ਲੁਧਿਆਣਾ, 18 ਜੂਨ (ਪਰਮਿੰਦਰ ਸਿੰਘ ਆਹੂਜਾ)-ਆਪਣੀ ਕਰਿਆਨਾ ਦੀ ਦੁਕਾਨ ਉਪਰ ਬੈਠੇ ਇਕ ਨੌਜਵਾਨ ਨੂੰ ਮੋਟਰਸਾਈਕਲ ਅਤੇ ਕਾਰ ਸਵਾਰਾਂ ਵਲੋਂ ਕਥਿਤ ਰੂਪ ਨਾਲ ਅਗਵਾ ਕਰਨ ਦੇ ਚੱਲਦੇ ਥਾਣਾ ਡਾਬਾ ਦੀ ਪੁਲਿਸ ਨੇ ਕੇਸ ਦਰਜ ਕਰਕੇ 5 ਅਗਵਾਕਾਰਾਂ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਥਾਣਾ ਡਾਬਾ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਮਨਜੀਤਪਾਲ ਸਿੰਘ ਵਾਸੀ ਮੁਹੱਲਾ ਗਿਆਨ ਚੰਦ ਨਗਰ, ਥਾਣਾ ਡਾਬਾ ਨੇ ਦੱਸਿਆ ਕਿ ਇਕ ਮੋਟਰਸਾਈਕਲ ਅਤੇ ਹਰਿਆਣਾ ਨੰਬਰ ਦੀ ਗੱਡੀ ਉਪਰ ਆਏ ਅੱਧਾ ਦਰਜਨ ਤੋਂ ਜ਼ਿਆਦਾ ਵਿਅਕਤੀਆਂ ਨੇ ਮੰਗਲਵਾਰ ਨੂੰ ਉਸਦੇ ਤਰੁਨਜੀਤ ਸਿੰਘ ਨੂੰ ਜ਼ਬਰਦਸਤੀ ਕਰਿਆਨਾ ਦੀ ਦੁਕਾਨ ਤੋਂ ਅਗਵਾ ਕਰ ਲਿਆ ਅਤੇ ਕਿਧਰੇ ਲੈ ਗਏ | ਪੁਲਿਸ ਨੇ ਕੇਸ ਦਰਜ ਕਰਕੇ ਅਗਵਾ ਤਰੁਨਜੀਤ ਸਿੰਘ ਅਤੇ ਕਾਰ ਨੂੰ ਬਰਾਮਦ ਕਰਦੇ ਹੋਏ ਅਗਵਾਕਾਰਾਂ ਰਾਜੇਸ਼ ਯਾਦਵ ਪੁੱਤਰ ਘਨਸ਼ਾਮ ਵਾਸੀ ਨਿਊ ਸਤਿਗੁਰੂ ਨਗਰ, ਲੁਧਿਆਣਾ, ਗਗਨਦੀਪ ਸਿੰਘ ਪੁੱਤਰ ਸਿਕੰਦਰ ਪ੍ਰਸਾਦ ਵਾਸੀ ਗੁਰੂ ਤੇਗ਼ ਬਹਾਦਰ ਨਗਰ, ਸੂਆ ਰੋਡ, ਲੁਧਿਆਣਾ, ਅਮਨ ਯਾਦਵ ਪੁੱਤਰ ਅਸ਼ੋਕ ਯਾਦਵ ਵਾਸੀ ਗੁਰੂ ਨਾਨਕ ਨਗਰ, ਡਾਬਾ, ਮੋਹਿਤ ਪੁੱਤਰ ਨਰਿੰਦਰ ਸਿੰਘ ਵਾਸੀ ਨਿਊ ਸਤਿਗੁਰੂ ਨਗਰ ਅਤੇ ਸੰਨੀ ਰਜਨ ਪੁੱਤਰ ਵਿਜੈ ਰਜਤ ਵਾਸੀ ਸੂਆ ਰੋਡ, ਲੁਧਿਆਣਾ ਨੂੰ ਗਿ੍ਫ਼ਤਾਰ ਕਰਕੇ ਅੱਗੇ ਦੀ ਕਾਰਵਾਈ ਆਰੰਭ ਦਿੱਤੀ ਹੈ |