27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਵੀਨਸ ਲੇਡੀਜ਼ ਕਲੱਬ ਦੇ ਨਵੇਂ ਸੈਸ਼ਨ ਦੀ ਪਹਿਲੀ ਮੀਟਿੰਗ ਯਾਦਗਾਰੀ ਬਣੀ ਕਲੱਬ ਮੈਂਬਰਾਂ ਨੂੰ ਵੱਖ-ਵੱਖ ਖ਼ਿਤਾਬਾਂ ਨਾਲ ਕੀਤਾ ਸਨਮਾਨਿਤ <br/>

ਵੀਨਸ ਲੇਡੀਜ਼ ਕਲੱਬ ਦੇ ਨਵੇਂ ਸੈਸ਼ਨ ਦੀ ਪਹਿਲੀ ਮੀਟਿੰਗ ਦÏਰਾਨ ਫ਼ੈਸ਼ਨ ਰੈਂਪ ਵਾਕ ਵਿਚ ਸ਼ਾਮਿਲ ਕਲੱਬ ਦੀਆਂ ਮੈਂਬਰਜ਼¢ ਤਸਵੀਰ-ਸੇਵਕ ਸਿੰਘ <br/> 19-06-2025
ਲੁਧਿਆਣਾ, 18 ਜੂਨ (ਡਾ. ਤਰਲੋਚਨ ਸਿੰਘ)-ਵੀਨਸ ਲੇਡੀਜ਼ ਕਲੱਬ ਵਲੋਂ ਅੱਜ ਮਹਾਰਾਜਾ ਪਲਾਜ਼ੋ ਵਿਖੇ ਫੁੱਲਾਂ ਦੇ ਥੀਮ ਦੇ ਬੈਨਰ ਹੇਠ ਪੂਰੇ ਉਤਸ਼ਾਹ ਨਾਲ ਨਵੇਂ ਸੈਸ਼ਨ ਦੀ ਪਹਿਲੀ ਮੀਟਿੰਗ ਕੀਤੀ ਗਈ¢ ਮੀਟਿੰਗ ਦÏਰਾਨ ਕਲੱਬ ਦੀ ਡਾਇਰੈਕਟਰ ਕੁਲਜੀਤ ਵਾਲੀਆ ਨੇ ਨਵੀਂ ਪ੍ਰਧਾਨ ਅਨੁਰਾਧਾ ਬਾਂਸਲ ਅਤੇ ਉਪ ਪ੍ਰਧਾਨ ਰੀਮਾ ਭਾਟੀਆ ਦਾ ਨਾਮ ਐਲਾਨ ਕੀਤਾ¢ ਕਲੱਬ ਦੀ ਡਿਪਟੀ ਡਾਇਰੈਕਟਰ ਮਨਮੋਹਨ ਖਰਬੰਦਾ ਨੂੰ ਨਵਾਂ ਅਹੁਦਾ ਸੌਂਪਿਆ ਗਿਆ ਹੈ¢ ਮੀਟਿੰਗ ਦÏਰਾਨ ਕਲੱਬ ਦੀ ਚੇਅਰਪਰਸਨ ਪਰਮਜੀਤ ਮੱਟਾ ਅਤੇ ਵਾਈਸ ਚੇਅਰਪਰਸਨ ਸਰੋਜ ਜੈਨ ਨੂੰ ਸਨਮਾਨਿਤ ਕੀਤਾ ਗਿਆ¢ ਦੋ ਨਵੇਂ ਬੋਰਡ ਮੈਂਬਰਾਂ ਦਾ ਐਲਾਨ ਵੀ ਕੀਤਾ ਗਿਆ, ਜਿਸ ਵਿਚ ਸ਼ੈਲੀ ਖਰਬੰਦਾ ਅਤੇ ਸਲੋਨੀ ਗੋਇਲ ਸ਼ਾਮਿਲ ਹਨ¢ ਮੀਟਿੰਗ ਦÏਰਾਨ ਕਲੱਬ ਦੀ ਸਕੱਤਰ ਗੁਰਦੀਪ ਖਰੇ ਵਲੋਂ ਕਲੱਬ ਦੇ ਸਾਰੇ ਮੈਂਬਰਾਂ ਦਾ ਸਵਾਗਤ ਕੀਤਾ ਗਿਆ ਅਤੇ ਪ੍ਰੋਗਰਾਮ ਦੀ ਮੇਜ਼ਬਾਨੀ ਬਹੁਤ ਹੀ ਸ਼ਾਨ ਨਾਲ ਕੀਤੀ ਗਈ¢ ਮੀਟਿੰਗ ਵਿਚ ਸ਼ਾਮਿਲ ਕਲੱਬ ਦਾ ਹਰ ਇਕ ਮੈਂਬਰ ਫੁੱਲਾਂ ਦੇ ਪਹਿਰਾਵੇ ਵਿਚ ਸਜਿਆ ਹੋਇਆ ਬਹੁਤ ਹੀ ਖ਼ੂਬਸੂਰਤ ਦਿੱਖ ਰਿਹਾ ਸੀ¢ ਇਸ ਮÏਕੇ ਸਮੂਹ ਕਲੱਬ ਮੈਂਬਰਾਂ ਨੂੰ ਸਵਾਗਤ ਦੇ ਚਿੰਨ੍ਹ ਵਜੋਂ ਫੁੱਲ ਭੇਟ ਕੀਤੇ ਗਏ¢ ਇਸ ਮÏਕੇ ਕਲੱਬ ਦੀ ਪ੍ਰਧਾਨ ਅਨੁਰਾਧਾ ਨੇ ਇਸ ਸੈਸ਼ਨ ਲਈ ਆਪਣੀ ਟੀਮ ਦਾ ਐਲਾਨ ਕੀਤਾ¢ ਇਸ ਮÏਕੇ ਅਨੁਭਾ ਅਤੇ ਬਬੀਤਾ ਦੁਆਰਾ ਸੋਲੋ ਡਾਂਸ ਪ੍ਰਦਰਸ਼ਨ ਕੀਤਾ ਗਿਆ¢ ਮੀਟਿੰਗ ਦਾ ਯਾਦਗਾਰੀ ਪਲ ਫੁੱਲਾਂ ਦੇ ਪਹਿਰਾਵੇ ਨੂੰ ਪ੍ਰਦਰਸ਼ਿਤ ਕਰਨ ਵਾਲਾ ਫ਼ੈਸ਼ਨ ਰੈਂਪ ਵਾਕ ਸੀ, ਜਿਸ ਵਿਚ ਕਲੱਬ ਦੀਆਂ ਮੈਂਬਰਾਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ¢ ਇਸ ਮÏਕੇ ਕਲੱਬ ਮੈਂਬਰਾਂ ਨੂੰ ਤੋਹਫ਼ੇ ਅਤੇ ਵੱਖ-ਵੱਖ ਖ਼ਿਤਾਬਾਂ ਨਾਲ ਸਨਮਾਨਿਤ ਕੀਤਾ ਗਿਆ ¢

ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਦੁੱਗਰੀ ਵਿਖੇ ਇਸਤਰੀ ਸਤਿਸੰਗ ਸਭਾ ਦਾ ਸਨਮਾਨ ਸਮਾਗਮ <br/> ਅਗਲੀ ਖ਼ਬਰ ਸਿਵਲ ਹਸਪਤਾਲ ਵਿਚੋਂ ਟੈਂਕੀਆਂ ਦੇ ਢੱਕਣ ਚੋਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।