਸ ਕਾਲਜ ਵਿਖੇ ਕਰਵਾਏ ਗਏ¢ ਇਨ੍ਹਾਂ ਮੁਕਾਬਲਿਆਂ ਵਿਚ ਉੱਤਰੀ ਭਾਰਤ ਦੀਆਂ 35 ਤੋਂ ਵੱਧ ਟੀਮਾਂ ਨੇ ਹਿੱਸਾ ਲਿਆ, ਜਿਸ ਵਿਚ 350 ਤੋਂ ਵੱਧ ਬੱਚਿਆਂ ਨੇ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ¢ ਇਸ ਮÏਕੇ ਆਈ.ਪੀ.ਐਸ. ਇਕਬਾਲ ਸਿੰਘ ਗਿੱਲ, ਜਸਵੰਤ ਸਿੰਘ ਛਾਪਾ ਪ੍ਰਧਾਨ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਲੁਧਿਆਣਾ, ਡਾ. ਇੰਦਰਜੀਤ ਸਿੰਘ, ਡਾਇਰੈਕਟਰ, ਡਾ. ਕੋਟਨਿਸ ਐਕਿਊਪੰਕਚਰ ਹਸਪਤਾਲ, ਸਲੇਮ ਟਾਬਰੀ ਅਤੇ ਅਰਜੁਨ ਪੁਰਸਕਾਰ ਜੇਤੂ ਜਗਜੀਤ ਸਿੰਘ ਜੱਲਾ ਸੇਵਾਮੁਕਤ ਐਸ.ਪੀ., ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬੀਬੀ ਬੁਲਬੁਲ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ¢ ਇਸ ਮÏਕੇ ਡਾ. ਇੰਦਰਜੀਤ ਸਿੰਘ ਅਤੇ ਜਸਵੰਤ ਸਿੰਘ ਛਾਪਾ ਨੇ ਆਸ਼ੀਹਾਰਾ ਕਰਾਟੇ ਫੈਡਰੇਸ਼ਨ ਦੇ ਮੁਖੀ ਪੰਕਜ ਸਾਹਨੀ ਅਤੇ ਦਿਨੇਸ਼ ਰਾਠÏਰ ਦਾ ਪੰਜਾਬ ਦੀ ਨÏਜਵਾਨ ਪੀੜ੍ਹੀ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਧੰਨਵਾਦ ਕੀਤਾ¢ ਇਸ ਮੁਕਾਬਲੇ ਵਿਚ ਉਤਰ ਪ੍ਰਦੇਸ਼ ਦੀ ਟੀਮ ਨੂੰ ਪਹਿਲਾ, ਉਤਰਾਖੰਡ ਦੀ ਟੀਮ ਨੂੰ ਦੂਜਾ ਅਤੇ ਪੰਜਾਬ ਦੀ ਟੀਮ ਨੂੰ ਤੀਜਾ ਸਥਾਨ ਮਿਲਿਆ¢ ਜੇਤੂ ਟੀਮਾਂ ਨੂੰ ਪ੍ਰਬੰਧਕ ਪੰਕਜ ਸਾਹਨੀ, ਦਿਨੇਸ਼ ਰਾਠÏਰ, ਧਰਮਵੀਰ ਸਿੰਘ ਧਾਮੀ, ਡਾ. ਜ਼ਫ਼ਰ ਜ਼ਾਹਿਰ ਅਤੇ ਚੇਅਰਪਰਸਨ ਡਾ. ਗਜ਼ਾਲਾ ਕਾਦਰੀ ਵਲੋਂ ਯਾਦਗਾਰੀ ਚਿੰਨ੍ਹ ਅਤੇ ਤਗਮਿਆਂ ਨਾਲ ਸਨਮਾਨਿਤ ਕੀਤਾ ਗਿਆ¢

ਪਿਛਲੀ ਖ਼ਬਰ ਰਿਟਰਨਿੰਗ ਅਫ਼ਸਰ ਨਾਲ ਉਲਝਣ ਵਾਲੇ ਕਾਂਗਰਸੀ ਵਰਕਰਾਂ ਖ਼ਿਲਾਫ਼ ਕੇਸ ਦਰਜ <br/> ਅਗਲੀ ਖ਼ਬਰ ਕੋਰੋਨਾ ਦੇ 5 ਹੋਰ ਨਵੇਂ ਮਾਮਲੇ ਆਏ ਸਾਹਮਣੇ, ਲੋਕਾਂ 'ਚ ਭਾਰੀ ਡਰ ਤੇ ਸਹਿਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।