25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਲੈਂਡ ਪੁਲਿੰਗ ਨੀਤੀ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ <br/>

ਸਰਕਾਰ ਦੀ ਲੈਂਡ ਪੁਲਿੰਗ ਨੀਤੀ ਦੇ ਵਿਰੋਧ 'ਚ ਗਲਾਡਾ ਦਫ਼ਤਰ ਦੇ ਬਾਹਰ ਕਿਸਾਨਾਂ, ਮਜ਼ਦੂਰਾਂ ਅਤੇ ਸਮਾਜ ਸੇਵੀ ਸੰਗਠਨਾਂ ਵਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਮੌਕੇ ਸੰਬੋਧਨ ਕਰਦੇ ਹੋਏ ਕਿਸਾਨ ਆਗੂ | ਅਜੀਤ ਤਸਵੀਰ <br/> 19-06-2025
ਲੁਧਿਆਣਾ, 18 ਜੂਨ (ਜਗਮੀਤ ਸਿੰਘ)-ਪੰਜਾਬ ਸਰਕਾਰ ਦੀ ਲੈਂਡ ਪੁਲਿੰਗ ਨੀਤੀ ਨੂੰ ਲੈ ਕੇ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਖੇਤੀ ਸਹਾਇਕ ਧੰਦਿਆਂ ਨਾਲ ਜੁੜੇ ਲੋਕਾਂ ਨੇ 32 ਪਿੰਡਾਂ ਦੀ ਲਗਪਗ 24000 ਤੋਂ ਜ਼ਿਆਦਾ ਜ਼ਮੀਨ ਐਕਵਾਇਰ ਕਰਨ ਦੇ ਰੋਸ ਵਜੋਂ ਗਲਾਡਾ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਰੋਸ ਪ੍ਰਦਰਸ਼ਨ ਦੀ ਅਗਵਾਈ ਸਬੰਧਿਤ ਪਿੰਡਾਂ ਦੇ ਸਾਬਕਾ ਅਤੇ ਮੌਜੂਦਾ ਸਰਪੰਚਾਂ, ਪੰਚਾਂ ਅਤੇ ਨੌਜਵਾਨਾਂ ਵਲੋਂ ਕੀਤੀ ਗਈ | ਇਸ ਮੌਕੇ ਕੰਮ ਬਚਾਓ, ਖੇਤ ਬਚਾਓ, ਪਿੰਡ ਬਚਾਓ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਸਰਕਾਰ ਦੀ ਨੀਤੀ ਅਤੇ ਨੀਅਤ ਉਪਰ ਸਵਾਲ ਚੁੱਕਦੇ ਹੋਏ ਕਿਹਾ ਕਿ ਲੈਂਡ ਪੁਲਿੰਗ ਐਕਟ, ਜ਼ਮੀਨ ਅਧਿਕਰਨ ਕਾਨੂੰਨ 2013 ਦਾ ਸਿੱਧਾ ਉਲੰਘਣ ਹੈ, ਜਿਸ ਨੰੂ ਕਿਸੇ ਵੀ ਕੀਮਤ 'ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ | ਇਸ ਮੌਕੇ ਤਰਸੇਮ ਸਿੰਘ ਜੋਧਾਂ ਸਾਬਕਾ ਵਿਧਾਇਕ, ਪ੍ਰਕਾਸ਼ ਸਿੰਘ ਸਰਪੰਚ ਜੋਧਾਂ, ਜਗਦੇਵ ਸਿੰਘ ਸਾਬਕਾ ਸਰਪੰਚ, ਸਰਬਜੀਤ ਕੌਰ ਸਰਪੰਚ ਮਲਕ, ਨਰਿੰਦਰ ਸਿੰਘ ਸਰਪੰਚ ਸਿਧਵਾਂ, ਦੀਦਾਰ ਸਿੰਘ ਸਾਬਕਾ ਚੇਅਰਮੈਨ ਬਲਾਕ ਸੰਮਤੀ, ਗੁਰਵਿੰਦਰ ਸਿੰਘ ਸਰਪੰਚ ਪਿੰਡ ਪੋਨਾ, ਬਲਵਿੰਦਰ ਸਿੰਘ ਲੋਕ ਅਧਿਕਾਰ ਲਹਿਰ, ਦਿਲਬੀਰ ਸਿੰਘ ਰਾਜਾ, ਜਸਵੰਤ ਸਿੰਘ ਘੋਲੀ ਮਾਰਕੀਟ ਪ੍ਰਧਾਨ, ਸੁੱਖਾ ਗਿੱਲ ਮੋਗਾ ਪ੍ਰਧਾਨ ਬੀ. ਕੇ. ਯੂ. ਤੋਤੇਵਾਲ, ਫ਼ਤਿਹ ਸਿੰਘ ਕੌਮੀ ਇਨਸਾਫ਼ ਮੋਰਚਾ, ਬੱਗਾ ਸਿੰਘ, ਪ੍ਰਕਾਸ਼ ਸਿੰਘ ਹਿੱਸੋਵਾਲ, ਚਰਨਜੀਤ ਸਿੰਘ ਹਿਮਾਯੰੂਪੁਰ, ਮਹਿੰਦਰ ਸਿੰਘ ਕਮਲਾਪੁਰਾ, ਬਾਪੂ ਬਲਕੋਰ ਸਿੰਘ ਗਿੱਲ, ਭਾਈ ਲਾਲੋ ਵਿਚਾਰ ਮੰਚ, ਪਿ੍ੰਸੀਪਲ ਅਮਰਜੀਤ ਸਿੰਘ, ਮਾਸਟਰ ਜਗਦੇਵ ਸਿੰਘ, ਸ਼ਮਸ਼ੇਰ ਸਿੰਘ ਆਸੀ ਨੇ ਵੀ ਸੰਬੋਧਨ ਕੀਤਾ |

ਪਿਛਲੀ ਖ਼ਬਰ ਬਾਲ ਸਿਰਜਣਾਤਮਿਕ ਕੈਂਪ ਸਫਲਤਾਪੂਰਵਕ ਸਮਾਪਤ <br/> ਅਗਲੀ ਖ਼ਬਰ ਮਾਮੂਲੀ ਹਾਦਸੇ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੀ ਕੀਤੀ ਕੁੱਟਮਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।