16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਜੀ.ਐੱਚ.ਜੀ. ਆਯੂਰਵੈਦਿਕ ਕਾਲਜ ਵਿਚ ਬੀ.ਏ.ਐੱਮ.ਐੱਸ ਡਿਗਰੀ ਕੋਰਸ 'ਚ ਦਾਖ਼ਲੇ ਲਈ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ

ਅਜੀਤ ਡੈਸਕ 20-06-2025
ਰਾਏਕੋਟ, 19 ਜੂਨ (ਸੁਸ਼ੀਲ)-ਇਲਾਕੇ ਦੀ ਸਿਰਕੱਢ ਵਿੱਦਿਅਕ ਸੰਸਥਾ ਜੀ.ਐੱਚ.ਜੀ. ਗਰੁੱਪ ਆਫ਼ ਕਾਲਜਜ਼ ਤਹਿਤ ਚੱਲ ਰਹੇ ਜੀ.ਐੱਚ.ਜੀ ਆਯੂਰਵੈਦਿਕ ਮੈਡੀਕਲ ਕਾਲਜ ਰਾਏਕੋਟ ਨੂੰ ਪਿਛਲੇ ਸਾਲ 2024-25 ਤੋਂ ਆਯੂਰਵੇਦ ਦੇ ਡਿਗਰੀ ਕੋਰਸ (ਬੀ.ਏ.ਐੱਮ.ਐੱਸ) ਦੇ ਦਾਖ਼ਲੇ ਲਈ ਮਨਜ਼ੂਰੀ ਮਿਲਣ ਤੋਂ ਬਾਅਦ ਇਲਾਕੇ ਦੇ ਆਯੂਰਵੇਦ 'ਚ ਕੈਰੀਅਰ ਬਣਾਉਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਵੱਡੀ ਸਹੂਲਤ ਮਿਲੀ ਹੈ | ਹੁਣ ਇਸ ਡਿਗਰੀ ਕੋਰਸ ਵਿਚ ਦੂਸਰੇ ਬੈਚ (ਸਾਲ 2025-26) ਲਈ ਦਾਖ਼ਲਿਆਂ ਦੀ ਸ਼ੁਰੂਆਤ ਹੋ ਚੁੱਕੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜੀ.ਐੱਚ.ਜੀ. ਸੰਸਥਾ ਦੇ ਚੇਅਰਮੈਨ ਡਾ: ਬੀ.ਐੱਲ. ਬਾਂਸਲ ਅਤੇ ਡਾਇਰੈਕਟਰ ਵਰੁਣ ਬਾਂਸਲ ਨੇ ਦੱਸਿਆ ਕਿ ਕਾਲਜ ਵਿਚ ਇਸ ਡਿਗਰੀ ਕੋਰਸ 'ਚ ਦਾਖ਼ਲੇ ਲਈ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਰੋਜ਼ਾਨਾਂ ਕਾਲਜ ਵਿਚ ਵਿਦਿਆਰਥੀ ਇਸ ਕੋਰਸ ਸਬੰਧੀ ਦਾਖ਼ਲੇ ਦੀ ਜਾਣਕਾਰੀ ਹਾਸਲ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਕਾਲਜ ਨੂੰ ਇਸ ਡਿਗਰੀ ਕੋਰਸ ਲਈ 60 ਸੀਟਾਂ ਭਰਨ ਦੀ ਮਨਜ਼ੂਰੀ ਮਿਲੀ ਹੈ | ਉਨ੍ਹਾਂ ਕਿਹਾ ਕਿ ਚਾਹਵਾਨ ਵਿਦਿਆਰਥੀ ਨੀਟ 2025 ਦੀ ਪ੍ਰੀਖਿਆ ਦੇ ਅਧਾਰ 'ਤੇ ਸਾਲ 2025-26 ਲਈ ਦਾਖ਼ਲਾ ਲੈ ਸਕਦੇ ਹਨ |
ਪਿਛਲੀ ਖ਼ਬਰ ਤੰਬਾਕੂ, ਮੋਟਾਪਾ ਅਤੇ ਹਾਈ ਬਲੱਡ ਪ੍ਰੈਸ਼ਰ ਗੁਰਦੇ ਦੇ ਕੈਂਸਰ ਦਾ ਮੁੱਖ ਕਾਰਨ-ਡਾ. ਵਰੁਣ ਮਿੱਤਲ <br/> ਅਗਲੀ ਖ਼ਬਰ <h4> ਲੁਧਿਆਣਾ ਪੱਛਮੀ ਜ਼ਿਮਨੀ ਚੋਣ</h4> ਚਾਰ ਪ੍ਰਮੁੱਖ ਪਾਰਟੀਆਂ ਸਮੇਤ 14 ਉਮੀਦਵਾਰਾਂ ਦੀ ਕਿਸਮਤ ਮਸ਼ੀਨਾਂ ਵਿਚ ਹੋਈ ਬ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।