25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-06-2025

ਬਾਲ ਸਿਰਜਣਾਤਮਿਕ ਕੈਂਪ ਸਫਲਤਾਪੂਰਵਕ ਸਮਾਪਤ <br/>

ਅਜੀਤ ਡੈਸਕ 19-06-2025
ਲੁਧਿਆਣਾ, 18 ਜੂਨ (ਡਾ. ਤਰਲੋਚਨ ਸਿੰਘ)-ਗਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਵਲੋਂ ਸ਼ਹੀਦ ਬਾਬਾ ਭਾਨ ਸਿੰਘ ਗਦਰ ਮੈਮੋਰੀਅਲ ਟਰੱਸਟ ਦੇ ਬਾਨੀ ਪ੍ਰਧਾਨ ਮਰਹੂਮ ਲੈਫ. ਕਰਨਲ ਜਗਦੀਸ਼ ਸਿੰਘ ਬਰਾੜ ਨੂੰ ਸਮਰਪਿਤ ਬਾਲ ਸਿਰਜਣਾਤਮਿਕ ਕੈਂਪ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ, ਭਾਈ ਰਣਧੀਰ ਸਿੰਘ ਨਗਰ ਵਿਖੇ ਸਫਲਤਾ ਪੂਰਵਕ ਸਮਾਪਤ ਹੋ ਗਿਆ | ਕੈਂਪ ਦੇ ਆਖਰੀ ਦਿਨ ਸ਼ਾਮ ਨੂੰ ਬੱਚਿਆਂ ਨੇ ਸਿੱਖੀ ਕਲਾ ਦਾ ਪ੍ਰਦਰਸ਼ਨ ਕੀਤਾ | ਕੈਂਪ ਦੌਰਾਨ ਬੱਚਿਆਂ ਵਲੋਂ ਬਣਾਈ ਗਈ ਚਿੱਤਰਕਾਰੀ ਤੇ ਮਿੱਟੀ ਦੇ ਖਿਡੌਣਿਆਂ ਦੀ ਪ੍ਰਦਰਸ਼ਨੀ ਲਗਾਈ ਗਈ | ਸਭਾ ਦੇ ਪ੍ਰਧਾਨ ਐਡਵੋਕੇਟ ਹਰਪ੍ਰੀਤ ਜ਼ੀਰਖ ਅਤੇ ਜਨਰਲ ਸਕੱਤਰ ਰਾਕੇਸ਼ ਆਜ਼ਾਦ ਨੇ ਦੱਸਿਆ ਕਿ ਕੈਂਪ ਬੱਚਿਆਂ ਦੇ ਸਰਵਪੱਖੀ ਵਿਕਾਸ ਨੂੰ ਧਿਆਨ ਵਿਚ ਰੱਖਦਿਆਂ ਲਗਾਇਆ ਗਿਆ, ਜਿਸ ਵਿਚ ਬੱਚਿਆਂ ਨੇ ਨਾਟਕ, ਕੋਰੀਓਗ੍ਰਾਫੀ, ਕਵਿਤਾ, ਗੀਤ ਗਾਇਣ, ਸੁੰਦਰ ਲਿਖਾਈ, ਮਿੱਟੀ ਦੇ ਖਿਡੌਣੇ, ਭੰਗੜਾ ਅਤੇ ਵਿਗਿਆਨਕ ਚੇਤਨਾ ਬਾਰੇ ਸਿਖਲਾਈ ਪ੍ਰਾਪਤ ਕੀਤੀ | ਇਸ ਮੌਕੇ ਮਾਂ ਬੋਲੀ ਦੀ ਮਹੱਤਤਾ, ਦੇਸ਼ ਭਗਤੀ ਅਤੇ ਯੁੱਧ ਦੇ ਲੋਕਾਂ 'ਤੇ ਪੈਂਦੇ ਮਾੜੇ ਪ੍ਰਭਾਵਾਂ ਨੂੰ ਵਿਖਾਉਂਦਿਆਂ ਕੋਰੀਓਗ੍ਰਾਫੀ ਅਤੇ ਨਾਟਕ ਪੇਸ਼ ਕੀਤਾ ਗਿਆ ਅਤੇ ਬੱਚਿਆਂ ਨੂੰ ਜਾਤ-ਪਾਤ, ਰੰਗ, ਧਰਮ, ਨਸਲ ਆਦਿ ਦੇ ਵਿਤਕਰੇ ਤੋਂ ਉੱਪਰ ਉੱਠ ਕੇ ਚੰਗੇ ਸਮਾਜ ਲਈ ਸਾਂਝੇ ਕਾਰਜ ਕਰਨ ਲਈ ਪ੍ਰੇਰਿਤ ਕੀਤਾ ਗਿਆ | ਬੱਚਿਆਂ ਨੂੰ ਪੌਸ਼ਟਿਕ ਭੋਜਨ ਖਾਣ ਅਤੇ ਬਾਜ਼ਾਰੂ ਭੋਜਨ ਨੋਡਲ, ਬਰਗਰ, ਪੀਜ਼ਾ ਆਦਿ ਤੋਂ ਦੂਰ ਰਹਿਣ ਅਤੇ ਮੋਬਾਈਲ ਦੀ ਵਰਤੋਂ ਤੋਂ ਦੂਰ ਰਹਿ ਕੇ ਹੋਰ ਰਵਾਇਤੀ ਖੇਡਾਂ ਖੇਡਣ ਲਈ ਪ੍ਰੇਰਿਆ ਗਿਆ | ਕੈਂਪ ਦੌਰਾਨ ਸ਼ਮਸ਼ੇਰ ਨੂਰਪੁਰੀ, ਗੁਰਇਕਬਾਲ ਸਿੰਘ, ਜਸਲੀਨ ਅਤੇ ਭਾਗ ਲੈਣ ਵਾਲੇ ਬੱਚਿਆਂ ਨੂੰ ਸਰਟੀਫਿਕੇਟ ਤੇ ਕਿਤਾਬਾਂ ਵੰਡ ਕੇ ਸਨਮਾਨਿਤ ਕੀਤਾ ਗਿਆ | ਇਨ੍ਹਾਂ ਤੋ ਇਲਾਵਾ ਪ੍ਰਤਾਪ ਸਿੰਘ, ਮੀਨੂੰ ਸ਼ਰਮਾ, ਤਜਿੰਦਰ ਕੁਮਾਰ, ਕੁਲਵਿੰਦਰ ਸਿੰਘ, ਮਹੇਸ਼ ਕੁਮਾਰ, ਗੁਰਰੀਤ, ਨੀਲ, ਮਾਨ ਸਿੰਘ, ਸੰਦੀਪ ਕੌਰ ਆਦਿ ਨੇ ਵਲੰਟੀਅਰ ਡਿਊਟੀਆਂ ਨਿਭਾਈਆਂ |

ਪਿਛਲੀ ਖ਼ਬਰ ਪੀ. ਏ. ਸੀ. ਮੱਤੇਵਾੜਾ, ਸਤਲੁਜ ਦਰਿਆ ਅਤੇ ਬੁੱਢਾ ਦਰਿਆ ਗੰਭੀਰ ਸੰਕਟ 'ਚ-ਬੈਨੀਪਾਲ ਅਗਲੀ ਖ਼ਬਰ ਲੈਂਡ ਪੁਲਿੰਗ ਨੀਤੀ ਦੇ ਵਿਰੋਧ 'ਚ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।