ਲੁਧਿਆਣਾ, 18 ਜੂਨ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੱਛਮੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡੀ ਸਫਲਤਾ ਮਿਲੀ ਹੈ¢ ਬੁੱਧਵਾਰ ਨੂੰ ਬੀ.ਆਰ.ਐਸ. ਨਗਰ ਤੋਂ ਸਫ਼ਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸੋਮਾ ਪ੍ਰਧਾਨ ਆਪਣੇ ਸਾਥੀਆਂ ਨਾਲ 'ਆਪ' ਵਿਚ ਸ਼ਾਮਿਲ ਹੋ ਗਏ¢ ਇਸ ਤੋਂ ਇਲਾਵਾ ਹੈਬੋਵਾਲ ਦੇ ਨਾਮੀ ਸਮਾਜ ਸੇਵਕ ਦੀਪ ਬਿਰਲਾ ਵੀ ਆਪਣੀ ਪੂਰੀ ਟੀਮ ਦੇ ਨਾਲ ਆਪ 'ਚ ਸ਼ਾਮਿਲ ਹੋਏ¢ ਆਪ ਦੇ ਸੂਬਾ ਜਰਨਲ ਸਕੱਤਰ ਡਾ. ਸੰਨੀ ਆਹਲੂਵਾਲੀਆ ਨੇ ਸਾਰੇ ਲੋਕਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਾਇਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ¢ ਸਾਰੇ ਲੋਕਾਂ ਨੇ 'ਆਪ' ਉਮੀਦਵਾਰ ਨੂੰ ਸੰਜੀਵ ਅਰੋੜਾ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ¢