ਲੁਧਿਆਣਾ, 19 ਜੂਨ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਅੱਜ ਵੋਟਾਂ ਪਾਉਣ ਦਾ ਕੰਮ ਮੁਕੰਮਲ ਹੋ ਗਿਆ | ਅੱਤ ਦੀ ਗਰਮੀ ਕਾਰਨ ਲੋਕਾਂ ਵਲੋਂ ਵੋਟ ਪਾਉਣ ਤੋਂ ਗੁਰੇਜ਼ ਕੀਤਾ ਗਿਆ, ਜਿਸ ਕਾਰਨ ਵੋਟ ਪ੍ਰਤੀਸ਼ਤ 51.33 ਤੱਕ ਸੀਮਤ ਹੀ ਰਹਿ ਗਈ | ਸਵੇਰੇ 7.00 ਵਜੇ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋਇਆ, ਜੋ ਕਿ ਦੇਰ ਸ਼ਾਮ ਤੱਕ ਚੱਲਦਾ ਰਿਹਾ | ਇਸ ਦÏਰਾਨ 51.33 ਪ੍ਰਤੀਸ਼ਤ ਲੋਕਾਂ ਵਲੋਂ ਹੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ | ਇਸ ਜ਼ਿਮਨੀ ਚੋਣ ਵਿਚ ਚਾਰ ਪ੍ਰਮੁੱਖ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ (ਬਾ) ਅਤੇ ਭਾਜਪਾ ਸਮੇਤ 14 ਉਮੀਦਵਾਰਾਂ ਵਲੋਂ ਆਪਣੀ ਕਿਸਮਤ ਅਜ਼ਮਾਈ ਜਾ ਰਹੀ ਸੀ ਅਤੇ ਇਹਨਾਂ ਦੀ ਕਿਸਮਤ ਹੁਣ ਵੋਟ ਮਸ਼ੀਨਾਂ ਵਿਚ ਬੰਦ ਹੋ ਗਈ ਹੈ¢ ਇਹਨਾਂ ਚੋਣ ਨਤੀਜੇ ਸੋਮਵਾਰ ਨੂੰ ਐਲਾਨੇ ਜਾਣਗੇ | ਸੋਮਵਾਰ 8.00 ਵਜੇ ਗਿਣਤੀ ਸ਼ੁਰੂ ਹੋਵੇਗੀ ਅਤੇ 11.00 ਵਜੇ ਤੱਕ ਸਥਿਤੀ ਸਪਸ਼ਟ ਹੋ ਜਾਵੇਗੀ | ਇਸ ਜ਼ਿਮਨੀ ਚੋਣ ਹਰੇਕ ਪਾਰਟੀ ਲਈ ਵੱਕਾਰ ਦਾ ਸਵਾਲ ਬਣੀ ਹੋਈ ਹੈ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਇਹਨਾਂ ਪਾਰਟੀਆਂ ਦੇ ਦਿੱਗਜ ਨੇਤਾ ਆਪਣੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰ ਰਹੇ ਸਨ |
ਸਵੇਰੇ 7.00 ਵਜੇ ਜਦੋਂ ਵੋਟਾਂ ਪਾਉਣ ਦਾ ਕੰਮ ਸ਼ੁਰੂ ਹੋਇਆ ਤਾਂ ਬੜੀ ਹੋਲੀ ਰਫ਼ਤਾਰ ਨਾਲ ਵੋਟਰਾਂ ਵਲੋਂ ਵੋਟਾਂ ਪਾਈਆਂ ਗਈਆਂ, ਪਰ ਸ਼ਾਮ 5.00 ਵਜੇ ਤੱਕ ਸਿਰਫ਼ 49.7% ਲੋਕਾਂ ਵਲੋਂ ਹੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਗਈ ਸੀ, ਪਰ ਆਖ਼ਰੀ ਇਕ ਘੰਟੇ ਵਿਚ ਇਹ ਪ੍ਰਤੀਸ਼ਤ ਵੱਧ ਗਈ ਅਤੇ ਕੁੱਲ ਵੋਟਰਾਂ ਨੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ | ਪੁਲਿਸ ਵਲੋਂ ਵੀ ਚੋਣਾਂ ਦੇ ਮੱਦੇਨਜ਼ਰ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ ਅਤੇ ਸਰਕਾਰੀ ਦਫ਼ਤਰਾਂ ਵਿਚ ਛੁੱਟੀ ਐਲਾਨੀ ਗਈ ਸੀ ਤਾਂ ਜੋ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ | ਹਲਕਾ ਪੱਛਮੀ ਵਿਚ ਕੁੱਲ 1,75469 ਵੋਟਰ ਹਨ, ਜਿਨ੍ਹਾਂ ਵਿਚੋਂ 85371 ਅÏਰਤਾਂ ਅਤੇ 90088 ਪੁਰਸ਼ ਵੋਟਰ ਹਨ, ਜਦਕਿ 10 ਵੋਟਰ ਤੀਜੇ ਲਿੰਗ ਦੇ ਵੀ ਹਨ | ਆਮ ਆਦਮੀ ਪਾਰਟੀ ਵਲੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ, ਕਾਂਗਰਸ ਵਲੋਂ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ, ਅਕਾਲੀ ਦਲ ਵਲੋਂ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ, ਭਾਜਪਾ ਵਲੋਂ ਜੀਵਨ ਗੁਪਤਾ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈਂ ਅਤੇ ਇਹ ਮੁਕਾਬਲਾ ਦਿਲਚਸਪ ਹੋਣ ਦੀ ਸੰਭਾਵਨਾ ਹੈ | ਅੱਜ ਵੋਟਾਂ ਪੈਣ ਦਾ ਕੰਮ ਅਮਨ ਸ਼ਾਂਤੀ ਨਾਲ ਨਿੱਬੜ ਗਿਆ ਅਤੇ ਹਲਕਾ ਪੱਛਮੀ ਦੇ ਕਿਸੇ ਵੀ ਇਲਾਕੇ ਵਿਚੋਂ ਕੋਈ ਵੀ ਅਣਸੁਖਾਵੀਂ ਘਟਨਾ ਹੋਣ ਦੀ ਸੂਚਨਾ ਨਹੀਂ ਮਿਲੀ ਹੈ¢ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵੀ ਵੋਟਾਂ ਦੇ ਕੰਮ ਨੂੰ ਸ਼ਾਂਤੀ ਨਾਲ ਨੇਪਰੇ ਚਾੜ੍ਹਨ ਲਈ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ ਅਤੇ ਇਹਨਾਂ ਸੁਰੱਖਿਆ ਪ੍ਰਬੰਧਾਂ ਦੀ ਨਿਗਰਾਨੀ ਖੁਦ ਉਚ ਅਧਿਕਾਰੀ ਕਰ ਰਹੇ ਸਨ | ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਖੁਦ ਪੋਲਿੰਗ ਬੂਥਾਂ ਦੀ ਚੈਕਿੰਗ ਕਰਦੇ ਦੇਖੇ ਗਏ | ਵੋਟਰਾਂ ਦੀ ਸਹੂਲਤ ਲਈ ਕੁੱਲ 194 ਪੋਲਿੰਗ ਸਟੇਸ਼ਨ ਬਣਾਏ ਗਏ ਸਨ, ਜਿਨ੍ਹਾਂ ਵਿਚੋਂ 15 ਦੇ ਕਰੀਬ ਪੋਲਿੰਗ ਸਟੇਸ਼ਨਾਂ ਨੂੰ ਅਤਿ ਨਾਜ਼ੁਕ ਐਲਾਨਿਆ ਗਿਆ ਸੀ, ਜਿਸ ਵਿਚ ਸੁਰੱਖਿਆ ਦੇ ਜ਼ਿਆਦਾ ਪ੍ਰਬੰਧ ਕੀਤੇ ਗਏ ਸਨ ਅਤੇ ਇੱਥੇ ਵਾਧੂ ਮੁਲਾਜ਼ਮ ਪੁਲਿਸ ਅਧਿਕਾਰੀਆਂ ਵਲੋਂ ਲਗਾਏ ਗਏ ਸਨ | ਇਸ ਵਾਰ ਜ਼ਿਮਨੀ ਚੋਣ ਵਿਚ ਚੋਣ ਪ੍ਰਚਾਰ ਦÏਰਾਨ ਜਿੰਨਾ ਉਤਸ਼ਾਹ ਪਾਰਟੀ ਉਮੀਦਵਾਰਾਂ ਦੇ ਸਮਰਥਕਾਂ ਵਿਚ ਦੇਖਿਆ ਗਿਆ, ਅੱਜ ਓਨਾਂ ਹੀ ਉਤਸ਼ਾਹ ਵੋਟਰਾਂ ਵਿਚ ਘੱਟ ਸੀ, ਜਿਸ ਕਾਰਨ ਵੋਟ ਪ੍ਰਤੀਸ਼ਤਤਾ ਵੀ ਘੱਟ ਰਹੀ | ਪਾਰਟੀ ਉਮੀਦਵਾਰ ਵਾਰ-ਵਾਰ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਲੋਕਾਂ ਨੂੰ ਵੋਟਾਂ ਪਾਉਣ ਲਈ ਬੇਨਤੀ ਕਰਦੇ ਰਹੇ, ਪਰ ਅੱਤ ਦੀ ਗਰਮੀ ਕਾਰਨ ਲੋਕਾਂ ਨੇ ਘਰਾਂ ਵਿਚੋਂ ਬਾਹਰ ਨਿਕਲ ਕੇ ਵੋਟ ਪਾਉਣ ਤੋਂ ਗੁਰੇਜ਼ ਕੀਤਾ |
ਵੋਟਿੰਗ ਖ਼ਤਮ ਹੋਣ ਤੋਂ ਕੁੱਝ ਸਮਾਂ ਪਹਿਲਾਂ ਜਵੱਦੀ, ਬਾੜੇਵਾਲ, ਅੱਗਰ ਨਗਰ ਵਿਖੇ ਜਾਲੀ ਵੋਟਾਂ ਨੂੰ ਲੈਕੇ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਵਰਕਰਾਂ ਵਲੋਂ ਜ਼ੋਰਦਾਰ ਹੰਗਾਮਾ ਕੀਤਾ ਗਿਆ | ਇਹ ਸਾਰੇ ਆਮ ਆਦਮੀ ਪਾਰਟੀ ਦੇ ਜਾਲੀ ਵੋਟਾਂ ਭੁਗਤਾਉਣ ਦੇ ਦੋਸ਼ ਲੱਗਾ ਰਹੇ ਸਨ, ਪਰ ਜਲਦ ਹੀ ਇਨ੍ਹਾਂ ਮਾਮਲਿਆਂ ਨੂੰ ਹੱਲ ਕਰ ਲਿਆ ਗਿਆ |
<h4> ਲੁਧਿਆਣਾ ਪੱਛਮੀ ਜ਼ਿਮਨੀ ਚੋਣ</h4> ਚਾਰ ਪ੍ਰਮੁੱਖ ਪਾਰਟੀਆਂ ਸਮੇਤ 14 ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ਵਿਚ ਹੋਈ ਬੰਦ <br/>
ਅਜੀਤ ਡੈਸਕ
20-06-2025