26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਖ਼ੂਨਦਾਨ ਕੈਂਪ ਲਗਾਇਆ <br/>

ਓਸਵਾਲ ਸਮੂਹ ਦੇ ਵਰਧਮਾਨ ਅਮਰਾਂਤੇ ਵਲੋਂ ਗੁਰੂ ਨਾਨਕ ਬਲੱਡ ਸੈਂਟਰ ਦੇ ਸਹਿਯੋਗ ਨਾਲ ਲਗਾਏ ਗਏ ਖ਼ੂਨਦਾਨ ਕੈਂਪ ਦੌਰਾਨ ਖ਼ੂਨਦਾਨ ਕਰਦੇ ਹੋਏ ਖ਼ੂਨਦਾਨੀ | ਅਜੀਤ ਤਸਵੀਰ <br/> 19-06-2025
ਲੁਧਿਆਣਾ, 18 ਜੂਨ (ਅਜੀਤ ਬਿਊਰੋ)-ਓਸਵਾਲ ਸਮੂਹ ਦੀ ਇਕਾਈ ਵਰਧਮਾਨ ਅਮਰਾਂਤੇ ਵਲੋਂ ਚੰਡੀਗੜ੍ਹ ਰੋਡ ਵਿਖੇ ਇਕ ਖ਼ੂਨਦਾਨ ਕੈਂਪ ਗੁਰੂ ਨਾਨਕ ਬਲੱਡ ਸੈਂਟਰ ਦੇ ਸਹਿਯੋਗ ਨਾਲ ਲਗਾਇਆ ਗਿਆ, ਜਿਸ ਦਾ ਥੀਮ 'ਖ਼ੂਨਦਾਨ ਕਰੋ ਤੇ ਜ਼ਿੰਦਗੀਆਂ ਬਚਾਓ' ਸੀ | ਇਸ ਖ਼ੂਨਦਾਨ ਕੈਂਪ ਵਿਚ ਇਲਾਕਾ ਨਿਵਾਸੀਆਂ, ਸਟਾਫ਼ ਤੇ ਵਲੰਟੀਅਰਾਂ ਵਲੋਂ ਖ਼ੂਨਦਾਨ ਕੀਤਾ ਗਿਆ | ਇਸ ਬਾਰੇ ਗੱਲਬਾਤ ਕਰਦਿਆਂ ਓਸਵਾਲ ਸਮੂਹ ਦੇ ਚੇਅਰਮੈਨ ਆਦਿਸ਼ ਓਸਵਾਲ ਨੇ ਕਿਹਾ ਕਿ ਉਨ੍ਹਾਂ ਦੇ ਸਮੂਹ ਵਲੋਂ ਮਨੁੱਖਤਾ ਦੀ ਸੇਵਾ ਲਈ ਵੱਖ-ਵੱਖ ਤਰ੍ਹਾਂ ਦੇ ਕਾਰਜ ਕੀਤੇ ਜਾਂਦੇ ਹਨ | ਇਸੇ ਤਰ੍ਹਾਂ ਖ਼ੂਨਦਾਨ ਕੈਂਪ ਲਈ ਗੁਰੂ ਨਾਨਕ ਬਲੱਡ ਸੈਂਟਰ ਨਾਲ ਭਾਈਵਾਲੀ ਕਰਕੇ ਖ਼ੁਸ਼ੀ ਹੋ ਰਹੀ ਹੈ | ਇਸ ਖ਼ੂਨਦਾਨ ਕੈਂਪ ਵਿਚ ਖ਼ੂਨ ਦਾਨ ਕਰਨ ਵਾਲੇ ਦਾਨੀਆਂ ਨੂੰ ਗੁਰੂ ਨਾਨਕ ਬਲੱਡ ਸੈਂਟਰ ਵਲੋਂ ਸਰਟੀਫਿਕੇਟ ਵੀ ਦਿੱਤਾ ਜਾਵੇਗਾ | ਸ੍ਰੀ ਓਸਵਾਲ ਨੇ ਕਿਹਾ ਕਿ ਵਰਧਮਾਨ ਅਮਰਾਂਤੇ ਸਮਾਜਿਕ ਜ਼ਿੰਮੇਵਾਰੀ ਕਾਰਜਾਂ ਵਿਚ ਆਪਣੀ ਮਜ਼ਬੂਤ ਹਿੱਸੇਦਾਰੀ ਰੱਖਦਾ ਹੈ |

ਪਿਛਲੀ ਖ਼ਬਰ ਲਖਬੀਰ ਸਿੰਘ ਸੰਧੂ ਕਾਂਗਰਸ ਮੰਡਲ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਆਮ ਆਦਮੀ ਕਲੀਨਿਕਾਂ 'ਚ ਤਾਇਨਾਤ ਮੈਡੀਕਲ ਅਫ਼ਸਰਾਂ ਲਈ ਵਿਸ਼ੇਸ਼ ਸਿਖਲਾਈ ਸੈਸ਼ਨ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।