16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਤੰਬਾਕੂ, ਮੋਟਾਪਾ ਅਤੇ ਹਾਈ ਬਲੱਡ ਪ੍ਰੈਸ਼ਰ ਗੁਰਦੇ ਦੇ ਕੈਂਸਰ ਦਾ ਮੁੱਖ ਕਾਰਨ-ਡਾ. ਵਰੁਣ ਮਿੱਤਲ <br/>

ਅਜੀਤ ਡੈਸਕ 20-06-2025
ਲੁਧਿਆਣਾ, 19 ਜੂਨ (ਡਾ. ਤਰਲੋਚਨ ਸਿੰਘ)-ਮੈਸ਼ ਪ੍ਰੋਲਾਈਫ ਹਸਪਤਾਲ, ਲੁਧਿਆਣਾ ਦੇ ਪ੍ਰਸਿੱਧ ਯੂਰੋਲੋਜਿਸਟ ਅਤੇ ਗੁਰਦਾ ਟਰਾਂਸਪਲਾਂਟ ਸਰਜਨ ਡਾ. ਵਰੁਣ ਮਿੱਤਲ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਵਿਚ ਗੁਰਦੇ ਦੇ ਕੈਂਸਰ ਦੇ ਮਾਮਲਿਆਂ ਵਿਚ ਚਿੰਤਾਜਨਕ ਵਾਧਾ ਹੋਇਆ ਹੈ | ਇਹ ਬਿਮਾਰੀ ਹੁਣ ਹੌਲੀ-ਹੌਲੀ ਆਪਣੇ ਪੈਰ ਪਸਾਰ ਰਹੀ ਹੈ | ਇਕ ਸਮਾਂ ਸੀ ਜਦੋਂ ਇਹ ਬਿਮਾਰੀ ਬਜ਼ੁਰਗਾਂ ਵਿਚ ਦੇਖੀ ਜਾਂਦੀ ਸੀ, ਪਰ ਹੁਣ ਇਸ ਦਾ ਪ੍ਰਭਾਵ ਨੌਜਵਾਨਾਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਭਾਵੇਂ ਹੁਣ ਇਸ ਬਿਮਾਰੀ ਦਾ ਪਤਾ ਪਹਿਲਾਂ ਨਾਲੋਂ ਸ਼ੁਰੂਆਤੀ ਪੜਾਅ 'ਤੇ ਅਤੇ ਘੱਟ ਉਮਰ ਵਿਚ ਲਗਾਇਆ ਜਾ ਰਿਹਾ ਹੈ | ਵਧਦੀ ਜਾਗਰੂਕਤਾ ਦੇ ਕਾਰਨ ਲੋਕ ਜਲਦੀ ਹੀ ਟੈੱਸਟ ਕਰਵਾ ਰਹੇ ਹਨ | ਉਨ੍ਹਾਂ ਕਿਹਾ ਕਿ ਤੰਬਾਕੂ, ਮੋਟਾਪਾ ਅਤੇ ਹਾਈ ਬਲੱਡ ਪ੍ਰੈਸ਼ਰ ਇਹ ਤਿੰਨ ਮੁੱਖ ਕਾਰਨ ਗੁਰਦੇ ਦੇ ਕੈਂਸਰ ਦੇ ਜ਼ੋਖ਼ਮ ਨੂੰ ਵਧਾ ਰਹੇ ਹਨ | ਉਨ੍ਹਾਂ ਕਿਹਾ ਕਿ ਜੀਵਨ ਸ਼ੈਲੀ ਵਿਚ ਬਦਲਾਅ ਵੀ ਇਸ ਦਾ ਇਕ ਵੱਡਾ ਕਾਰਨ ਹੈ | ਡਾ. ਮਿੱਤਲ ਨੇ ਇਸ ਦੇ ਇਲਾਜ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਹੁਣ ਨੈਫਰੋਨ ਸਪੇਅਰਿੰਗ ਸਰਜਰੀ ਯਾਨੀ 'ਅੰਸ਼ਕ ਨੈਫਰੈਕਟੋਮੀ' ਦੀ ਵਰਤੋਂ ਵਧ ਗਈ ਹੈ, ਜਿਸ ਵਿਚ ਪੂਰੇ ਗੁਰਦੇ ਨੂੰ ਕੱਢਣ ਦੀ ਬਜਾਏ ਸਿਰਫ਼ ਟਿਊਮਰ ਨੂੰ ਹੀ ਹਟਾਇਆ ਜਾਂਦਾ ਹੈ | ਇਹ ਤਕਨੀਕ ਸ਼ੂਗਰ ਅਤੇ ਹਾਈਪਰਟੈਨਸ਼ਨ ਦੇ ਮਰੀਜ਼ਾਂ ਲਈ ਲਾਭਦਾਇਕ ਹੈ, ਕਿਉਂਕਿ ਉਨ੍ਹਾਂ ਦੇ ਗੁਰਦੇ ਪਹਿਲਾਂ ਹੀ ਕਮਜ਼ੋਰ ਹੁੰਦੇ ਹਨ | ਲੈਪਰੋਸਕੋਪਿਕ ਸਰਜਰੀ ਵਧੇ ਹੋਏ ਭਾਰ ਅਤੇ ਸ਼ੂਗਰ ਤੋਂ ਪੀੜਤ ਮਰੀਜ਼ਾਂ ਲਈ ਵਰਦਾਨ ਵਜੋਂ ਕੰਮ ਕਰਦੀ ਹੈ, ਕਿਉਂਕਿ ਓਪਨ ਸਰਜਰੀ ਵਿਚ ਵਧੇਰੇ ਜੋਖ਼ਮ ਹੁੰਦਾ ਹੈ | ਡਾ. ਮਿੱਤਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਕ ਸਰਗਰਮ ਅਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ | ਜੇਕਰ ਤੁਹਾਨੂੰ ਆਪਣੇ ਪਿਸ਼ਾਬ ਵਿਚ ਖ਼ੂਨ ਜਾਂ ਕੋਈ ਹੋਰ ਸਮੱਸਿਆ ਦਿਖਾਈ ਦਿੰਦੀ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ | ਤੁਰੰਤ ਕਿਸੇ ਮਾਹਿਰ ਯੂਰੋਲੋਜਿਸਟ ਨਾਲ ਸੰਪਰਕ ਕਰੋ | ਉਨ੍ਹਾਂ ਕਿਹਾ ਕਿ ਸਮੇਂ ਸਿਰ ਨਿਦਾਨ ਇਲਾਜ ਨੂੰ ਆਸਾਨ ਬਣਾਉਂਦਾ ਹੈ |

ਪਿਛਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਵਿਖੇ ਮੁਰਗੀ ਪਾਲਨ ਸਿਖਲਾਈ ਕੋਰਸ ਕਰਵਾਇਆ <br/> ਅਗਲੀ ਖ਼ਬਰ ਜੀ.ਐੱਚ.ਜੀ. ਆਯੂਰਵੈਦਿਕ ਕਾਲਜ ਵਿਚ ਬੀ.ਏ.ਐੱਮ.ਐੱਸ ਡਿਗਰੀ ਕੋਰਸ 'ਚ ਦਾਖ਼ਲੇ ਲਈ ਵਿਦਿਆਰਥੀਆਂ 'ਚ ਭਾਰੀ ਉਤਸ਼ਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।