27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਦਾਖ਼ਲੇ ਲਈ ਹੋਈ ਪ੍ਰਵੇਸ਼ ਪ੍ਰੀਖਿਆ <br/>

ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਲਈ ਗਈ ਪ੍ਰਵੇਸ਼ ਪ੍ਰੀਖਿਆ ਦੌਰਾਨ ਪ੍ਰੀਖਿਆ ਦਿੰਦੇ ਹੋਏ ਵਿਦਿਆਰਥੀ ਅਤੇ ਨਿਰੀਖਣ ਲਈ ਪਹੁੰਚੇ ਉਪ-ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ | ਅਜੀਤ ਤਸਵੀਰ <br/> 19-06-2025
ਲੁਧਿਆਣਾ, 18 ਜੂਨ (ਜਗਮੀਤ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵੱਖ-ਵੱਖ ਪ੍ਰੋਗਰਾਮਾਂ ਵਿਚ ਦਾਖ਼ਲੇ ਲਈ ਹੋਈ ਸਾਂਝੀ ਪ੍ਰਵੇਸ਼ ਪ੍ਰੀਖਿਆ (ਸੀ.ਈ.ਟੀ.) ਵਿਚ 2951 ਵਿਦਿਆਰਥੀ ਬੈਠੇ | ਅਕਾਦਮਿਕ ਤੌਰ 'ਤੇ ਪੀ.ਏ.ਯੂ. ਦਾ ਹਿੱਸਾ ਬਣਨ ਲਈ ਇਸ ਪ੍ਰਵੇਸ਼ ਪ੍ਰੀਖਿਆ ਨੂੰ ਪਾਸ ਕਰਨਾ ਲਾਜ਼ਮੀ ਹੁੰਦਾ ਹੈ | ਇਸ ਸੰਬੰਧੀ ਵਿਸਥਾਰ ਵਿਚ ਜਾਣਕਾਰੀ ਦਿੰਦਿਆਂ ਰਜਿਸਟਰਾਰ ਡਾ. ਰਿਸ਼ੀਪਾਲ ਸਿੰਘ ਆਈ.ਏ.ਐੱਸ. ਨੇ ਦੱਸਿਆ ਕਿ ਕੁੱਲ ਮਿਲਾ ਕੇ 2951 ਵਿਦਿਆਰਥੀਆਂ ਵਿਚੋਂ 1366 (46.29 ਫ਼ੀਸਦੀ) ਮੁੰਡੇ ਅਤੇ 1585 (53.71 ਫ਼ੀਸਦੀ) ਕੁੜੀਆਂ ਨੇ ਪ੍ਰਵੇਸ਼ ਪ੍ਰੀਖਿਆ ਦਿੱਤੀ | ਉਨ੍ਹਾਂ ਦੱਸਿਆ ਕਿ ਇਮਤਿਹਾਨ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ 13 ਕੇਂਦਰ ਪੀ.ਏ.ਯੂ. ਅਤੇ ਆਸਪਾਸ ਦੀਆਂ ਸੰਸਥਾਵਾਂ ਵਿਚ ਬਣਾਏ ਗਏ ਸਨ | ਇਸ ਵਰ੍ਹੇ ਪ੍ਰੀਖਿਆ ਲਈ ਹਾਜ਼ਰ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ 84.17 ਪ੍ਰਤੀਸ਼ਤ ਦਰਜ਼ ਕੀਤੀ ਗਈ | ਪੀ.ਏ.ਯੂ. ਦੇ ਉਪ-ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਵਿਦਿਆਰਥੀਆਂ ਦੀ ਇਸ ਗਿਣਤੀ ਉੱਪਰ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦੀ ਸ਼ਾਨਦਾਰ ਰਵਾਇਤ ਦਾ ਹਿੱਸਾ ਬਣਨ ਲਈ ਇਹਨਾਂ ਵਿਦਿਆਰਥੀਆਂ ਵਿਚ ਪਾਇਆ ਜਾਣ ਵਾਲਾ ਉਤਸ਼ਾਹ ਬੇਹੱਦ ਆਸ਼ਾਜਨਕ ਹੈ | ਯੂਨੀਵਰਸਿਟੀ ਨੇ ਲਗਾਤਾਰ ਤੀਸਰੇ ਸਾਲ ਦੇਸ਼ ਭਰ ਵਿਚ ਸਰਵੋਤਮ ਖੇਤੀ ਯੂਨੀਵਰਸਿਟੀ ਦੀ ਦਰਜਾਬੰਦੀ ਹਾਸਲ ਕੀਤੀ ਹੈ | ਇਹ ਸਾਰਾ ਕੁੱਝ ਉਚ ਪੱਧਰ ਦੀ ਖੇਤੀ ਖੋਜ, ਪਸਾਰ ਸੇਵਾਵਾਂ ਅਤੇ ਅਕਾਦਮਿਕ ਪ੍ਰਾਪਤੀਆਂ ਦੇ ਸਿਰ ਤੇ ਹੀ ਸੰਭਵ ਹੋਇਆ ਹੈ | ਡਾ. ਗੋਸਲ ਨੇ ਆਸ ਪ੍ਰਗਟਾਈ ਕਿ ਆਉਂਦੇ ਅਕਾਦਮਿਕ ਵਰਿ੍ਹਆਂ ਦੌਰਾਨ ਦਾਖਲਾ ਲੈਣ ਵਿਚ ਸਫਲ ਰਹਿਣ ਵਾਲੇ ਵਿਦਿਆਰਥੀ ਇਸ ਅਕਾਦਮਿਕ ਪਰੰਪਰਾ ਨੂੰ ਹੋਰ ਅੱਗੇ ਤੋਰਨਗੇ | ਇਸਦੇ ਨਾਲ ਹੀ ਉਪ-ਕੁਲਪਤੀ ਨੇ ਇਹਨਾਂ ਵਿਦਿਆਰਥੀਆਂ ਨੂੰ ਵਿਸ਼ਵ ਪੱਧਰੀ ਸੰਸਥਾਵਾਂ ਨਾਲ ਮੁਕਾਬਲੇ ਲਈ ਤਿਆਰ ਕਰਨ ਵਾਸਤੇ ਹਰ ਸੰਭਵ ਕੋਸ਼ਿਸ਼ ਦਾ ਭਰੋਸਾ ਯੂਨੀਵਰਸਿਟੀ ਵਲੋਂ ਦਿਵਾਇਆ |

ਪਿਛਲੀ ਖ਼ਬਰ ਸਿਵਲ ਹਸਪਤਾਲ ਵਿਚੋਂ ਟੈਂਕੀਆਂ ਦੇ ਢੱਕਣ ਚੋਰੀ <br/> ਅਗਲੀ ਖ਼ਬਰ ਵੋਟਰਾਂ ਨੂੰ ਰਾਸ਼ਨ ਵੰਡਣ ਵਾਲਾ ਕਾਂਗਰਸੀ ਵਰਕਰ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।