ਲੁਧਿਆਣਾ, 19 ਜੂਨ (ਜਤਿੰਦਰ ਭੰਬੀ)-ਆਟੋ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ (ਇੰਡੀਆ) ਦੇ ਸਮੂਹ ਆਹੁਦੇਦਾਰ ਅਤੇ ਮੈਂਬਰਾਂ ਵਲੋਂ ਸਥਾਨਕ ਹੋਟਲ ਦੁਗਰੀ ਰੋਡ ਵਿਖੇ ਮਾਸਿਕ ਗਵਰਨਿੰਗ ਬਾਡੀ ਮੀਟਿੰਗ ਕੀਤੀ, ਜਿਸ ਵਿਚ ਪ੍ਰਧਾਨ ਗੁਰਪਰਗਟ ਸਿੰਘ ਕਾਹਲੋਂ ਨੇ ਮੈਂਬਰਾਂ ਸਮੂਹ ਮੈਂਬਰਾਂ ਦਾ ਸਵਾਗਤ ਕਰਦਿਆਂ ਆਟੋ ਪਾਰਟਸ ਦੀ ਬਿਹਤਰੀ ਲਈ ਸੁਝਾਅ ਦਿੱਤੇ | ਦਲਜੀਤ ਸਿੰਘ ਜਨਰਲ ਸਕੱਤਰ ਨੇ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਬਾਰੇ ਦੱਸਿਆ | ਇਸ ਮੌਕੇ ਜਨਰਲ ਸਕੱਤਰ ਵਲੋਂ ਸੰਗਠਨ ਦੀਆਂ ਪ੍ਰਾਪਤੀਆਂ 'ਤੇ ਵੀ ਚਾਨਣਾ ਪਾਇਆ ਗਿਆ | ਇਸ ਮੌਕੇ ਨਵੀਂ ਡਾਇਰੈਕਟਰੀ ਬਾਰੇ ਵੀ ਵਿਚਾਰਾਂ ਦੀ ਸਾਂਝ ਪਾਈ ਗਈ | ਬਲਵਿੰਦਰ ਸਿੰਘ ਐਮ.ਕੇ.ਸੀ ਨੇ ਐਸੋਂ ਨਾਲ ਜੁੜਨ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਜੇ. ਐਮ. ਸ਼ਰਮਾ ਨੇ ਸੰਗਠਨ ਦੁਆਰਾ ਨਿਰਯਾਤ ਨਿਰੀਖਣ ਸਰਟੀਫਿਕੇਟ ਜਾਰੀ ਕਰਨ ਦੀ ਸ਼ਲਾਘਾ ਕਰਦਿਆਂ ਦਰਪਨ ਰਜਿਸਟਰੇਸ਼ਨ ਬਾਰੇ ਦੱਸਿਆ | ਇਸ ਮੌਕੇ ਗੁਰਪ੍ਰੀਤ ਸਿੰਘ ਕਾਹਲੋਂ ਮੈਂਬਰ ਨੈਸ਼ਨਲ ਬੋਰਡ ਐਮ.ਐਸ.ਐਮ.ਈ. ਭਾਰਤ ਸਰਕਾਰ ਨੇ ਮੈਂਬਰਾਂ ਨੂੰ ਪੰਜਾਬ ਇਨਵੈਸਟ ਆਈ.ਪੀ.ਐਫ.ਸੀ. ਟ੍ਰਰੇਡਮਾਰਕ ਅਦਾਇਗੀ ਮਾਮਲਿਆਂ 'ਤੇ ਵਿਚਾਰ-ਵਟਾਂਦਰੇ ਅਤੇ ਪੰਜ ਸਾਲ ਪਹਿਲਾਂ ਸੰਗਠਨ ਦੀ ਚੋਣ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ ਅਤੇ ਆਏ ਮੈਂਬਰਾਂ ਨੂੰ ਐਮ.ਐਸ.ਐਮ.ਈ. ਦੀਆਂ ਵੱਖ-ਵੱਖ ਯੋਜਨਾਵਾਂ ਅਤੇ ਪੰਜਾਬ ਸਰਕਾਰ ਦੀ ਉਦਯੋਗਿਕ ਨੀਤੀ 'ਤੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਕੁਲਦੀਪ ਸਿੰਘ ਜਨਰਲ ਸਕੱਤਰ ਫਾਸਟਨਰਜ਼ ਐਸੋਸੀਏਸ਼ਨ ਨੇ ਜ਼ੀਰੋ ਇਫੈਕਟ ਜ਼ੀਰੋ ਡਿਫੈਕਟ ਸਰਟੀਫਿਕੇਟਾਂ 'ਤੇ ਚਾਨਣਾ ਪਾਉਂਦੇ ਹੋਏ ਵਿਸਥਾਰ ਪੂਰਵਕ ਦੱਸਿਆ | ਇਸ ਮੌਕੇ ਕੁਲਵਿੰਦਰ ਸਿੰਘ ਬਰਨਾਲਾ ਨੇ ਮੀਟਿੰਗ ਵਿਚ ਆਏ ਮੈਂਬਰਾਂ ਦਾ ਧੰਨਵਾਦ ਕੀਤਾ | ਇਸ ਮੌਕੇ ਅਜਮੇਰ ਸਿੰਘ ਚਾਹਲ, ਸੋਹਣ ਸਿੰਘ, ਸਤਿੰਦਰ ਬਰਨਾਲਾ, ਤਲਵਿੰਦਰ ਬਖਸ਼ੀ, ਗੁਰਮੀਤ ਸਿੰਘ ਜਰਨੈਲ ਆਟੋ ਇੰਡਸਟਰੀਜ਼, ਪ੍ਰਦੀਪ ਨੰਦਾ, ਸ਼ੁਭਮ ਕਪੂਰ, ਅਰਜਨ ਸਿੰਘ, ਨਰਿੰਦਰ ਸਿੰਘ ਆਦਿ ਹਾਜ਼ਰ ਸਨ |